ਅੰਮ੍ਰਿਤਸਰ: ਥਾਣਾ ਮਹਿਲਾ ਦੇ ਅਧੀਨ ਆਉਂਦੇ ਚੌਂਕੀ ਬੁੱਟਰ ਕਲਾਂ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ 10 ਸਾਲ ਪਹਿਲਾਂ ਜ਼ਮੀਨ 'ਚ ਦੱਬਿਆ ਕੰਕਾਲ ਬਰਾਮਦ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਇਸ ਸਬੰਧੀ ਪਿੰਡ ਦੇ ਇਕ ਨੌਜਵਾਨ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ ਤੋਂ ਬਾਅਦ ਪੁਲਿਸ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ।
ਸ਼ਿਕਾਇਤ ਤੋਂ ਬਾਅਦ ਕੀਤੀ ਗਈ ਕਾਰਵਾਈ
ਪੁਲਿਸ ਨੇ 10 ਸਾਲ ਪਹਿਲਾ ਜ਼ਮੀਨ 'ਚ ਦੱਬਿਆ ਕੰਕਾਲ ਕੀਤਾ ਬਰਾਮਦ ਐੱਸਐੱਚਓ ਮਨਜਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਕੋਲ ਇਕ ਸ਼ਿਕਾਇਤ ਦਰਜ ਹੋਈ, ਜਿਸ ਇਹ ਸ਼ਿਕਾਇਤ ਪਿੰਡ ਦਿਆਲਗੜ੍ਹ ਦੇ ਨੌਜਵਾਨ ਨਿਰਵੈਲ ਸਿੰਘ ਵੱਲੋਂ ਦਰਜ ਕਰਵਾਈ ਗਈ ਸੀ। ਨੌਜਵਾਨ ਨੇ ਸ਼ਿਕਾਇਤ ’ਚ ਕਿਹਾ ਸੀ ਕਿ ਉਸਦੀ ਭੈਣ ਦਾ ਕਤਲ ਕਰ ਉਸਦੇ ਚਾਚਾ-ਚਾਚੀ ਨੇ ਉਸਦੀ ਲਾਸ਼ ਨੂੰ ਦਬਾ ਦਿੱਤਾ ਗਿਆ ਹੈ ਜਿਸਨੂੰ ਕੱਢਿਆ ਜਾਵੇ। ਇਸ ਸ਼ਿਕਾਇਤ ਤੋਂ ਬਾਅਦ ਤਹਿਸੀਲਦਾਰ ਨੂੰ ਬੁਲਾ ਕੇ ਕੰਕਾਲ ਬਾਹਰ ਕੱਢਿਆ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜੋ: ਪੰਜਾਬ ’ਚ ਤਿੰਨ ਦਿਨ ਰਹੇਗਾ ਰੋਡਵੇਜ਼ ਦਾ ਚੱਕਾ ਜਾਮ
ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਇਸ ਸਬੰਧੀ ਅਜੇ ਤੱਕ 10 ਸਾਲ ਪਹਿਲਾਂ ਪਰਿਵਾਰ ਵੱਲੋਂ ਕੋਈ ਲਾਪਤਾ ਦੀ ਰਿਪੋਰਟ ਨਹੀਂ ਲਿਖਵਾਈ ਗਈ ਸੀ। ਨਿਰਵੈਲ ਸਿੰਘ ਦੇ ਬਿਆਨ ਮੁਤਾਬਿਕ ਇਹ ਘਟਨਾ ਫਰਵਰੀ 2011 'ਚ ਵਾਪਰੀ ਸੀ। ਫਿਲਹਾਲ ਕੰਕਾਲ ਦੀ ਪੋਸਟਮਾਰਟਮ ਰਿਪੋਰਟ ਅਤੇ ਡੀਐੱਨਏ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।