ਪੰਜਾਬ

punjab

ਪਿੰਡ ਲੱਖੁਵਾਲ 'ਚ ਪੁਲਿਸ ਵੱਲੋਂ ਵੱਡੀ ਰੇਡ, ਅਫੀਮ ਦੀ ਖੇਤੀ ਵਾਲੇ ਬੂਟੇ ਕੀਤੇ ਬਰਾਮਦ

By

Published : Mar 6, 2021, 7:51 AM IST

ਅਜਨਾਲਾ ਦੇ ਪਿੰਡ ਲੱਖੂਵਾਲ ਵਿਖੇ ਪੁਲਿਸ ਵੱਲੋਂ 3:30 ਵਜੇ ਰੇਡ ਕੀਤੀ ਗਈ। ਕਰੀਬ ਸਾਢੇ 4 ਘੰਟੇ ਚੱਲੀ ਰੇਡ ਦੌਰਾਨ 11 ਲੋਕ ਵੱਡੀ ਮਾਤਰਾ ਵਿੱਚ ਲਾਹਣ ਅਤੇ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤੇ ਗਏ। ਪੁਲਿਸ ਨੂੰ ਅਫੀਮ ਦੇ ਬੂਟੇ ਬਰਾਮਦ ਵੀ ਹੋਏ।

ਇਲਾਜ ਕਰਾਉਣ ਬੇਵੱਸ ਹੋਈ ਮਾਂ
ਇਲਾਜ ਕਰਾਉਣ ਬੇਵੱਸ ਹੋਈ ਮਾਂ

ਅੰਮ੍ਰਿਤਸਰ: ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਵਿਰੁੱਧ ਅਜਨਾਲਾ ਦੇ ਪਿੰਡ ਲੱਖੂਵਾਲ ਵਿਖੇ ਐਸਐਸਪੀ ਅੰਮ੍ਰਿਤਸਰ ਦਿਹਾਤੀ ਧਰੁਵ ਦਹੀਆ ਨੇ ਵੱਡੀ ਗਿਣਤੀ ਵਿੱਚ ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਨਾਲ ਲੈ ਕੇ 3.30 ਵਜੇ ਰੇਡ ਕੀਤੀ। ਕਰੀਬ 4.30 ਘੰਟੇ ਚੱਲੀ ਪੁਲਸ ਦੀ ਰੇਡ 11 ਲੋਕ ਅਤੇ ਵੱਡੀ ਮਾਤਰਾ ਵਿੱਚ ਲਾਹਣ ਅਤੇ ਨਾਜਾਇਜ਼ ਸ਼ਰਾਬ ਬਰਾਮਦ ਕੀਤੀ।

ਡੀਐਸਪੀ ਅਜਨਾਲਾ ਵਿਪਨ ਕੁਮਾਰ ਨੇ ਕਿਹਾ ਕਿ ਪਿੰਡ ਲੱਖੂਵਾਲ ਵਿਖੇ ਰੇਡ ਦੌਰਾਨ ਹਜ਼ਾਰਾਂ ਲਿਟਰ ਲਾਹਣ, ਨਾਜਾਇਜ਼ ਸ਼ਰਾਬ, ਚਾਲੂ ਭੱਠੀਆਂ, ਡਰੱਮ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੌਕੇ ਤੋਂ ਗਿਆਰਾਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਵਿੱਚੋਂ 9 ਮਰਦ ਅਤੇ ਦੋ ਔਰਤਾਂ ਹਨ।

ਪੁਲਿਸ ਮੁਤਾਬਕ 58 ਹਜ਼ਾਰ 200 ਕਿਲੋਗ੍ਰਾਮ ਲਾਹਣ, 615 ਬੋਤਲਾਂ 'ਚ ਕਰੀਬ 46,100 ਮਿਲੀ ਲਿਟਰ ਦੇਸੀ ਸ਼ਰਾਬ, 9 ਚਾਲੂ ਭੱਠੀਆਂ, 6 ਗੈਸ ਸਿਲੰਡਰ, ਅਫੀਮ ਦੇ ਬੂਟੇ ਬਰਾਮਦ ਕੀਤੇ ਗਏ। ਪੁਲਿਸ ਦਾ ਕਹਿਣਾ ਸੀ ਕਿ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਉਂਦੇ ਹੋਏ ਕਿਸੇ ਵੀ ਵਿਅਕਤੀ ਨੂੰ ਨਾਜਾਇਜ਼ ਕੰਮ ਨਹੀਂ ਕਰਨ ਦਿੱਤਾ ਜਾਵੇਗਾ।

ABOUT THE AUTHOR

...view details