ਲੁਧਿਆਣਾ: ਚੋਣਾਂ ਵਿਚ ਸ਼ਹਿਰ ਵਾਸੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈੇ ਵੋਟਿੰਗ ਤੋਂ ਪਹਿਲਾਂ ਪੁਲਿਸ ਵੱਲੋਂ ਫਲੈਗ ਮਾਰਚ ਕੱਢਿਆ ਗਿਆ। ਜਿਸ ਵਿਚ ਪੰਜਾਬ ਪੁਲੀਸ ਦੇ ਮੁਲਾਜ਼ਮਾਂ ਦੇ ਨਾਲ ਪੈਰਾਮਿਲਟਰੀ ਫੋਰਸ (Paramilitary force) ਸੀਆਰਪੀਐਫ (CRPF) ਅਤੇ ਬੀਐਸਐਫ (BSF) ਦੇ ਜਵਾਨਾਂ ਦੀਆਂ ਟੁਕੜੀਆਂ ਮੌਜੂਦ ਰਹੀਆਂ।
ਪਰਮਿੰਦਰ ਸਿੰਘ ਹੀਰ ਐੱਸਪੀ ਲੁਧਿਆਣਾ (Ludhiana) ਦੀ ਅਗਵਾਈ ਵਿੱਚ ਇਹ ਫਲੈਗ ਮਾਰਚ ਕੱਢਿਆ ਗਿਆ। ਜਿਸ ਦੀ ਸ਼ੁਰੂਆਤ ਲੁਧਿਆਣਾ ਦੇ ਸਿਵਲ ਹਸਪਤਾਲ ਤੋਂ ਹੋਈ ਅਤੇ ਫੀਲਡ ਗੰਜ ਚੋਂ ਹੁੰਦਾ ਹੋਇਆ ਅੱਗੇ ਵਧਿਆ।
ਵੋਟਿੰਗ ਤੋਂ ਪਹਿਲਾਂ ਪੁਲਿਸ ਨੇ ਫਲੈਗ ਮਾਰਚ ਕੱਢਿਆ ਇਸ ਦੌਰਾਨ ਐੱਸਪੀ ਪਰਮਿੰਦਰ ਸਿੰਘ ਅਨਿਲ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਫਲੈਗ ਮਾਰਚ ਕੱਢਿਆ ਗਿਆ। ਉਨ੍ਹਾਂ ਕਿਹਾ ਕਿ ਚੋਣ ਪ੍ਰਚਾਰ ਥੰਮ ਚੁੱਕਾ ਹੈ। ਹੁਣ ਪਰਸੋਂ ਵੋਟਿੰਗ ਹੋਣੀ ਹੈ। ਜਿਸ ਨੂੰ ਲੈ ਕੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਵਾਧੂ ਫੋਰਸਾਂ ਤੈਨਾਤ ਕੀਤੀਆਂ ਗਈਆਂ ਹਨ। ਲੁਧਿਆਣਾ ਦੇ ਕਈ ਇਲਾਕਿਆਂ ਵਿਚ ਨਾਕਾਬੰਦੀ ਕਰਕੇ ਸਪੈਸ਼ਲ ਚੈਕਿੰਗ (Special checking) ਅਭਿਆਨ ਵੀ ਚਲਾਏ ਜਾ ਰਹੇ ਹਨ ਤਾਂ ਜੋ ਵੋਟਾਂ ਅਮਨੋ ਅਮਾਨ ਨਾਲ ਨੇਪਰੇ ਚੜ੍ਹ ਸਕਣ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾ ਆਉਂਣਗੇ।
ਇਹ ਵੀ ਪੜ੍ਹੋ:-ਕੇਜਰੀਵਾਲ ਬਾਰੇ ਚੰਨੀ ਦੀ ਚਿੱਠੀ ’ਤੇ ਸ਼ਾਹ ਦਾ ਜਵਾਬ, 'ਦੇਸ਼ ਦੀ ਏਕਤਾ ਨਾਲ ਖਿਲਵਾੜ ਬਰਦਾਸ਼ਤ ਨਹੀਂ'