ਪੰਜਾਬ

punjab

ETV Bharat / state

ਪੁਲਿਸ ਨੇ ਅਸਲਾ ਧਾਰਕਾਂ ਨੂੰ ਆਪਣੇ ਹਥਿਆਰ ਜਮ੍ਹਾ ਕਰਾਉਣ ਦੇ ਦਿੱਤੇ ਹੁਕਮ - ਲਾਇਸੈਂਸੀ ਹਥਿਆਰ

ਅੰਮ੍ਰਿਤਸਰ 'ਚ ਚੋਣ ਜ਼ਾਬਤਾ ਨੂੰ ਧਿਆਨ 'ਚ ਰੱਖਦਿਆਂ ਪੁਲਿਸ ਨੇ ਅਸਲਾ ਧਾਰਕਾਂ ਨੂੰ ਹਫ਼ਤੇ ਦੇ ਅੰਦਰ ਆਪਣੇ ਲਾਇਸੈਂਸੀ ਹਥਿਆਰ ਜਮ੍ਹਾ ਕਰਵਾਉਣ ਦੇ ਜਾਰੀ ਕੀਤੇ ਹੁਕਮ।

ਡੀਸੀਪੀ ਭੁਪਿੰਦਰ ਸਿੰਘ

By

Published : Mar 14, 2019, 3:25 PM IST

ਅੰਮ੍ਰਿਤਸਰ: ਸ਼ਹਿਰ 'ਚ ਪੁਲਿਸ ਨੇ ਅਸਲਾ ਧਾਰਕਾਂ ਨੂੰ ਇਕ ਹਫ਼ਤੇ ਦੇ ਅੰਦਰ ਆਪਣੇ ਲਾਇਸੈਂਸੀ ਹਥਿਆਰ ਜਮ੍ਹਾ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ। ਚੋਣ ਕਮਿਸ਼ਨ ਦੇ ਨਿਰਦੇਸ਼ਾਂ ਤੋਂ ਬਾਅਦ ਪੁਲਿਸ ਨੇ ਇਹ ਹੁਕਮ ਜਾਰੀ ਕੀਤੇ ਹਨ।
ਇਸ ਸਬੰਧੀ ਡੀਸੀਪੀ ਲਾਅ ਐਂਡ ਆਰਡਰ ਭੁਪਿੰਦਰ ਸਿੰਘ ਨੇ ਕਿਹਾ ਕਿ ਲੱਗਭਗ 13 ਹਜ਼ਾਰ ਅਸਲਾ ਧਾਰਕਾਂ ਨੂੰ ਆਪਣੇ ਹਥਿਆਰ ਜਮ੍ਹਾ ਕਰਵਾਉਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਅਸਲਾ ਸਿਰਫ਼ ਗਨ ਹਾਊਸ ਜਾ ਫਿਰ ਸਰਕਾਰੀ ਕੇਂਦਰ ਵਿੱਚ ਹੀ ਜਮ੍ਹਾ ਕਰਵਾਇਆ ਜਾਵੇ।
ਉਨ੍ਹਾਂ ਕਿਹਾ ਕਿ ਅਸਲਾ ਜਮ੍ਹਾ ਨਾ ਕਰਵਾਉਣ ਵਾਲੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਤੇ ਉਸ ਦਾ ਲਾਇਸੈਂਸ ਵੀ ਕੈਂਸਲ ਕਰ ਦਿੱਤਾ ਜਾਵੇਗਾ।
ਦੱਸ ਦਈਏ, ਪਿਛਲੇ ਦਿਨੀਂ ਲੋਕ ਸਭਾ ਮੁਖ ਚੋਣ ਕਮਿਸ਼ਨਰ ਨੇ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਤੇ ਜਿਸ ਦਿਨ ਤੋਂ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ।

ABOUT THE AUTHOR

...view details