ਅੰਮ੍ਰਿਤਸਰ : ਜ਼ਿਲ੍ਹਾ ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ ਨਸ਼ੇ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਥਾਣਾ ਛੇਹਰਟਾ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਥਾਣਾ ਛੇਹਰਟਾ ਦੀ ਪੁਲਿਸ ਵਲੋਂ 2 ਕਿਲੋ 400 ਗ੍ਰਾਮ ਹੈਰੋਇਨ ਸਣੇ ਤਿੰਨ ਮੁਲਜ਼ਮ ਕਾਬੂ ਕੀਤੇ ਗਏ। ਇਸ ਮੌਕੇ ਗੱਲਬਾਤ ਕਰਦੇ ਹੋਏ ਏਡੀਸੀਪੀ ਪ੍ਰਭਜੋਤ ਸਿੰਘ ਵਿਰਕ ਨੇ ਦੱਸਿਆ ਕਿ ਸਬ-ਇੰਸਪੈਕਟਰ ਬਲਵਿੰਦਰ ਸਿੰਘ ਇੰਚਾਰਜ ਪੁਲਿਸ ਚੌਕੀ ਗੁਰੂ ਕੀ ਵਡਾਲੀ ਸਮੇਤ ਪੁਲਿਸ ਪਾਰਟੀ ਵੱਲੋਂ ਗਸ਼ਤ ਦੌਰਾਨ ਸਾਹਿਬ ਰੋਡ ਮੋੜ ਬਾਸਰਕੇ ਭੈਣੀ ਗੁਰੂ ਕੀ ਵਡਾਲੀ ਵਿਖੇ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਬਾਸਰਕੇ ਗਿੱਲਾ ਵੱਲੋਂ ਇੱਕ ਮੋਟਰ ਸਾਈਕਲ ਸਪਲੈਂਡਰ ਆਉਂਦਾ ਦਿਖਾਈ ਦਿੱਤਾ, ਜਿਸ ਉਤੇ ਦੋ ਨੌਜਵਾਨ ਸਵਾਰ ਸਨ, ਜੋ ਪੁਲਿਸ ਪਾਰਟੀ ਨੂੰ ਵੇਖ ਕੇ ਮੋਟਰਸਾਈਕਲ ਨੂੰ ਪਿੱਛੇ ਨੂੰ ਮੋੜਕੇ ਭਜਾਉਣ ਲੱਗੇ ਡਿੱਗ ਪਏ। ਪੁਲਿਸ ਪਾਰਟੀ ਵੱਲੋਂ ਬੜੀ ਮੁਸਤੈਦੀ ਨਾਲ ਮੋਟਰ ਸਾਈਕਲ ਚਾਲਕਾਂ ਨੂੰ ਕਾਬੂ ਕੀਤਾ ਗਿਆ।
Police Action: ਥਾਣਾ ਛੇਹਰਟਾ ਦੀ ਪੁਲਿਸ ਨੇ 2.4 ਕਿਲੋ ਹੈਰੋਇਨ, 1 ਮੋਟਰਸਾਈਕਲ ਸਣੇ 3 ਮੁਲਜ਼ਮ ਕੀਤੇ ਕਾਬੂ - ਜੋਬਨਜੀਤ ਸਿੰਘ
ਅੰਮ੍ਰਿਤਸਰ ਪੁਲਿਸ ਨੇ ਕਾਰਵਾਈ ਕਰਦਿਆਂ ਦੋ ਨੌਜਾਵਾਨਾਂ ਕਾਬੂ ਕਰਦਿਆਂ ਉਨ੍ਹਾਂ ਪਾਸੋਂ 400 ਗ੍ਰਾਮ ਹੈਰੋਇਨ ਬਰਾਮਦ ਕੀਤੀ। ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਇਹ ਹੈਰੋਇਨ ਮੁਹਾਵਾ ਪਿੰਡ ਦੇ ਇਕ ਨੌਜਵਾਨ ਕੋਲੋਂ ਲੈ ਕੇ ਆਏ ਹਨ, ਜਦੋਂ ਪੁਲਿਸ ਨੇ ਉਕਤ ਨੌਜਵਾਨ ਦੇ ਘਰ ਛਾਪੇਮਾਰੀ ਕੀਤੀ ਤਾਂ ਉਸ ਕੋਲੋਂ ਵੀ 2 ਕਿਲੋ ਹੈਰੋਇਨ ਬਾਰਮਦ ਹੋਈ।
ਪੁਲਿਸ ਦੀ ਕਾਰਵਾਈ :ਮੋਟਰਸਾਈਕਲ ਚਾਲਕ ਨੇ ਆਪਣਾ ਨਾਂ ਜੋਬਨਜੀਤ ਸਿੰਘ ਉਰਫ ਜੋਬਨ ਪੁੱਤਰ ਮੁਖਤਾਰ ਸਿੰਘ ਵਾਸੀ ਪਿੰਡ ਮੁਹਾਵਾ ਥਾਣਾ ਘਰਿੰਡਾ ਜ਼ਿਲ੍ਹਾ ਅੰਮ੍ਰਿਤਸਰ ਅਤੇ ਪਿੱਛੇ ਬੈਠੇ ਨੌਜਵਾਨ ਨੇ ਆਪਣਾ ਨਾਮ ਅਕਾਸ਼ਦੀਪ ਸਿੰਘ ਉਰਫ ਅਕਾਸ਼ ਪੁੱਤਰ ਰਜਵੰਤ ਸਿੰਘ ਵਾਸੀ ਪਿੰਡ ਮੁਹਾਵਾ ਥਾਣਾ ਘਰਿੰਡਾ ਜ਼ਿਲ੍ਹਾ ਅੰਮ੍ਰਿਤਸਰ ਦੱਸਿਆ। ਇਹਨਾਂ ਪਾਸੋਂ 400 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਪੁੱਛਗਿੱਛ ਦੌਰਾਨ ਜੋਬਨਜੀਤ ਸਿੰਘ ਉਰਫ ਜੋਬਨ ਤੇ ਅਕਾਸ਼ਦੀਪ ਸਿੰਘ ਉਰਫ ਅਕਾਸ਼ ਨੇ ਦੱਸਿਆ ਕੇ ਇਨ੍ਹਾਂ ਨੇ ਇਹ ਹੈਰੋਇਨ ਪਿੰਡ ਮੁਹਾਵਾ ਦੇ ਹੀ ਅਮਰਦੀਪ ਸਿੰਘ ਪੁੱਤਰ ਲੇਟ ਬਲਵਿੰਦਰ ਸਿੰਘ ਉਰਫ ਬਿੰਦਾ ਪਾਸੋਂ ਲਿਆਂਦੀ ਸੀ। ਜੋ ਤਫਤੀਸ਼ ਦੌਰਾਨ ਮੁਲਜ਼ਮ ਅਮਰਦੀਪ ਸਿੰਘ ਵਾਸੀ ਮਹਾਵਾ ਨੂੰ ਮੁੱਕਦਮੇ ਵਿੱਚ ਗ੍ਰਿਫਤਾਰ ਕੀਤਾ ਤੇ ਇਸਦੀ ਨਿਸ਼ਾਨਦੇਹੀ ਇਸਦੇ ਕਬਜ਼ੇ ਵਿੱਚੋਂ 02 ਕਿੱਲੋ ਹੈਰੋਇਨ ਹੋਰ ਬਰਾਮਦ ਕੀਤੀ ਗਈ ਹੈ।
- ਬਰਾਤੀਆਂ ਨਾਲ ਭਰੀ ਬੱਸ ਭਿਆਨਕ ਹਾਦਸੇ ਦਾ ਸ਼ਿਕਾਰ, 5 ਦੀ ਮੌਤ, ਕਈ ਜ਼ਖ਼ਮੀ
- ਗੁਰਦਾਸਪੁਰ ਦੇ ਸਨਮਦੀਪ ਸਿੰਘ ਨੇ ਪੰਜਾਬੀਆਂ ਦਾ ਚਮਕਾਇਆ ਨਾਂ, ਕਰਾਟੇ ਮੁਕਾਬਲੇਬਾਜ਼ੀ 'ਚ ਜਿੱਤਿਆ ਸੋਨ ਤਮਗ਼ਾ
- Kisan Mahapanchayat: ਪਹਿਲਵਾਨਾਂ ਦੇ ਸਮਰਥਨ ਵਿੱਚ ਅੱਜ ਜੰਤਰ-ਮੰਤਰ ਵਿਖੇ ਕਿਸਾਨਾਂ ਦੀ ਮਹਾਪੰਚਾਇਤ, ਸਖ਼ਤ ਸੁਰੱਖਿਆ ਪ੍ਰਬੰਧ
ਅਦਾਲਤ ਵੱਲੋਂ ਤਿੰਨ ਦਿਨ ਦਾ ਰਿਮਾਂਡ :ਮੁਕੱਦਮੇ ਵਿੱਚ ਗ੍ਰਿਫ਼ਤਾਰ ਮੁਲਜ਼ਮ ਜੋਬਨਜੀਤ ਸਿੰਘ ਉਰਫ ਜੋਬਨ, ਅਕਾਸ਼ਦੀਪ ਸਿੰਘ ਉਰਫ ਅਕਾਸ਼ ਅਤੇ ਅਮਰਦੀਪ ਸਿੰਘ ਕੋਲੋਂ ਕੁੱਲ 2 ਕਿੱਲੋ 400 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਗ੍ਰਿਫ਼ਤਾਰ ਤਿੰਨਾਂ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਕੇ ਇਨ੍ਹਾਂ ਦਾ ਤਿੰਨ ਦਿਨ ਦਾ ਰਿਮਾਂਡ ਹਾਸਲ ਕਰ ਕੇ ਬਾਰੀਕੀ ਨਾਲ ਪੁੱਛਗਿੱਛ ਕਰ ਕੇ ਇਨ੍ਹਾਂ ਦੇ ਬੈਕਵਰਡ ਤੇ ਫਾਰਵਰਡ ਲਿੰਕ ਬਾਰੇ ਪਤਾ ਕੀਤਾ ਜਾਵੇਗਾ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਖ਼ਿਲਾਫ ਪਿਹਲਾਂ ਕੋਈ ਵੀ ਮਾਮਲਾ ਦਰਜ ਨਹੀਂ ਹੈ। ਉਨ੍ਹਾਂ ਕਿਹਾ ਕਿ ਇੰਨੀ ਵੱਡੀ ਖ਼ੇਪ ਇਨ੍ਹਾਂ ਵੱਲੋਂ ਕਿੱਥੋਂ ਲਿਆਂਦੀ ਗਈ ਸੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ।