ਅੰਮ੍ਰਿਤਸਰ:ਸੱਚਖੰਡ ਸ੍ਰੀ ਦਰਬਾਰ ਸਾਹਿਬ (Sachkhand Sri Darbar Sahib)ਨਜ਼ਦੀਕ ਬਣੇ ਵਿਰਾਸਤੀ ਮਾਰਗ (Heritage path) 'ਚ ਨੋ ਪਾਰਕਿੰਗ 'ਚ ਰੋਜ਼ਾਨਾ ਹੀ ਲੋਕ ਅਤੇ ਸ਼ਰਧਾਲੂ ਗੱਡੀਆਂ ਪਾਰਕ ਕਰ ਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਚੱਲ ਜਾਂਦੇ ਹਨ ਅਤੇ ਕੁਝ ਲੋਕ ਨੋ ਪਾਰਕਿੰਗ 'ਚ ਗੱਡੀਆਂ ਪਾਰਕ ਕਰਕੇ ਆਪਣੇ ਨਿੱਜੀ ਕੰਮਾਂ ਲਈ ਚਲੇ ਜਾਂਦੇ ਹਨ। ਜਿਸ ਦੌਰਾਨ ਉੱਥੇ ਬਣੀ ਪੁਰਾਣੀ ਮਾਰਕੀਟ ਵਿਚ ਦੁਕਾਨਦਾਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਦੁਕਾਨਦਾਰਾਂ ਨੇ ਇਸ ਸੰਬੰਧੀ ਥਾਣਾ ਕੋਤਵਾਲੀ ਪੁਲਿਸ (Kotwali Police Station) ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਥਾਣਾ ਕੋਤਵਾਲੀ ਪੁਲਸ ਦੀ ਐੱਸ ਐੱਚ ਓ ਨੇ ਮੌਕੇ ਤੇ ਪਹੁੰਚ ਕੇ ਨੋ ਪਾਰਕਿੰਗ ਚ ਖੜ੍ਹੀਆਂ ਗੱਡੀਆਂ ਦੇ ਚਲਾਨ ਕੀਤੇ ਅਤੇ ਕੁਝ ਕੁ ਲੋਕਾਂ ਨੂੰ ਚਿਤਾਵਨੀ ਦੇ ਕੇ ਛੱਡਿਆ ਗਿਆ।
ਦੁਕਾਨਦਾਰਾਂ ਦਾ ਕਹਿਣਾ ਹੈ ਕਿ ਰੋਜ਼ਾਨਾ ਹੀ ਲੋਕ ਪਾਰਕਿੰਗ ਦੇ ਪੈਸੇ ਬਚਾਉਣ ਵਾਸਤੇ ਨੋ ਪਾਰਕਿੰਗ ਵਿੱਚ ਗੱਡੀਆਂ ਖੜ੍ਹੀਆਂ ਕਰਕੇ ਚਲੇ ਜਾਂਦੇ ਹਨ। ਜਿਸ ਦੌਰਾਨ ਇਸ ਮਾਰਕੀਟ ਵਿਚ ਰੋਜ਼ਾਨਾ ਕਈ ਘੰਟਿਆਂ ਤਕ ਜਾਮ ਵੀ ਦੇਖਣ ਨੂੰ ਮਿਲਦਾ ਹੈ। ਇਸ ਭਾਰੀ ਜਾਮ ਕਰਕੇ ਦੁਕਾਨਦਾਰਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ।