ਅੰਮ੍ਰਿਤਸਰ: ਸੂਬੇ ਚ ਪੁਲਿਸ ਵੱਲੋਂ ਨਸ਼ੇ ਅਤੇ ਨਸ਼ੇ ਤਸਕਰਾਂ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ। ਇਸਦੇ ਤਹਿਤ ਪੁਲਿਸ ਵੱਲੋਂ ਥਾਂ ਥਾਂ ਤੇ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ। ਇਸੇ ਮੁਹਿੰਮ ਤਹਿਤ ਪੁਲਿਸ ਨੇ ਘਰ ਚ ਅਫੀਮ ਦੀ ਖੇਤੀ ਕਰਨ ਵਾਲੇ ਵਿਅਕਤੀ ਦਾ ਪਰਦਾਫਾਸ਼ ਕੀਤਾ ਹੈ। ਦੱਸ ਦਈਏ ਕਿ ਅੰਮ੍ਰਿਤਸਰ ਦਿਹਾਤੀ ਅਧੀਨ ਆਉਂਦੇ ਥਾਣਾ ਝੰਡੇਰ ਵਿੱਚ ਪੈਂਦੇ ਪਿੰਡ ਘੁੱਕੇਵਾਲੀ ਦੇ ਇੱਕ ਘਰ ਵਿੱਚ ਪੁਲਿਸ ਨੇ ਬੀਜੀ ਹੋਈ ਪੋਸਤ ਦੇ ਬੂਟੇ ਬਰਾਮਦ ਕੀਤੇ ਹਨ। ਕਾਬਿਲੇਗੌਰ ਹੈ ਕਿ ਜਿਸ ਘਰ ਚੋਂ ਅਫੀਮ ਦੀ ਖੇਤੀ ਬਰਾਮਦ ਹੋਈ ਹੈ ਉਹ ਘਰ ਇੱਕ ਸਾਬਕਾ ਫੋਜ਼ੀ ਜਸਵਿੰਦਰ ਸਿੰਘ ਦਾ ਹੈ। ਜੋ ਇਸ ਵਕਤ ਅਮ੍ਰਿੰਤਸਰ ਵਿੱਚ ਰਹਿੰਦਾ ਹੈ।
ਅੰਮ੍ਰਿਤਸਰ ਦੇ ਘਰ ’ਚ ਹੁੰਦੀ ਸੀ ਅਫ਼ੀਮ ਦੀ ਖੇਤੀ - ਅਫੀਮ ਦੀ ਖੇਤੀ ਕਰਨ ਵਾਲੇ ਵਿਅਕਤੀ ਦਾ ਪਰਦਾਫਾਸ਼
ਪੁਲਿਸ ਨੇ ਘਰ ਚ ਅਫੀਮ ਦੀ ਖੇਤੀ ਕਰਨ ਵਾਲੇ ਵਿਅਕਤੀ ਦਾ ਪਰਦਾਫਾਸ਼ ਕੀਤਾ ਹੈ। ਦੱਸ ਦਈਏ ਕਿ ਅੰਮ੍ਰਿਤਸਰ ਦਿਹਾਤੀ ਅਧੀਨ ਆਉਂਦੇ ਥਾਣਾ ਝੰਡੇਰ ਵਿੱਚ ਪੈਂਦੇ ਪਿੰਡ ਘੁੱਕੇਵਾਲੀ ਦੇ ਇੱਕ ਘਰ ਵਿੱਚ ਪੁਲਿਸ ਨੇ ਬੀਜੀ ਹੋਈ ਪੋਸਤ ਦੇ ਬੂਟੇ ਬਰਾਮਦ ਕੀਤੇ ਹਨ।
ਇਹ ਵੀ ਪੜੋ: ਸਪੀਕਰ ਰਾਣਾ ਕੇ.ਪੀ. ਸਿੰਘ ਵੱਲੋਂ ਵਿਧਾਇਕ ਨਾਰੰਗ ‘ਤੇ ਹੋਏ ਹਮਲੇ ਦੀ ਸਖ਼ਤ ਨਿਖੇਧੀ
ਇਸ ਸਬੰਧੀ ਥਾਣਾ ਝੰਡੇਰ ਦੇ ਪੁਲਿਸ ਅਧਿਕਾਰੀ ਬਿਕਰਮਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਖਬ਼ਰ ਦੀ ਇਤਲਾਹ ’ਤੇ ਸਭ ਇੰਸਪੈਕਟਰ ਕੁਲਦੀਪ ਸਿੰਘ ਨੇ ਰੇਡ ਕੀਤੀ ਤਾਂ ਜਸਵਿੰਦਰ ਸਿੰਘ ਪੁੱਤਰ ਕਰਤਾਰ ਸਿੰਘ ਪਿੰਡ ਖੁਕੇਵਾਲੀ ਦੇ ਘਰ ਵਿੱਚੋਂ ਪੋਸਤ ਦੇ ਬੂਟੇ ਬਰਾਮਦ ਕੀਤੇ ਗਏ। ਪੋਸਟ ਦੇ ਬੂਟਿਆਂ ਦਾ ਵਜ਼ਨ 4 ਕਿਲੋ ਦੇ ਕਰੀਬ ਹੈ। ਪੋਸਤ ਦੇ ਹਰੇ ਬੂਟਿਆਂ ਨੂੰ ਪੁਲਿਸ ਵੱਲੋਂ ਕਬਜ਼ੇ ਵਿੱਚ ਲੈਕੇ ਫੋਜ਼ੀ ਜਸਵਿੰਦਰ ਸਿੰਘ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ। ਫਿਲਹਾਲ ਪੁਲਿਸ ਵੱਲੋਂ ਦੋਸ਼ੀ ਦੀ ਭਾਲ ਕਰ ਰਹੀ ਹੈ।