ਪੰਜਾਬ

punjab

ETV Bharat / state

ਪੁਲਿਸ ਮੁਲਾਜ਼ਮ ਨਾਲ ਬੁਰੀ ਤਰ੍ਹਾਂ ਕੁੱਟਮਾਰ - punjab news

ਭਰਾ ਨੂੰ ਬਦਮਾਸ਼ਾਂ ਤੋਂ ਬਚਾਉਣ ਗਏ ਪੁਲਿਸ ਮੁਲਾਜ਼ਮ ਨਾਲ ਬੁਰੀ ਤਰ੍ਹਾਂ ਕੁੱਟਮਾਰ। ਜ਼ਖ਼ਮੀ ਮੁਲਾਜ਼ਮ ਹਸਪਤਾਲ 'ਚ ਭਰਤੀ।

ਪੁਲਿਸ ਮੁਲਾਜ਼ਮ ਨਾਲ ਕੁੱਟਮਾਰ

By

Published : Mar 17, 2019, 6:15 PM IST

ਅੰਮ੍ਰਿਤਸਰ: ਮਜੀਠਾ ਰੋਡ 'ਤੇ ਗੋਪਾਲ ਨਗਰ 'ਚ ਕੁੱਝ ਬਦਮਾਸ਼ਾਂ ਨੇ ਇੱਕ ਪੁਲਿਸ ਮੁਲਾਜ਼ਮ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਜ਼ਖ਼ਮੀ ਪੁਲਿਸ ਮੁਲਾਜ਼ਮ ਨੀਤੀਸ਼ ਕੁਮਾਰ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਦਰਅਸਲ, ਨੀਤੀਸ਼ ਆਪਣੇ ਭਰਾ ਸਿਧਾਰਥ ਨੂੰ ਬਚਾਉਣ ਲਈ ਗਿਆ ਸੀ। ਉਸ ਨੂੰ ਫ਼ੋਨ ਆਇਆ ਸੀ ਕਿ ਕੁੱਝ ਬਦਮਾਸ਼ ਉਸ ਦੇ ਭਰਾ ਨੂੰ ਕੁੱਟ ਰਹੇ ਹਨ। ਇਸ ਤੋਂ ਬਾਅਦ ਜਿਵੇਂ ਹੀ ਨੀਤੀਸ਼ ਮੌਕੇ 'ਤੇ ਪਹੁੰਚਿਆਂ ਤਾਂ ਬਦਮਾਸ਼ਾਂ ਨੇ ਨੀਤੀਸ਼ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।

ਪੁਲਿਸ ਮੁਲਾਜ਼ਮ ਨਾਲ ਕੁੱਟਮਾਰ

ਨੀਤੀਸ਼ ਦੇ ਭਰਾ ਸਿਧਾਰਥ ਨੇ ਦੱਸਿਆ ਕਿ ਉਹ ਪੇਪਰ ਦੇ ਕੇ ਆ ਰਿਹਾ ਸੀ ਕਿ ਰਸਤੇ 'ਚ ਇੱਕ ਲੜਕੀ ਨੇ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ। ਲੜਕੀ ਨੇ ਕਿਹਾ ਕਿ ਕੁੱਝ ਲੜਕੇ ਉਸ ਨੂੰ ਛੇੜ ਰਹੇ ਹਨ। ਸਿਧਾਰਥ ਲੜਕੀ ਦੀ ਮਦਦ ਲਈ ਅੱਗੇ ਗਿਆ ਤਾਂ ਉਨ੍ਹਾਂ ਸਿਧਾਰਥ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਰਸਤੇ 'ਚੋਂ ਲੰਘ ਰਹੇ ਮਾਸੀ ਦੇ ਮੁੰਡੇ ਨੇ ਸਿਧਾਰਥ ਦੇ ਭਰਾ ਨੀਤੀਸ਼ ਨੂੰ ਫ਼ੋਨ ਕਰਕੇ ਘਟਨਾ ਬਾਰੇ ਜਾਣਕਾਰੀ ਦਿੱਤੀ।

ਨੀਤੀਸ਼ ਜਦ ਪਹੁੰਚਿਆਂ ਤਾਂ ਬਦਮਾਸ਼ਾਂ ਨੇ ਉਸ ਨੂੰ ਕਾਫ਼ੀ ਬੁਰੀ ਤਰ੍ਹਾਂ ਕੁੱਟਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਹੱਡੀ ਵੀ ਟੁੱਟ ਗਈ ਪਰ ਹਾਲੇ ਮੈਡੀਕਲ ਰਿਪੋਰਟ ਆਉਣੀ ਬਾਕੀ ਹੈ। ਪੁਲਿਸ ਨੇ ਸ਼ਿਕਾਇਤ ਦਰਜ ਕਰਕੇ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ABOUT THE AUTHOR

...view details