ਅੰਮ੍ਰਿਤਸਰ : ਥਾਣਾ ਅਜਨਾਲਾ ਅਧੀਨ ਆਉਂਦੇ ਪਿੰਡ ਚਮਿਆਰੀ ਵਿਖੇ ਅੱਜ ਭਾਰੀ ਮਾਤਰਾ ਵਿੱਚ ਪੁਲਿਸ ਫੋਰਸ ਵੱਲੋਂ ਪਿੰਡ ਨੂੰ ਘੇਰਾਬੰਦੀ ਕੀਤੀ ਗਈ ਪੁਲੀਸ ਨੂੰ ਗੁਪਤ ਸੂਚਨਾ ਸੀ ਕਿ ਪਿੰਡ ਵਿੱਚ ਗੈਂਗਸਟਰ ਪ੍ਰੀਤ ਸੇਖੋਂ ਲੁਕਿਆ ਹੋਇਆ ਹੈ। ਜਿਸ ਤੋਂ ਬਾਅਦ ਪੁਲਿਸ ਵੱਲੋਂ ਪਿੰਡ ਨੂੰ ਸੀਲ ਕਰਕੇ ਗੈਂਗਸਟਰ ਪ੍ਰੀਤ ਸੇਖੋਂ ਨੂੰ ਭਾਰੀ ਅਸਲੇ ਸਮੇਤ ਕਾਬੂ ਕੀਤਾ ਹੈ। ਜਿਸ ਦੌਰਾਨ ਪੁਲਿਸ ਅਤੇ ਗੈਂਗਸਟਰ ਪ੍ਰੀਤ ਸੇਖੋਂ ਨੇ ਪੁਲਸ ਨੂੰ ਦੇਖ ਗੋਲੀ ਵੀ ਚਲਾਈ।
ਗੈਂਗਸਟਰ ਸੇਖੋਂ ਦਾ ਪੁਲਿਸ ਮੁਕਾਬਲਾ, 4 ਪਿਸਤੌਲਾਂ ਸਮੇਤ ਕਾਬੂ
ਅਜਨਾਲਾ ਦੇ ਪਿੰਡ ਚਮਿਆਰੀ ਤੋਂ ਗੈਂਗਸਟਰ ਪ੍ਰੀਤ ਸੇਖੋਂ ਨੂੰ ਅਸਲੇ ਸਮੇਤ ਕਾਬੂ ਕੀਤਾ ਗਿਆ। ਗੈਂਗਸਟਰ ਗੁਰਪ੍ਰੀਤ ਸੇਖੋਂ ਨੇ ਪੁਲਸ ਨੂੰ ਦੇਖ ਗੋਲੀਆਂ ਵੀ ਚਲਾਈਆਂ। ਚਾਰ ਪਿਸਤੌਲ ਇਕ 315 ਇੱਕ 12 ਬੋਰ ਤੇ ਭਾਰੀ ਮਾਤਰਾ 'ਚ ਰੌਂਦ ਸਣੇ ਇੱਕ ਗੱਡੀ ਵੀ ਬਰਾਮਦ।
ਗੈਂਗਸਟਰ ਸੇਖੋਂ ਦਾ ਪੁਲਿਸ ਮੁਕਾਬਲਾ
ਇਹ ਵੀ ਪੜ੍ਹੋ:ਟਰੱਕ ਡਰਾਇਵਰ ਦੀ ਲਾਸ਼ ਖੂਨ ਨਾਲ ਲਥਪਥ ਮਿਲੀ
ਗੈਂਗਸਟਰ ਪ੍ਰੀਤ ਸੇਖੋਂ ਵੱਲੋਂ ਪੰਜਾਬੀ ਗਾਇਕ ਪ੍ਰੇਮ ਢਿੱਲੋਂ ਦੇ ਘਰ ਗੋਲੀਆਂ ਚਲਾ ਕੇ ਫਿਰੌਤੀ ਵੀ ਮੰਗੀ ਗਈ ਸੀ। ਗੈਂਗਸਟਰ ਪ੍ਰੀਤ ਢਿੱਲੋਂ ਤੇ ਕਈ ਮਾਮਲੇ ਵੀ ਦਰਜ ਹਨ। ਜ਼ਿਕਰਯੋਗ ਹੈ ਕਿ ਗੈਂਗਸਟਰ ਪ੍ਰੀਤ ਢਿੱਲੋਂ ਨੇ ਪੱਟੀ ਵਿਖੇ ਦਰਗਾਹ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਦੋ ਨੌਜਵਾਨਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਸੀ।