ਹੈਰੀਟੇਜ ਸਟ੍ਰੀਟ ਉੱਤੇ ਹੋਏ ਧਮਾਕਿਆ ਤੋਂ ਬਾਅਦ ਪੁਲਿਸ ਆਈ ਐਕਸ਼ਨ 'ਚ, ਪੁਲਿਸ ਨੇ ਰੇਲਵੇ ਸਟੇਸ਼ਨ ਉੱਤੇ ਚਲਾਇਆ ਸਰਚ ਅਭਿਆਨ ਅੰਮ੍ਰਿਤਸਰ: ਪੰਜਾਬ ਪੁਲਿਸ ਨੇ ਜੀਆਰਪੀ ਅਤੇ ਆਰਪੀਐੱਫ ਦੇ ਨਾਲ ਮਿਲਕੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਉੱਤੇ ਸਰਚ ਅਭਿਆਨ ਚਲਾਇਆ ਹੈ। ਜ਼ਿਲ੍ਹੇ ਅੰਦਰ ਹੈਰੀਟੇਜ ਸਟ੍ਰੀਟ ਉੱਤੇ ਹੋਏ ਧਮਾਕਿਆ ਤੋਂ ਬਾਅਦ ਖ਼ਾਸ ਤੌਰ ਉੱਤੇ ਰੇਲਵੇ ਸਟੇਸ਼ਨ ਉੱਤੇ ਇਹ ਸਰਚ ਅਭਿਆਨ ਚਲਾਇਆ ਗਿਆ ਹੈ। ਅੰਮ੍ਰਿਤਸਰ ਰੇਲਵੇ ਸਟੇਸ਼ਨ ਉੱਤੇ ਪੰਜਾਬ ਪੁਲਿਸ, ਜੀਆਰਪੀ ਅਤੇ ਆਰਪੀਐੱਫ ਵੱਲੋਂ ਸ਼ੱਕੀ ਯਾਤਰੀਆਂ ਦੀ ਚੈਕਿੰਗ ਵੀ ਕੀਤੀ ਗਈ। ਇਸ ਤੋਂ ਇਲਾਵਾ ਪੁਲਿਸ, ਜੀਆਰਪੀ ਅਤੇ ਆਰਪੀਐੱਫ ਵੱਲੋਂ ਰੇਲਵੇ ਸਟੇਸ਼ਨ ਉੱਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਵੀ ਕੀਤੇ ਗਏ ਹਨ।
ਪੂਰੀ ਤਰ੍ਹਾਂ ਮੁਸਤੈਦ : ਰੇਲਵੇ ਸਟੇਸ਼ਨ ਉੱਤੇ ਹਰ ਆਉਣ-ਜਾਣ ਵਾਲੇ ਯਾਤਰੀ ਦੇ ਸਾਮਾਨ ਦੀ ਚੈਕਿੰਗ ਕੀਤੀ। ਡੌਗ ਸਕੁਐਡ ਦੀ ਮਦਦ ਨਾਲ ਕੀਤੀ ਜਾ ਰਹੀ ਹੈ ਯਾਤਰੀਆਂ ਦੇ ਸਾਮਾਨ ਦੀ ਚੈਕਿੰਗ। ਅੰਮ੍ਰਿਤਸਰ ਵਿੱਚ ਪਿਛਲੇ ਦਿਨੀਂ ਹੈਰੀਟੇਜ ਸਟ੍ਰੀਟ ਵਿੱਚ ਹੋਏ ਲਗਾਤਾਰ ਦੋ ਧਮਾਕਿਆਂ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਮੁਸਤੈਦ ਨਜ਼ਰ ਆ ਰਿਹਾ ਹੈ। ਪੁਲਿਸ ਵੱਲੋਂ ਰੋਜ਼ਾਨਾ ਸ਼ਹਿਰ ਦੇ ਵਿੱਚ ਫਲੈਗ ਮਾਰਚ ਕੱਢੇ ਜਾ ਰਹੇ ਹਨ। ਸ਼ਹਿਰ ਵਿੱਚ ਲੱਗੇ ਸੀਸੀਟੀਵੀ ਕੇਮੈਰਿਆਂ ਉੱਤੇ ਵੀ ਪੁਲਿਸ ਵਿਭਾਗ ਦੀ ਤਿੱਖੀ ਨਿਗਾਹ ਹੈ।
ਸੁਰੱਖਿਆ ਨੂੰ ਲੈ ਕੇ ਪੁਖਤਾ ਪ੍ਰਬੰਧ:ਇਸ ਮੌਕੇ ਪੰਜਾਬ ਪੁਲਿਸ, ਜੀਆਰਪੀ ਅਤੇ ਆਰਪੀਐੱਫ ਵੱਲੋਂ ਰੇਲਵੇ ਸਟੇਸ਼ਨ ਉੱਤੇ ਯਾਤਰੀਆਂ ਦੀ ਸੁਰੱਖਿਆ ਨੂੰ ਲੈ ਕੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਏਡੀਸੀਪੀ ਹਰਜੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸ਼ਹਿਰ ਵਿੱਚ ਅਮਨ ਸ਼ਾਂਤੀ ਬਣਾਏ ਰੱਖਣ ਨੂੰ ਲੈਕੇ ਪੰਜਾਬ ਪੁਲਿਸ ਵੱਲੋਂ ਯਾਤਰੀਆਂ ਦੀ ਸੁਰੱਖਿਆ ਨੂੰ ਲੈ ਕੇ ਰੇਲਵੇ ਸਟੇਸ਼ਨਾਂ ਉੱਤੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਹਰ ਆਉਣ ਜਾਣ ਵਾਲੇ ਯਾਤਰੀ ਦੇ ਸਾਮਾਨ ਦੀ ਚੈਕਿੰਗ ਕੀਤੀ ਜਾ ਰਹੀ ਹੈ। ਡੋਗ ਸਕਵਈਆਡ ਦੀ ਮੱਦਦ ਵੀ ਸਾਮਾਨ ਚੈਕਿੰਗ ਲਈ ਲਈ ਜਾ ਰਹੀ ਹੈ।
- Jalandhar By-Poll : ਕਾਂਗਰਸੀ ਵਿਧਾਇਕ ਨੇ 'ਆਪ' ਵਿਧਾਇਕ ਨੂੰ ਘੇਰਿਆ, ਕਿਹਾ- ਸਰਕਾਰ ਤੁਹਾਡੀ, ਪਰ ਇੱਥੇ ਬਦਮਾਸ਼ੀ ਨੀ ਚੱਲਣ ਦਿਆਂਗਾ
- Jalandhar by-election: 'ਆਪ' 'ਤੇ ਲੱਗੇ ਬਾਹਰੀ ਜ਼ਿਲ੍ਹਿਆਂ ਤੋਂ ਵਰਕਰ ਬੁਲਾਉਣ ਦੇ ਇਲਜ਼ਾਮ, ਤਸਵੀਰਾਂ ਵਾਇਰਲ
- Delhi Police trending: ਪਾਕਿਸਤਾਨ ਦੇ ਹਲਾਤਾਂ ਵਿਚਾਲੇ ਆਇਆ ਇੱਕ ਅਜਿਹਾ ਟਵੀਟ ਕਿ ਦਿੱਲੀ ਪੁਲਿਸ ਬਣੀ ਚਰਚਾ ਦਾ ਵਿਸ਼ਾ
ਸਪੈਸ਼ਲ ਫੋਰਸ ਤਾਇਨਾਤ: ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਰੇਲਵੇ ਸਟੇਸ਼ਨਾਂ ਉੱਤੇ ਸਪੈਸ਼ਲ ਫੋਰਸ ਵੀ ਤਾਇਨਾਤ ਕੀਤੀ ਗਈ ਹੈ। ਉਨ੍ਹਾਂ ਕਿਹਾ ਰੇਲਵੇ ਸਟੇਸ਼ਨ ਹੋਣ ਬੱਸ, ਸਟੈਂਡ ਹੋਣ, ਸਿਨੇਮਾ ਹਾਲ ਹੋਣ ਜਾਂ ਸ਼ਾਪਿੰਗ ਮਾਲ ਹੋਣ ਉਹਨਾਂ ਦੀ ਆਏ ਦਿਨ ਚੈਕਿੰਗ ਕੀਤੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਗੁਮਰਾਹ ਕਰਨ ਵਾਲਿਆਂ ਤੋਂ ਯਾਤਰੀ ਸਾਵਧਾਨ ਰਹਿਣ ਜੇ ਕੋਈ ਸ਼ੱਕੀ ਅਨਸਰ ਨਜ਼ਰ ਆਉਂਦਾ ਹੈ ਤਾਂ ਉਸ ਦੇ ਖਿਲਾਫ ਵੀ ਕਾਰਵਾਈ ਵੀ ਕੀਤੀ ਜਾਵੇਗੀ। ਉਨ੍ਹਾਂ ਯਾਤਰੀਆਂ ਨੂੰ ਅਪੀਲ ਕੀਤੀ ਕਿ ਪੁਲਿਸ ਦੀ ਮਦਦ ਕੀਤੀ ਜਾਵੇ। ਕੋਈ ਵੀ ਤੁਹਾਨੂੰ ਲਾਵਾਰਿਸ ਵਸਤੂ, ਮਾੜੇ ਜਾਂ ਸ਼ੱਕੀ ਅਨਸਰ ਦਿਖਾਈ ਦਿੰਦੇ ਹਨ ਤਾਂ ਇਸ ਦੀ ਸੂਚਨਾ ਤੁਰੰਤ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਜਾਵੇ। ਉਨ੍ਹਾਂ ਕਿ ਪੰਜਾਬ ਪੁਲਿਸ ਦਿਨ-ਰਾਤ ਸ਼ਹਿਰਵਾਸੀਆਂ ਦੀ ਸੇਵਾ ਲਈ ਖੜ੍ਹੀ ਹੈ ਤਾਂਕਿ ਸ਼ਹਿਰ ਵਾਸੀ ਅਮਨ ਸ਼ਾਂਤੀ ਨਾਲ ਚੈਨ ਦੀ ਨੀਂਦ ਸੋ ਸਕਣ। ਸੰਗਤਾਂ ਗੁਰੂਘਰ ਵਿੱਚ ਨਤਮਸਤਕ ਹੋਣ ਲਈ ਪੁਹੰਚ ਰਹੀਆਂ ਹਨ। ਜਿਸ ਨੂੰ ਲੈਕੇ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਵੱਲੋਂ ਸਪੈਸ਼ਲ ਪਲਾਨ ਤਿਆਰ ਕੀਤੇ ਗਏ ਹਨ। ਤਾਂਕਿ ਸੁੱਖ ਸ਼ਾਂਤੀ ਅਤੇ ਭਾਈਚਾਰਕ ਸਾਂਝ ਬਣਿਆ ਰਹੇ ।