ਅੰਮ੍ਰਿਤਸਰ:ਜਿੱਥੇ ਅੰਮ੍ਰਿਤਸਰ ਵਿੱਚ ਚੋਰਾਂ ਵੱਲੋਂ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਨੂੰ ਅਜ਼ਾਮ ਦਿੱਤਾ ਜਾ ਰਿਹਾ ਹੈ। ਉੱਥੇ ਹੀ ਅੰਮ੍ਰਿਤਸਰ ਪੁਲੀਸ ਨੇ ਚੋਰਾਂ ਨੂੰ ਫੜਨ ਲਈ ਇੱਕ ਮੁਹਿੰਮ ਚਲਾਈ ਹੋਈ ਹੈ। ਅੰਮ੍ਰਿਤਸਰ ਪੁਲਿਸ ਵੱਲੋਂ ਚਲਾਈ ਮੁਹਿੰਮ ਤਹਿਤ ਹੀ ਅੰਮ੍ਰਿਤਸਰ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ।
ਜਦੋ ਪੁਲਿਸ ਕਮਿਸ਼ਨਰ ਵਿਕਰਮਜੀਤ ਦੁੱਗਲ ਵੱਲੋਂ ਮਾੜੇ ਅਨਸਰਾਂ ਦੇ ਖ਼ਿਲਾਫ਼ ਚਲਾਈ ਗਈ ਮੁਹਿੰਮ ਦੇ ਤਹਿਤ ਵੱਖ ਵੱਖ ਕੇਸਾਂ ਦੇ ਵਿੱਚ 8 ਦੇ ਕਰੀਬ ਦੋਸ਼ੀ ਕਾਬੂ ਕੀਤੇ ਹਨ। ਜਿਹੜੇ ਲੁੱਟਾਂ ,ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਸਨ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਪਿਛਲੇ ਦਿਨੀਂ ਪਿੰਡ ਮਾਹਲ ਦੇ ਕੋਲੋ ਇੱਕ ਡਾਕਟਰ ਦੀ ਗੱਡੀ ਦੀ ਖੋਹ ਹੋਈ ਸੀ। ਉਸ ਕੇਸ ਵਿੱਚ 3 ਦੋਸ਼ੀ ਕਾਬੂ ਕਰ ਹਨ। ਇਨ੍ਹਾਂ ਕੋਲੋਂ ਤੇਜ਼ਧਾਰ ਹਥਿਆਰ ਵੀ ਕਾਬੂ ਕੀਤਾ ਹਨ 'ਤੇ ਉਹ ਗੱਡੀ ਵੀ ਇਨ੍ਹਾਂ ਕੋਲੋ ਕਾਬੂ ਕਰ ਲਈ ਗਈ ਹੈ। ਇਹ ਸਫ਼ਲਤਾ ਥਾਣਾ ਕੰਟਨਮੈਂਟ ਦੀ ਪੁਲਿਸ ਨੇ ਹਾਸਿਲ ਕੀਤੀ ਹੈ। ਉਥੇ ਹੀ ਥਾਣਾ ਛੇਹਰਟਾ ਦੀ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ 5 ਦੋਸ਼ੀ ਕਾਬੂ ਕੀਤੇ ਹਨ। ਜਿਨ੍ਹਾਂ ਕੋਲੋ ਲੁੱਟ ਖੋਹ ਦੇ 5 ਮੋਬਾਇਲ ਫੋਨ 'ਤੇ 1 ਮੋਟਰਸਾਈਕਲ ਵੀ ਇਨ੍ਹਾਂ ਦੋਸ਼ੀਆਂ ਕੋਲੋ ਕਾਬੂ ਕੀਤਾ ਹੈ।