ਪੰਜਾਬ

punjab

ETV Bharat / state

ਦਸ ਲਖ ਦੀ ਠੱਗੀ ਮਾਰ ਕੇ ਭਗੌੜਾ ਹੋਇਆ ਚੜ੍ਹਿਆ ਪੁਲਿਸ ਅੜਿੱਕੇ - amritsar crime news

ਅੰਮ੍ਰਿਤਸਰ ਦੇ ਥਾਣਾ ਕੋਤਵਾਲੀ 'ਚ ਪੁਲਿਸ ਵਲੋਂ ਭਗੌੜੇ ਵਰੁਣ ਭਾਟੀਆ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਕਤ ਮੁਲਜ਼ਮ ਵਲੋਂ ਇਕ ਦੁਕਾਨਦਾਰ ਨਾਲ ਦਸ ਲੱਖ ਦੀ ਠੱਗੀ ਮਾਰੀ ਗਈ ਸੀ।

ਦਸ ਲਖ ਦੀ ਠੱਗੀ ਮਾਰ ਕੇ ਭਗੌੜਾ ਹੋਇਆ ਚੜ੍ਹਿਆ ਪੁਲਿਸ ਅੜਿੱਕੇ
ਦਸ ਲਖ ਦੀ ਠੱਗੀ ਮਾਰ ਕੇ ਭਗੌੜਾ ਹੋਇਆ ਚੜ੍ਹਿਆ ਪੁਲਿਸ ਅੜਿੱਕੇ

By

Published : Oct 16, 2022, 10:24 AM IST

ਅੰਮ੍ਰਿਤਸਰ:ਮਾਮਲਾ ਅੰਮ੍ਰਿਤਸਰ ਦੇ ਥਾਣਾ ਕੋਤਵਾਲੀ ਦੇ ਅਧੀਨ ਆਉਦੇ ਇਲਾਕਾ ਮਹਾਂ ਸਿੰਘ ਗੇਟ ਦਾ ਸਾਹਮਣੇ ਆਇਆ ਹੈ। ਜਿਥੋਂ ਦੀ ਪੁਲਿਸ ਵਲੋਂ ਚੈਕ ਦੇ ਕੇਸ ਵਿਚ ਭਗੌੜੇ ਵਰੁਣ ਭਾਟੀਆ ਨਾਮ ਦੇ ਵਿਅਕਤੀ ਨੂੰ ਥਾਣਾ ਕੋਤਵਾਲੀ ਪੁਲਿਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਦਸ ਲਖ ਦੀ ਠੱਗੀ ਮਾਰ ਕੇ ਭਗੌੜਾ ਹੋਇਆ ਚੜ੍ਹਿਆ ਪੁਲਿਸ ਅੜਿੱਕੇ
ਦਸ ਲਖ ਦੀ ਠੱਗੀ ਮਾਰ ਕੇ ਭਗੌੜਾ ਹੋਇਆ ਚੜ੍ਹਿਆ ਪੁਲਿਸ ਅੜਿੱਕੇ

ਇਸ ਸੰਬਧੀ ਜਾਣਕਾਰੀ ਦਿੰਦਿਆਂ ਪੀੜਤ ਦੁਕਾਨਦਾਰ ਨੇ ਦੱਸਿਆ ਕਿ ਉਹਨਾਂ ਦੇ ਕੱਪੜੇ ਦੀ ਰਕਮ ਦਸ ਲਖ ਰੁਪਿਆ ਜੋ ਕਿ ਮੁਲਜ਼ਮ ਵਰੁਣ ਭਾਟੀਆ ਵਲੋਂ ਕੱਪੜੇ ਦੇ ਦੇਣੇ ਸੀ। ਪਰ ਕੱਪੜੇ ਦੀ ਰਕਮ ਦੇ ਬਦਲੇ ਦਸ ਲਖ ਦਾ ਚੈਕ ਦਿਤਾ ਸੀ ਜੋ ਬਾਊਨਸ ਹੋਣ ਦੇ ਚੱਲਦੇ ਕੋਰਟ ਵਿਚ ਕੇਸ ਲਗਾਇਆ ਗਿਆ ਸੀ। ਜਿਸਦੇ ਵਿਚ ਇਹ ਅਦਾਲਤ ਵਿਚ ਪੇਸ ਨਹੀ ਹੋ ਰਿਹਾ ਸੀ। ਜਿਸਦੇ ਚੱਲਦੇ ਭਗੌੜੇ ਵਰੁਣ ਭਾਟੀਆ ਨੂੰ ਪੁਲਿਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀ ਮਣਯੋਗ ਅਦਾਲਤ ਕੋਲੋਂ ਇਨਸਾਫ ਦੀ ਮੰਗ ਕਰਦੇ ਹਾਂ।

ਦਸ ਲਖ ਦੀ ਠੱਗੀ ਮਾਰ ਕੇ ਭਗੌੜਾ ਹੋਇਆ ਚੜ੍ਹਿਆ ਪੁਲਿਸ ਅੜਿੱਕੇ
ਦਸ ਲਖ ਦੀ ਠੱਗੀ ਮਾਰ ਕੇ ਭਗੌੜਾ ਹੋਇਆ ਚੜ੍ਹਿਆ ਪੁਲਿਸ ਅੜਿੱਕੇ
ਦਸ ਲਖ ਦੀ ਠੱਗੀ ਮਾਰ ਕੇ ਭਗੌੜਾ ਹੋਇਆ ਚੜ੍ਹਿਆ ਪੁਲਿਸ ਅੜਿੱਕੇ

ਇਸ ਸੰਬਧੀ ਜਾਣਕਾਰੀ ਦਿੰਦਿਆਂ ਪੁਲਿਸ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਵਰੁਣ ਭਾਟੀਆ ਨਾਮ ਦੇ ਵਿਅਕਤੀ ਦੇ ਖਿਲਾਫ ਮਾਣਯੋਗ ਅਦਾਲਤ ਵਲੋਂ ਪੀ.ਓ ਦੀ ਪਰਸ਼ਿਡਿੰਗ ਦੇ ਚੱਲਦੇ ਵਾਰੰਟ ਜਾਰੀ ਕੀਤੇ ਗਏ ਸਨ। ਇਸਦੇ ਚੱਲਦੇ ਸ਼ਿਕਾਇਤ ਕਰਤਾ ਗੁਲਸ਼ਨ ਅਰੋੜਾ ਦੇ ਕਹਿਣ 'ਤੇ ਇਲਾਕਾ ਮਹਾਂ ਸਿੰਘ ਗੇਟ ਤੋਂ ਵਰੁਣ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੇਰ ਰਾਤ ਸ਼ਨੀਵਾਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸਨੂੰ ਸੋਮਵਾਰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

ਇਹ ਵੀ ਪੜ੍ਹੋ:ਨਸ਼ੇ ਨੇ ਵਿਛਾਏ ਇੱਕ ਹੋਰ ਘਰ ਵਿਚ ਸੱਥਰ, ਚੜ੍ਹਦੀ ਉਮਰੇ ਹੋਈ ਮੌਤ

ABOUT THE AUTHOR

...view details