ਅੰਮ੍ਰਿਤਸਰ : ਸ਼ਹਿਰ ਦੀ ਪੁਲਿਸ ਟੀਮ ਨੇ ਆਨਲਾਈਨ ਨਸ਼ਾ ਤਸਕਰੀ ਦਾ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਚਾਰ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ।
ਨਸ਼ੀਲੇ ਪਦਾਰਥਾਂ ਸਮੇਤ ਚਾਰ ਨਸ਼ਾ ਤਸਕਰ ਗ੍ਰਿਫਤਾਰ - amritsar
ਅੰਮ੍ਰਿਤਸਰ ਪੁਲਿਸ ਦੀ ਟੀਮ ਨੇ ਚਾਰ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ ਭਾਰੀ ਮਾਤਰਾ ਵਿੱਚ ਨਸ਼ੀਲੇ ਕੈਪਸੂਲ ਅਤੇ ਦਵਾਈਆਂ ਬਰਾਮਦ ਕੀਤੀਆਂ ਗਈਆਂ ਹਨ। ਇਹ ਮੁਲਜ਼ਮ ਜੇਲ੍ਹ ਦੇ ਅੰਦਰ ਵਿੱਚ ਡਰਗ ਸਪਲਾਈ ਕਰਦੇ ਸਨ।
ਇਸ ਬਾਰੇ ਦੱਸਦੇ ਹੋਏ ਪੁਲਿਸ ਡੀਸੀਪੀ ਮੁਖਵਿੰਦਰ ਸਿੰਘ ਭਲਾਰ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਇਹ ਤਸਕਰ ਜੇਲ੍ਹ ਵਿੱਚ ਬੰਦ ਕੈਦੀਆਂ ਨੂੰ ਨਸ਼ੇ ਦੀ ਸਪਲਾਈ ਕਰਦੇ ਸਨ। ਇਸ ਦੇ ਲਈ ਉਹ ਪੇਟੀਐਮ ਰਾਹੀਂ ਪੈਸੇ ਲੈਂਦੇ ਸਨ। ਜਿਸ ਵੀ ਕੈਦੀ ਜਾਂ ਜੇਲ੍ਹ 'ਚ ਬੰਦ ਵਿਅਕਤੀ ਨੂੰ ਨਸ਼ਾ ਚਾਹੀਦਾ ਹੁੰਦਾ ਸੀ ਤਾਂ ਇਹ ਤਸਕਰ ਉਸ ਵਿਅਕਤੀ ਦੇ ਪਰਿਵਾਰ ਜਾਂ ਫੇਰ ਘਰ ਦੇ ਕਿਸੇ ਮੈਂਬਰ ਤੋਂ ਪੇਟੀਐਮ ਰਾਹੀਂ ਪੈਸੇ ਲੈ ਕੇ ਜੇਲ੍ਹ ਵਿੱਚ ਨਸ਼ਾ ਪਹੁੰਚਾ ਦਿੰਦੇ ਸਨ।
ਪੁਲਿਸ ਨੇ ਇਨ੍ਹਾਂ ਤਸਕਰਾਂ ਨੂੰ ਨਾਕੇ 'ਤੇ ਚੈਕਿੰਗ ਦੇ ਦੌਰਾਨ ਗ੍ਰਿਫਤਾਰ ਕੀਤਾ। ਗ੍ਰਿਫਤਾਰੀ ਦੇ ਦੌਰਾਨ ਚਾਰ ਮੁਲਜ਼ਮਾਂ ਕੋਲੋਂ ਭਾਰੀ ਮਾਤਰਾ ਵਿੱਚ ਨਸ਼ੀਲੇ ਕੈਪਸੂਲ ਅਤੇ ਗੋਲੀਆਂ ਬਰਾਮਦ ਕੀਤੇ ਹਨ। ਪੁਲਿਸ ਵੱਲੋਂ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ।