ਪੰਜਾਬ

punjab

ETV Bharat / state

Amritsar loot Case: ਲਿਫਟ ਦੇ ਬਹਾਨੇ ਵਿਦਿਆਰਥੀ ਤੋਂ ਮੋਟਰਸਾਈਕਲ ਖੋਹਣ ਵਾਲਾ ਗ੍ਰਿਫ਼ਤਾਰ - ਅੰਮ੍ਰਿਤਸਰ ਦੀ ਖਬਰ ਪੰਜਾਬੀ ਵਿਚ

ਅੰਮ੍ਰਿਤਸਰ ਵਿੱਚ ਲਿਫਟ ਦੇ ਬਹਾਨੇ ਵਿਦਿਆਰਥੀ ਤੋਂ ਮੋਟਰਸਾਈਕਲ ਖੋਹਣ ਵਾਲਾ ਬਦਮਾਸ਼ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਤੇ ਮੁਲਜ਼ਮ ਦੇ ਦੂਜੇ ਸਾਥੀ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਨੇ ਮਾਮਲੇ ਸਬੰਧੀ ਫੜ੍ਹੇ ਗਏ ਮੁਲਜ਼ਮ ਤੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਜਤਾਈ ਹੈ। (Amritsar loot Case)

Police arrested an accused who stole a motorcycle from a student in Amritsar
Amritsar loot : ਲਿਫਟ ਦੇ ਬਹਾਨੇ ਵਿਦਿਆਰਥੀ ਤੋਂ ਮੋਟਰਸਾਈਕਲ ਖੋਹਣ ਵਾਲਾ ਚੜ੍ਹਿਆ ਪੁਲਿਸ ਅੜਿੱਕੇ

By ETV Bharat Punjabi Team

Published : Sep 10, 2023, 2:36 PM IST

ਮੋਟਰਸਾਈਕਲ ਖੋਹਣ ਵਾਲਾ ਗ੍ਰਿਫ਼ਤਾਰ

ਅੰਮ੍ਰਿਤਸਰ : ਬੀਤੀ 7 ਸਤੰਬਰ ਦੀ ਸ਼ਾਮ ਇੱਕ ਦੱਸਵੀਂ ਦੇ ਵਿਦਿਆਰਥੀ ਤੋਂ ਬੰਦੂਕ ਦੀ ਨੋਕ 'ਤੇ ਲੁੱਟ ਕਰਨ ਦਾ ਮਾਮਲਾ ਸੁਲਝਾਉਂਦੇ ਹੋਏ, ਪੁਲਿਸ ਨੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਮੁਲਜ਼ਮ ਦੇ ਸਾਥੀ ਦੀ ਭਾਲ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਹਲਕਾ ਬਾਬਾ ਬਕਾਲਾ ਸਾਹਿਬ ਦੇ ਪਿੰਡ ਬਟਾਲਾ ਅਤੇ ਸਠਿਆਲਾ ਵਿਚਾਲੇ ਘਰੋਂ ਪੜ੍ਹਨ ਲਈ ਮੋਟਰਸਾਈਕਲ 'ਤੇ ਸਵਾਰ ਹੋ ਕੇ ਨਿਕਲੇ ਵਿਦਿਆਰਥੀ ਤੋਂ ਰਾਹ ਵਿੱਚ ਇੱਕ ਨੌਜਵਾਨ ਨੇ ਲਿਫ਼ਟ ਮੰਗੀ ਤੇ ਅੱਗੇ ਜਾ ਉਸ ਦਾ ਮੋਟਰਸਾਈਕਲ ਖੋਲ੍ਹ ਲਿਆ। ਇਸ ਸਾਰੀ ਘਟਨਾ ਸੀਸੀਟੀਵੀ ਵਿੱਚ ਵੀ ਕੈਦ ਹੋ ਗਈ ਸੀ।

ਸੀਸੀਟੀਵੀ ਦੇ ਅਧਾਰ ਉੱਤੇ ਫੜਿਆ ਮੁਲਜ਼ਮ:ਪੁਲਿਸ ਨੇਬਟਾਲਾ ਦੇ ਰਹਿਣ ਵਾਲੇ ਵਿਦਿਆਰਥੀ ਗੁਰਕੀਰਤ ਸਿੰਘ ਪੁੱਤਰ ਇਕਬਾਲ ਸਿੰਘ ਦੇ ਬਿਆਨਾਂ 'ਤੇ ਕਥਿਤ ਮੁਲਜ਼ਮਾਂ ਖਿਲਾਫ ਲੁੱਟ ਖੋਹ ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ। ਜਿਸ ਤੋਂ ਬਾਅਦ ਸੀਸੀਟੀਵੀ ਦੇ ਅਧਾਰ 'ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਕਥਿਤ ਮੁਲਜ਼ਮ ਬਲਜੋਤ ਸਿੰਘ ਪੁੱਤਰ ਅਨੋਖ ਸਿੰਘ ਵਾਸੀ ਠੱਠੀਆਂ ਨੂੰ ਕਾਬੂ ਕਰਕੇ ਉਸ ਪਾਸੋਂ ਲੁੱਟਿਆ ਹੋਇਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ।

ਪਹਿਲਾਂ ਕਿਸੇ ਮਾਮਲੇ 'ਚ ਨਾਮਜਮ ਨਹੀਂ ਹੈ ਮੁਲਜ਼ਮ:ਪੁਲਿਸ ਅਧਿਕਾਰੀ ਸੁਖਵਿੰਦਰਪਾਲ ਸਿੰਘ ਨੇ ਦੱਸਿਆ ਕਿ ਫਿਲਹਾਲ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਮੁਲਜ਼ਮ ਬਲਜੋਤ ਸਿੰਘ ਖਿਲਾਫ ਕੋਈ ਹੋਰ ਮਾਮਲਾ ਦਰਜ ਨਹੀਂ ਹੈ। ਜਦਕਿ ਅਜਿਹੇ ਹੀ ਹੁਲੀਏ ਵਿੱਚ ਆਏ ਮੁਲਜ਼ਮ ਵਲੋਂ ਅੰਮ੍ਰਿਤਸਰ ਦਿਹਾਤੀ ਦੇ ਖੇਤਰਾਂ ਵਿੱਚ ਕਈ ਲੁੱਟਾਂ ਨੂੰ ਅੰਜਾਮ ਦਿੱਤਾ ਗਿਆ ਹੈ। ਜਿਸ ਨੂੰ ਤਸਦੀਕ ਕਰਨ ਲਈ ਮੁਲਜ਼ਮ ਨੂੰ ਬਾਬਾ ਬਕਾਲਾ ਸਾਹਿਬ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਪੁਲਿਸ ਨੇ ਉਮੀਦ ਜਤਾਈ ਹੈ ਕਿ ਇਸ ਦੌਰਾਨ ਲੁੱਟ ਦੇ ਹੋਰ ਮਾਮਲਿਆਂ ਦੇ ਵੀ ਖੁਲਾਸੇ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਫਰਾਰ ਕਥਿਤ ਮੁਲਜ਼ਮ ਮਹਿਕਦੀਪ ਸਿੰਘ ਪੁੱਤਰ ਅਮਨਦੀਪ ਸਿੰਘ ਵਾਸੀ ਜਮਾਲਪੁਰ ਦੀ ਵੀ ਤੇਜੀ ਨਾਲ ਭਾਲ ਕੀਤੀ ਜਾ ਰਹੀ ਹੈ।

ABOUT THE AUTHOR

...view details