ਅੰਮ੍ਰਿਤਸਰ:ਪੁਲਿਸ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ ਨਸ਼ੇ ਦੇ ਖਿਲਾਫ ਚਲਾਈ ਮੁਹਿੰਮ ਦੌਰਾਨ ਪੁਲਿਸ ਥਾਣਾ ਰਣਜੀਤ ਅਵਨਿਊ ਦੀ ਟੀਮ ਵੱਲੋਂ ਨਸ਼ੀਲੀਆਂ ਗੋਲੀਆਂ ਦੇ ਨਾਲ ਆਰੋਪੀ ਕਾਬੂ ਕੀਤਾ ਗਿਆ ਹੈ। ਪੁਲਿਸ ਟੀਮ ਵੱਲੋਂ ਹਾਊਸਿੰਗ ਬੋਰਡ ਦੇ ਲਗਾਏ ਗਏ ਨਾਕੇ ਦੇ ਦੌਰਾਨ ਤੇ ਇੱਕ ਬੇਲਰੋ ਗੱਡੀ ਚਿੱਟੇ ਰੰਗ ਦੀ ਜਿਸ ਦਾ ਨੰਬਰ ਪੀਬੀ -02-BS 7501 ਗੱਡੀ ਵਿੱਚੋਂ ਨਸ਼ੀਲੀ ਗੋਲੀਆਂ ਦੇ ਨਾਲ ਇੱਕ ਆਰੋਪੀ ਨੂੰ ਕਾਬੂ ਕੀਤਾ ਹੈ ਅਤੇ ਇੱਕ ਨੌਜਵਾਨ ਭੱਜ ਗਿਆ।
ਨਾਕੇ ਦੌਰਾਨ ਇਨ੍ਹਾਂ ਵਿੱਚੋ ਇਕ ਨੌਜਵਾਨ ਨੇ ਆਪਣੀ ਜੇਬ ਵਿੱਚੋ ਪਿਸਤੌਲ ਕੱਢਕੇ ਪੁਲਿਸ ਪਾਰਟੀ ਮਾਰ ਦੇਣ ਦੀ ਨੀਅਤ ਨਾਲ ਦੋ ਫਾਇਰ ਕੀਤੇ ਜਿਸ 'ਤੇ ਪੁਲਿਸ ਪਾਰਟੀ ਨੇ ਆਪਣਾ ਬਚਾ ਕਰਦੇ ਹੋਏ ਇਕ ਦੋਸ਼ੀ ਨੂੰ ਕਾਬੂ ਕਰ ਲਿਆ ਤੇ ਦੂਜਾ ਨੌਜਵਾਨ ਰਾਤ ਦੇ ਹਨੇਰੇ ਦਾ ਫਾਇਦਾ ਉਠਾ ਕੇ ਭੱਜਣ ਵਿਚ ਕਾਮਯਾਬ ਹੋ ਗਿਆ।
ਪੁਲਿਸ ਨੇ ਜਿਸ ਆਰੋਪੀ ਨੂੰ ਕਾਬੂ ਕੀਤਾ ਹੈ ਉਸ ਦਾ ਨਾਮ ਅਮ੍ਰਿਤਪਾਲ ਸਿੰਘ ਉਰਫ ਸਾਜਨ ਵਾਸੀ ਸ਼ੇਖਪੂਰਾ ਜੰਡਿਆਲਾ ਦਾ ਰਹਿਣ ਵਾਲਾ ਹੈ ਤੇ ਪੁਲਿਸ ਨੇ ਇਸ ਕੋਲੋਂ ਇਕ ਨਾਜਾਇਜ਼ ਪਿਸਤੌਲ ਤੇ ਮੈਗਜ਼ੀਨ ਤੇ 4 ਜਿੰਦਾ ਰੋਂਦ ਤੇ 2 ਖੋਲ ਬਰਾਮਦ ਕੀਤੇ ਹਨ ਜਦ ਉਸ ਦੀ ਗੱਡੀ ਦੀ ਤਲਾਸ਼ੀ ਲਈ ਗਈ ਤੇ ਉਸਦੀ ਬੇਲਰੋ ਗੱਡੀ ਵਿੱਚੋ 705 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਤੇ ਪੁੱਛਗਿੱਛ ਦੇ ਦੌਰਾਨ ਅੰਮ੍ਰਿਤਪਾਲ ਨੇ ਦੱਸਿਆ ਗੱਡੀ ਵਿਚ ਉਸਦੇ ਨਾਲ ਦੋ ਨੌਜਵਨ ਹੋਰ ਸੀ ਇਕ ਪਹਿਲਾ ਹੀ ਨਾਕਾ ਪੁਲਿਸ ਦਾ ਨਾਕਾ ਵੇਖ ਕੇ
ਗੱਡੀ ਵਿੱਚੋ ਛਾਲ ਮਾਰ ਕੇ ਭੱਜ ਗਿਆ ਸੀ ਤੇ ਦੂਜਾ ਹਨੇਰੇ ਦਾ ਫਾਇਦਾ ਉਠਾ ਕੇ ਪੁਲਿਸ ਨੂੰ ਚਕਮਾ ਦੇਕੇ ਭੱਜ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੰਮ੍ਰਿਤਪਾਲ ਤੇ ਪਹਿਲਾ ਵੀ ਕਈ ਥਾਣਿਆਂ ਵਿਚ ਕੇਸ ਦਰਜ ਹਨ ਤੇ ਇਹ ਭਗੌੜਾ ਵੀ ਸੀ ਇਸ ਦਾ ਰਿਮਾਂਡ ਲੈ ਕੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।