ਅੰਮ੍ਰਿਤਸਰ: ਗੁਰਦਾਸਪੁਰ ਪੁਲਿਸ ਨੇ ਇੱਕ ਗਿਰੋਹ ਦੇ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜੋ ਕਿ ਨਸ਼ਾ ਤਸਕਰ ਹਨ। ਕਾਬੂ ਹੋਏ ਤਿੰਨ ਵਿਅਕਤੀਆਂ ਤੋਂ ਪੁਲਿਸ ਨੇ 3 ਪਿਸਤੌਲ ਤੇ 30 ਹਜ਼ਾਰ ਰੁਪਏ ਤੇ ਇੱਕ ਸਵਿੱਫਟ ਕਾਰ ਬਰਾਮਦ ਕੀਤੀ ਹੈ। ਇਸ ਦੀ ਜਾਣਕਾਰੀ ਅੰਮ੍ਰਿਤਸਰ ਦੇ ਬਾਰਡਰ ਰੇਂਜ ਦੇ ਆਈਜੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ।
3 ਪਿਸਤੌਲਾਂ ਤੇ 30,000 ਰੁਪਏ ਸਣੇ 3 ਨਸ਼ਾ ਤਸਕਰ ਕਾਬੂ - ਨਸ਼ਾ ਤਸਕਰ
ਗੁਰਦਾਸਪੁਰ ਪੁਲਿਸ ਨੇ ਇੱਕ ਗਿਰੋਹ ਦੇ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜੋ ਕਿ ਨਸ਼ਾ ਤਸਕਰ ਹਨ। ਕਾਬੂ ਹੋਏ ਤਿੰਨ ਵਿਅਕਤੀਆਂ ਤੋਂ 3 ਪਿਸਤੌਲ ਤੇ 30 ਹਜ਼ਾਰ ਰੁਪਏ ਤੇ ਇੱਕ ਸਵਿੱਫਟ ਕਾਰ ਬਰਾਮਦ ਹੋਈ ਹੈ।
ਬਾਰਡਰ ਰੇਂਜ ਆਈਜੀ ਪਰਮਪਾਲ ਪਰਮਾਰ ਨੇ ਕਿਹਾ ਕਿ ਗੁਰਦਾਸਪੁਰ ਪੁਲਿਸ ਨੇ ਜਿਹੜੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ ਇਨ੍ਹਾਂ ਵਿਅਕਤੀਆਂ ਦੀ ਪੁਲਿਸ ਨੂੰ ਪਿਛਲੇ ਲੰਬੇ ਸਮੇਂ ਤੋਂ ਭਾਲ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨ ਵਿਅਕਤੀਆਂ ਕੁਝ ਦਿਨ ਪਹਿਲਾਂ ਤਿੰਨ ਵੱਡੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਸੀ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਗੁਰਦਾਸਪੁਰ ਤੋਂ ਪੁਲਿਸ ਨੂੰ 22 ਕਿਲੋ ਹੈਰੋਇਨ ਬਰਾਮਦ ਹੋਈ ਸੀ। ਜਿਸ ਨੂੰ ਇਨ੍ਹਾਂ ਨਸ਼ਾ ਤਸਕਰਾਂ ਨੇ ਪਾਕਿਸਤਾਨ ਤੋਂ ਮੰਗਵਾਇਆ ਸੀ। ਇਸ ਤੋਂ ਬਾਅਦ ਇਨ੍ਹਾਂ ਵਿਅਕਤੀਆਂ ਨੇ ਇੱਕ ਬੈਂਕ ਨੂੰ ਲੁੱਟਿਆ ਸੀ ਜਿਸ ਵਿੱਚੋਂ ਇਨ੍ਹਾਂ ਵਿਅਕਤੀਆਂ ਨੇ 5 ਲੱਖ ਰੁਪਏ ਲੁੱਟੇ ਸੀ। ਇਸ ਮਗਰੋਂ ਇਨ੍ਹਾਂ ਨੇ ਇੱਕ ਰਾਹ ਜਾਂਦੇ ਵਿਅਕਤੀ ਨੂੰ ਗੋਲੀ ਮਾਰੀ ਸੀ। ਇਨ੍ਹਾਂ ਸਾਰੀਆਂ ਵਾਰਦਾਤਾਂ ਦੇ ਮੱਧੇਨਜ਼ਰ ਐਸਐਚਓ ਨੇ ਇੱਕ ਸਪੈਸ਼ਲ ਇੰਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਸੀ। ਇਨ੍ਹਾਂ ਵਾਰਦਾਤਾਂ ਉੱਤੇ ਸਪੈਸ਼ਲ ਟੀਮ ਨੇ ਕਾਰਵਾਈ ਕਰਦੇ ਹੋਏ ਉਨ੍ਹਾਂ 3 ਵਿਅਕਤੀਆਂ ਨੂੰ ਕਾਬੂ ਕੀਤਾ ਜਿਹੜੇ ਇਨ੍ਹਾਂ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਸੀ।
ਉਨ੍ਹਾਂ ਕਿਹਾ ਕਿ ਪੁਲਿਸ ਨੇ ਇਨ੍ਹਾਂ ਤਿੰਨਾਂ ਵਿਅਕਤੀਆਂ ਤੋਂ 3 ਪਿਸਤੌਲ, 30 ਹਜ਼ਾਰ ਰੁਪਏ ਤੇ ਇੱਕ ਸਵਿੱਫਟ ਕਾਰ ਬਰਾਮਦ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਤਿੰਨ ਵਿਅਕਤੀ ਕਾਬੂ ਕੀਤੇ ਗਏ ਹਨ ਉਨ੍ਹਾਂ ਦਾ ਨਾਂਅ ਸੁਖਦੀਪ ਸਿੰਘ, ਹਰਵਿੰਦਰ ਸਿੰਘ ਤੇ ਹਰਜੀਤ ਸਿੰਘ ਹੈ। ਉਨ੍ਹਾਂ ਕਿਹਾ ਕਿ ਬਾਕੀ ਅਜੇ ਇਨ੍ਹਾਂ ਵਿਅਕਤੀਆਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।