ਕਣਕ ਦੀ ਵਾਢੀ ਦੌਰਾਨ ਕਿਸਾਨ ਨੂੰ ਮਿਲਿਆ ਡਰੋਨ ਅੰਮ੍ਰਿਤਸਰ:ਅੰਮ੍ਰਿਤਸਰ ਦਿਹਾਤੀ ਪੁਲਿਸ ਤੇ ਬੀਐਸਐਫ ਨੂੰ ਉਸ ਵੇਲੇ ਪਾਕਿਸਤਾਨ ਦੀ ਹਰਕਤ ਖਿਲਾਫ਼ ਵੱਡੀ ਕਾਮਯਾਬੀ ਮਿਲੀ। ਜਦ ਅੰਮ੍ਰਿਤਸਰ ਦੇ ਪਿੰਡ ਬੱਚੀਵਿੰਡ ਵਿੱਚ ਪੁਲਿਸ ਅਤੇ ਬੀਐਸਐਫ ਨੇ ਇੱਕ ਡਰੋਨ ਦੇ ਨਾਲ 2 ਕਿਲੋ ਹੈਰੋਇਨ ਵੀ ਬਰਾਮਦ ਕੀਤੀ।
ਇਹ ਵੀ ਪੜ੍ਹੋ:ਗੋਲਡੀ ਕੰਬੋਜ ਦੇ ਪਿਤਾ ਗ੍ਰਿਫ਼ਤਾਰੀ ਦੇ ਮਾਮਲੇ ਵਿੱਚ ਨਵਾਂ ਮੋੜ, ਸ਼ਿਕਾਇਤਕਰਤਾ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਜਾਣੋ ਮਾਮਲਾ
ਕਿਸਾਨ ਨੂੰ ਖੇਤ ਵਿੱਚੋਂ ਡਰੋਨ ਮਿਲਿਆ:ਦੱਸ ਦਈਏ ਕਿ ਇੱਕ ਕਿਸਾਨ ਵੱਲੋਂ ਆਪਣੀ ਫ਼ਸਲ ਦੀ ਕਟਾਈ ਕਰਵਾਈ ਜਾ ਰਹੀ ਸੀ। ਇਸ ਦੌਰਾਨ ਹੀ ਕਿਸਾਨ ਨੇ ਆਪਣੇ ਖੇਤ ਵਿੱਚ ਇੱਕ ਡਰੋਨ ਵੇਖਿਆ, ਜਿਸ ਦੀ ਸੂਚਨਾ ਕਿਸਾਨ ਨੇ ਪੁਲਿਸ ਨੂੰ ਦਿੱਤੀ। ਪੁਲਿਸ ਅਧਿਕਾਰੀਆਂ ਨੇ ਅੱਗੇ ਇਸ ਦੀ ਸੂਚਨਾ ਬੀਐਸਐਫ ਅਧਿਕਾਰੀਆਂ ਨੂੰ ਦਿੱਤੀ। ਜਿਸ ਤੋਂ ਬਾਅਦ ਬੀਐਸਐਫ ਅਧਿਕਾਰੀ ਮੌਕੇ ਉੱਤੇ ਪੁੱਜੇ ਅਤੇ ਜਾਂਚ ਸੁਰੂ ਕਰ ਦਿੱਤੀ। ਜਿਸਦੇ ਚੱਲਦੇ ਪੁਲਿਸ ਅਤੇ ਬੀ.ਐਸ.ਐਫ਼ ਅਧਿਕਾਰੀਆਂ ਵੱਲੋਂ ਬੱਚੀਵਿੰਡ ਪਿੰਡ ਵਿੱਚ ਸਰਚ ਅਭਿਆਨ ਚਲਾਇਆ ਗਿਆ। ਉੱਥੇ ਹੀ ਥਾਣਾ ਲੋਪੋਕੇ ਦੀ ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੀ ਜਾਂਚ ਆਰੰਭ ਕਰ ਲਈ ਗਈ ਹੈ।
ਚਾਇਨਾ ਦਾ ਬਣਿਆ ਡਰੋਨ:ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦਈਏ ਕੀ ਕੁੱਝ ਦਿਨ ਪਹਿਲਾਂ ਵੀ ਪਿੰਡ ਮਾਹਵਾ ਵਿਖੇ ਫ਼ਸਲ ਦੀ ਕਟਾਈ ਦੌਰਾਨ ਵੀ ਇੱਕ ਡਰੋਨ ਮਿਲਿਆ ਸੀ। ਜਿਸ ਡਰੋਨ ਉੱਤੇ ਚਾਇਨਾ ਦੁਆਰਾ ਬਣਿਆ ਹੋਇਆ ਲਿਖਿਆ ਹੋਇਆ ਸੀ। ਉੱਥੇ ਹੀ ਜੇਕਰ ਗੱਲ ਕਰੀਏ ਤਾਂ ਗੁਆਂਢੀ ਮੁਲਕ ਪਾਕਿਸਤਾਨ ਆਏ ਦਿਨ ਆਪਣੀ ਗਤੀਵਿਧੀਆਂ ਨੂੰ ਅੰਜ਼ਾਮ ਦੇ ਰਿਹਾ ਹੈ, ਪਰ ਉਹ ਆਪਣੇ ਨਾਪਾਕ ਇਰਾਦਿਆਂ ਵਿੱਚ ਕਾਮਯਾਬ ਨਹੀਂ ਹੋ ਰਿਹਾ। ਉੱਥੇ ਹੀ ਪੰਜਾਬ ਪੁਲਿਸ ਤੇ ਬੀਐਸਐਫ ਅਧਿਕਾਰੀ ਵੀ ਪਾਕਿਸਤਾਨ ਦੀ ਗਲਤ ਹਰਕਤਾਂ ਉੱਤੇ ਨੱਥ ਲਗਾਤਾਰ ਕੱਸ ਰਹੇ ਹਨ।
ਪਹਿਲਾਂ ਵੀ ਮਿਲਿਆ ਹੈ ਡਰੋਨ: ਇਸ ਤੋਂ ਪਹਿਲਾਂ ਅਟਾਰੀ ਵਾਹਗਾ ਸਰਹੱਦ ਦੇ ਨਾਲ ਲੱਗਦੇ ਪਿੰਡ ਮਹਾਵਾ ਵਿੱਖੇ ਫ਼ਸਲ ਦੀ ਕਟਾਈ ਦੇ ਦੌਰਾਨ ਸਾਬਕਾ ਫੌਜੀ ਕਿਸਾਨ ਬਿਕਰਮਜੀਤ ਸਿੰਘ ਦੇ ਖੇਤਾਂ ਵਿੱਚ ਇਕ ਪਾਕਿਸਤਾਨੀ ਡਰੋਨ ਕੰਬਾਈਨ ਮਸ਼ੀਨ ਅੱਗੇ ਡਿੱਗਾ ਮਿਲਿਆ ਸੀ। ਕਿਸਾਨ ਕਾਬਲ ਸਿੰਘ ਨੇ ਦੱਸਿਆ ਸੀ ਕਿ ਸਾਡੇ ਪਿੰਡ ਸਰਹੱਦ ਨਾਲ ਲੱਗਦੇ ਹਨ, ਜਿਸ ਕਾਰਨ ਸਾਨੂੰ ਖੇਤੀ ਕਰਨ ਵਿਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਹੱਦ ਦੀ ਕੰਡਿਆਲੀ ਤਾਰ ਦੇ ਨਾਲ਼ ਲਗਦੀ ਜ਼ਮੀਨ ਹੈ। ਉਥੇ ਖੇਤੀ ਕਰਨੀ ਕਾਫੀ ਮੁਸ਼ਕਲ ਹੋਈ ਪਈ ਹੈ, ਕਿਉਂਕਿ ਇਥੇ ਆਏ ਦਿਨ ਕੋਈ ਨਾ ਕੋਈ ਵਸਤੂ ਜਾਂ ਤਾਂ ਵਗ੍ਹਾ ਕੇ ਪਾਕਿਸਤਾਨ ਵਿੱਚੋਂ ਤਸਕਰਾਂ ਵੱਲੋਂ ਇਧਰ ਭੇਜੀ ਜਾਂਦੀ ਹੈ ਤੇ ਜਾਂ ਫਿਰ ਡਰੋਨ ਰਾਹੀਂ।
ਪੰਜਾਬ ਵਿੱਚ ਲਗਾਤਾਰ ਤਿੰਨ ਦਿਨਾਂ ਵਿੱਚ ਬਰਾਮਦ ਹੋਈ ਹੈਰੋਇਨ:ਇਸ ਤੋਂ ਪਹਿਲਾਂ ਬੀਤੇ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਦੇ ਪਿੰਡ ਬਚੀਵਿੰਡ ਵਿਖੇ ਕਣਕ ਦੇ ਖੇਤਾਂ ਵਿੱਚ ਡਰੋਨ ਉਤੇ ਕੋਈ ਵਸਤੂ ਡਿੱਗਣ ਦੀ ਆਵਾਜ਼ ਸੁਣੀ ਗਈ ਸੀ, ਜਦੋਂ ਬੀਐਸਐਫ ਨੇ ਇਲਾਕੇ ਦੀ ਤਲਾਸ਼ੀ ਲਈ ਤਾਂ ਜਵਾਨਾਂ ਨੂੰ ਉਥੋਂ ਤਿੰਨ ਪੈਕੇਟ ਹੈਰੋਇਨ ਦੇ ਬਰਾਮਦ ਹੋਏ। ਪੈਕੇਟਾਂ ਵਿੱਚ ਤਕਰੀਬਨ 3.2 ਕਿਲੋਗ੍ਰਾਮ ਹੈਰੋਇਨ ਸੀ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਕਰੀਬ 21 ਕਰੋੜ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ:Rahul Gandhi Vacate Official Bungalow: ਕਾਂਗਰਸੀ ਆਗੂ ਰਾਹੁਲ ਗਾਂਧੀ ਅੱਜ ਖਾਲੀ ਕਰਨਗੇ ਆਪਣਾ ਸਰਕਾਰੀ ਬੰਗਲਾ, ਅਧਿਕਾਰੀਆਂ ਨੂੰ ਸੌਂਪਣਗੇ ਚਾਬੀਆਂ