ਚੰਡੀਗੜ੍ਹ:ਹਿਮਾਚਲ ਪ੍ਰਦੇਸ਼ ਵਿੱਚ ਚੋਣਾਂ ਨੂੰ ਲੈ ਕੇ ਸਿਆਸਤਦਾਨ ਧਾਰਮਿਕ ਡੇਰਿਆਂ ਉੱਤੇ ਹਾਜ਼ਰੀ ਭਰਨੀ ਸ਼ੁਰੂ ਕਰ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ ਫੇਰੀ ਉਤੇ ਆਏ, ਜਿਹਨਾਂ ਨੇ ਡੇਰਾ ਬਿਆਸ ਪੁੱਜ ਕੇ ਡੇਰਾ ਰਾਧਾ ਸੁਆਮੀ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ (pm narendra modi meet the head of dera beas) ਮੁਲਾਕਾਤ ਕੀਤੀ।
ਇਹ ਵੀ ਪੜੋ:ਸੁਧੀਰ ਸੂਰੀ ਕਤਲ ਮਾਮਲਾ: ਡੀਜੀਪੀ ਨੇ ਘਟਨਾ ਵਾਲੀ ਥਾਂ ਦਾ ਲਿਆ ਜਾਇਜ਼ਾ, ਲੋਕਾਂ ਨੂੰ ਅਫਵਾਹਾਂ ਤੋਂ ਦੂਰ ਰਹਿਣ ਲਈ ਕਿਹਾ
ਚੋਣਾਂ ਤੋਂ ਪਹਿਲਾਂ ਡੇਰੇ ਵਿੱਚ ਹਾਜ਼ਰੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬਾਬਾ ਢਿੱਲੋਂ ਦੀ ਇਸ ਮੁਲਾਕਾਤ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਦੱਸ ਦਈਏ ਕਿ ਹਿਮਾਚਲ ਵਿੱਚ ਡੇਰਾ ਬਿਆਸ ਦੇ ਲੱਖਾਂ ਪੈਰੋਕਾਰ ਹਨ। ਇਸੇ ਤਰ੍ਹਾਂ ਗੁਜਰਾਤ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਦੇਸ ਵਿਦੇਸ਼ ਵਿਚ ਡੇਰਾ ਰਾਧਾ ਸੁਆਮੀ ਦੇ ਲੱਖਾਂ ਦੀ ਗਿਣਤੀ ਵਿਚ ਪੈਰੋਕਾਰ ਹਨ। ਭਾਜਪਾ ਸਰਕਾਰ ਕੋਈ ਵੀ ਮੌਕਾ ਆਪਣੇ ਹੱਥੋ ਗਵਾਉਣਾ ਨਹੀਂ ਚਾਹੁੰਦੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡੇਰਾ ਬਿਆਸ ਦੇ ਮੁਖੀ ਨਾਲ ਮੁਲਾਕਾਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡੇਰਾ ਬਿਆਸ ਦੇ ਮੁਖੀ ਨਾਲ ਮੁਲਾਕਾਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡੇਰਾ ਬਿਆਸ ਦੇ ਮੁਖੀ ਨਾਲ ਮੁਲਾਕਾਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡੇਰਾ ਬਿਆਸ ਦੇ ਮੁਖੀ ਨਾਲ ਮੁਲਾਕਾਤ
ਚੋਣਾਂ ਵਿੱਚ ਡੇਰਿਆਂ ਦਾ ਪ੍ਰਭਾਵ: ਹਿਮਾਚਲ ਵਿੱਚ ਡੇਰਿਆਂ ਦੇ ਪ੍ਰਭਾਵ (Effects of camps in Himachal) ਦੀ ਗੱਲ ਕਰੀਏ ਤਾਂ ਇੱਥੇ ਸਭ ਤੋਂ ਵੱਧ ਪੈਰੋਕਾਰ ਰਾਧਾਸਵਾਮੀ ਸਤਿਸੰਗ ਬਿਆਸ ਦੇ ਹਨ। ਸੂਬੇ ਦੇ ਹਰ ਜ਼ਿਲ੍ਹੇ ਵਿੱਚ ਉਨ੍ਹਾਂ ਦੇ ਸਤਿਸੰਗ ਘਰ ਹਨ। ਇੰਨਾ ਹੀ ਨਹੀਂ, ਡੇਰੇ ਕੋਲ ਹਿਮਾਚਲ ਵਿੱਚ ਦਾਨ ਕੀਤੀ ਕਰੀਬ ਪੰਜ ਹਜ਼ਾਰ ਵਿੱਘੇ ਜ਼ਮੀਨ ਹੈ। ਆਜ਼ਾਦੀ ਤੋਂ ਪਹਿਲਾਂ ਵੀ ਬਿਆਸ ਡੇਰੇ ਦੇ ਗੁਰੂ ਸਾਹਿਬਾਨ ਹਿਮਾਚਲ ਵਿਚ ਤੀਰਥ ਯਾਤਰਾਵਾਂ ਕਰਦੇ ਰਹੇ ਹਨ। ਹਮੀਰਪੁਰ ਦੇ ਭੋਟਾ, ਸ਼ਿਮਲਾ ਦੇ ਯੂਐਸ ਕਲੱਬ, ਕਾਂਗੜਾ ਜ਼ਿਲ੍ਹੇ ਦੇ ਪਰੌੜ, ਸੋਲਨ ਦੇ ਰਾਬੌਨ ਵਿੱਚ ਡੇਰਾ ਬਿਆਸ ਦੀਆਂ ਵਿਸ਼ਾਲ ਸਤਿਸੰਗ ਇਮਾਰਤਾਂ ਹਨ।
ਪ੍ਰਧਾਨ ਮੰਤਰੀ ਮੋਦੀ ਦੀ ਪੰਜਾਬ ਫੇਰੀ
ਇਸੇ ਤਰ੍ਹਾਂ ਪਾਲਮਪੁਰ ਦੇ ਚਾਚੀਆਂ ਵਿੱਚ ਡੇਰਾ ਸੱਚਾ ਸੌਦਾ ਦਾ ਵੱਡਾ ਡੇਰਾ ਹੈ। ਨਿਰੰਕਾਰੀ ਮਿਸ਼ਨ ਦੇ ਸ਼ਿਮਲਾ, ਮੰਡੀ ਆਦਿ ਵਿੱਚ ਵੀ ਸਤਿਸੰਗ ਘਰ ਹਨ। ਪ੍ਰਵਚਨ ਸੁਣਨ ਲਈ ਨਿਯਮਿਤ ਅੰਤਰਾਲਾਂ ਉੱਤੇ ਲੱਖਾਂ ਸ਼ਰਧਾਲੂ ਇੱਥੇ ਆਉਂਦੇ ਹਨ।
ਇਹ ਵੀ ਪੜੋ:Love Horoscope: ਵੀਕਐਂਡ ਲਵ ਲਾਈਫ, ਤੋਹਫੇ ਅਤੇ ਸਰਪ੍ਰਾਈਜ਼ ਡੇਟਸ ਨਾਲ ਰਹੇਗਾ ਰੋਮਾਂਟਿਕ