ਅੰਮ੍ਰਿਤਸਰ: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਦੇ ਸੰਘਰਸ਼ 'ਚ ਪਿੰਗਲਵਾੜਾ ਦੇ ਸਰਪਰਸਤ ਡਾ. ਇੰਦਰਜੀਤ ਕੌਰ ਵੱਲੋਂ ਪਾਏ ਯੋਗਦਾਨ ਬਾਰੇ ਜਾਣਕਾਰੀ ਦਿਤੀ। ਉਨ੍ਹਾਂ ਕਿਹਾ ਕਿ 10 ਦਸੰਬਰ 2020 ਨੂੰ 12 ਮੈਂਬਰੀ ਮੈਡੀਕਲ ਟੀਮ ਸਿੰਘੂ ਬਾਰਡਰ ਵਿਖੇ ਪਹੁੰਚੀ। ਉਨ੍ਹਾਂ ਕਿਹਾ ਕਿ ਟੀਮ ਵਿੱਚ 1 ਡਾਕਟਰ, 3 ਨਰਸਿੰਗ ਸਟਾਫ ਆਦਿ ਸ਼ਾਮਲ ਸਨ। ਇਸ ਦੇ ਨਾਲ ਹੀ ਕਾਫੀ ਮਾਤਰਾ ਵਿੱਚ ਦਵਾਈਆਂ, ਖੇਸ, ਕੰਬਲ, ਰਜਾਈਆਂ ਅਤੇ ਖਾਣ-ਪੀਣ ਦਾ ਸਮਾਨ ਲਿਜਾਇਆ ਗਿਆ ਸੀ।
ਉਨ੍ਹਾਂ ਕਿਹਾ ਕਿ ਮਿਤੀ 20 ਦਸੰਬਰ 2020 ਨੂੰ ਇੱਕ ਪੂਰੀ ਮੈਡੀਕਲ ਟੀਮ ਜਿਸ ਵਿੱਚ 2 ਡਾਕਟਰ , 3 ਮੈਡੀਕਲ ਸਟਾਫ , ਇੱਕ ਐਂਬੂਲੈਂਸ ਟਿਕਰੀ ਬਾਰਡਰ 'ਤੇ ਮੈਡੀਕਲ ਕੈਂਪ ਲਗਾਉਣ ਵਾਸਤੇ ਰਵਾਨਾ ਹੋਏ। ਉਨ੍ਹਾਂ ਕੋਲੋਂ ਕਾਫੀ ਮਾਤਰਾ ਵਿੱਚ ਦਵਾਈਆਂ ਅਤੇ ਹੋਰ ਐਮਰਜੈਂਸੀ ਸਰਜੀਕਲ ਸਮਾਨ ਸੀ। ਇਸ ਦੇ ਨਾਲ ਹੀ 1000 ਗਰਮ ਜੁਰਾਬਾਂ ਅਤੇ 2.5 ਕਵਿੰਟਲ ਪਿੰਨੀਆਂ ਕਿਸਾਨਾਂ ਵਿੱਚ ਵੰਡਣ ਵਾਸਤੇ ਲਿਜਾਏ ਗਏ। ਇਸ ਤੋਂ ਇਲਾਵਾ ਪਿੰਗਲਵਾੜੇ ਵੱਲੋਂ ਪ੍ਰਕਾਸ਼ਤ ਸਾਹਿਤ ਨੂੰ ਵੀ ਕਿਸਾਨਾਂ ਵਿੱਚ ਵੰਡਿਆ ਗਿਆ। ਪਹਿਲੇ ਦਿਨ ਟਿਕਰੀ ਬਾਰਡਰ ਅਤੇ ਅਗਲੇ ਦਿਨ ਸਿੰਘਾ ਬਾਰਡਰ 'ਤੇ ਇਹ ਕੈਂਪ ਸਥਾਪਿਤ ਕੀਤਾ ਗਿਆ।