ਪੰਜਾਬ

punjab

ETV Bharat / state

ਹੁਣ ਹਰਮੰਦਿਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਨੂੰ ਮਿਲੇਗੀ ਹਵਾਈ ਅੱਡਿਆਂ ਵਰਗੀ ਸਹੂਲਤ - ਰਾਇਲ ਕਿੰਗ ਫਾਉਂਡੇਸ਼ਨ ਟਰੱਸਟ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਨੂੰ ਹੁਣ ਅੰਤਰ ਰਾਸ਼ਟਰੀ ਹਵਾਈ ਅੱਡਿਆਂ ਵਰਗੀਆਂ ਵਾਸ਼ਰੂਮ ਦੀਆ ਸਹੂਲਤਾਂ ਮਿਲਣਗੀਆਂ।

ਫ਼ੋਟੋ

By

Published : Oct 25, 2019, 3:06 PM IST

ਅੰਮ੍ਰਿਤਸਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਨੂੰ ਹੁਣ ਅੰਤਰ ਰਾਸ਼ਟਰੀ ਹਵਾਈ ਅੱਡਿਆਂ ਵਰਗੀਆਂ ਵਾਸ਼ਰੂਮ ਦੀਆ ਸਹੂਲਤਾਂ ਮਿਲਣਗੀਆਂ। ਇਸ ਤੋਂ ਇਲਾਵਾ ਨਾਲ ਹੀ ਬੱਚਿਆਂ ਦੇ ਡਾਈਪਰ ਬਦਲਣ ਦੀ ਸਹੂਲਤ ਵੀ ਮੁਹਈਆ ਕਰਵਾਈ ਗਈ ਹੈ।

ਵੀਡੀਓ

ਇਹ ਸੇਵਾ ਰਾਇਲ ਕਿੰਗ ਫਾਉਂਡੇਸ਼ਨ ਟਰੱਸਟ ਵੱਲੋਂ ਕੀਤੀ ਗਈ ਹੈ ਜਿਸ ਵਿੱਚ ਸੰਗਤਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਅਤਿ ਆਧੁਨਿਕ ਤਰੀਕੇ ਦੇ ਵਾਸ਼ ਰੂਮ ਬਣਾਏ ਗਏ ਹਨ। ਇਸ ਤੋਂ ਪਹਿਲਾਂ ਇਹ ਸੰਸਥਾ ਅਨੰਦਪੁਰ ਸਾਹਿਬ, ਫ਼ਤਹਿਗੜ੍ਹ ਸਾਹਿਬ, ਬਾਬਾ ਦੀਪ ਸਿੰਘ ਜੀ ਦੇ ਗੁਰਦਵਾਰੇ ਦੇ ਬਾਹਰ ਅਤਿ ਆਧੁਨਿਕ ਵਾਸ਼ ਰੂਮ ਬਣਾ ਚੁਕੀ ਹੈ ਤੇ ਉਨ੍ਹਾਂ ਦੀ ਸੇਵਾ ਸੰਭਾਲ ਵੀ ਕਰ ਰਹੀ ਹੈ।

ਐਸ.ਜੀ.ਪੀ.ਸੀ. ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਰਾਇਲ ਕਿੰਗ ਫਾਉਂਡੇਸ਼ਨ ਟਰੱਸਟ ਵੱਲੋ ਕਾਰਵਾਈ ਗਈ ਇਸ ਸੇਵਾ ਦੀ ਭਰਪੂਰ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਅੰਤਰ ਰਾਸ਼ਟਰੀ ਹਵਾਈ ਅੱਡਿਆਂ ਤੇ ਵਾਸ਼ ਰੂਮ ਲਈ ਜਿਹੜੀਆਂ ਸਹੂਲਤਾਂ ਹੁੰਦੀਆਂ ਹਨ ਉਹ ਹੁਣ ਤੱਕ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਆਉਣਵਾਲੇ ਸ਼ਰਧਾਲੂਆਂ ਨੂੰ ਵੀ ਮਿਲਣਗੀਆ। ਉਨ੍ਹਾਂ ਕਿਹਾ ਕਿ ਇਹ ਕੋਈ ਛੋਟੀ ਸੇਵਾ ਨਹੀਂ ਹੈ, ਜਿਵੇਂ ਜਸਵੰਤ ਸਿੰਘ ਆਹਲੂਵਾਲੀਆ ਨੇ ਘੋੜਿਆਂ ਦੇ ਤਬੇਲੇ ਵਿੱਚ ਸੇਵਾ ਕੀਤੀ ਸੀ ਉਸੇ ਤਰ੍ਹਾਂ ਇਹ ਸੇਵਾ ਵੀ ਮਹਾਨ ਹੈ।

ABOUT THE AUTHOR

...view details