ਅੰਮ੍ਰਿਤਸਰ: ਸ੍ਰੀ ਹਰਮੰਦਿਰ ਸਾਹਿਬ ਦੇ ਅਜਾਇਹ ਘਰ ਵਿੱਚ ਚਾਰ ਮਹਾਨ ਸਖ਼ਸ਼ੀਅਤਾਂ ਦੀਆਂ ਫੋਟੋਆਂ ਲਾਈਆਂ ਗਈਆਂ ਜਿਨ੍ਹਾਂ ਨੇ ਸਿੱਖ ਕੌਮ ਲਈ ਮਹਾਨ ਕਾਰਜ ਕੀਤੇ ਹਨ। ਇਹ ਫੋਟੋਆਂ ਸ਼ਬਦ ਕੀਰਤਨ ਤੋਂ ਉਪਰੰਤ ਅਰਦਾਸ ਦੀ ਸਮਾਪਤੀ ਤੋਂ ਬਾਅਦ ਲਾਈਆਂ ਗਈਆਂ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜ਼ਕਾਰੀ ਜਥੇਦਾਰ ਹਰਪ੍ਰੀਤ ਸਿੰਘ ਨੇ ਇਨ੍ਹਾਂ ਫੋਟੋਆਂ ਤੋਂ ਪਰਦਾ ਚੁੱਕਿਆ।
ਹਰਪ੍ਰੀਤ ਸਿੰਘ ਨੇ ਕਿਹਾ ਕਿ ਇਨ੍ਹਾਂ ਵਿੱਚ ਬਾਬਾ ਗੁਰਬਖਸ਼ ਸਿੰਘ ਨਹਿੰਗ ਸਿੰਘ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਲਈ ਸ਼ਹੀਦ ਹੋਏ, ਦੂਜੀ ਫੋਟੋ ਸੰਤ ਬਾਬਾ ਸੁੱਚਾ ਸਿੰਘ ਜੀ ਜਵੱਦੀ ਜਿਨ੍ਹਾਂ ਨੇ ਗੁਰਮਤਿ ਸੰਗੀਤ ਖਾਸ ਕਰਕੇ ਤੰਤੀ ਸਾਜ਼ ਵਿੱਚ ਸੰਗੀਤ ਲਈ ਕੰਮ ਕੀਤਾ, ਤੀਜੀ ਫੋਟੋ ਸੰਤ ਭਾਨ ਸਿੰਘ ਲੁਧਿਆਣਾ ਜਿਨ੍ਹਾਂ ਨੇ ਗੁਰਮਤਿ ਦੇ ਰਾਹ ਚੱਲਦਿਆਂ ਆਪਣੀ ਜ਼ਮੀਨ ਜਾਇਦਾਦ ਗੁਰੂ ਘਰਾਂ ਦੇ ਨਾਂਅ ਲਾਈਆਂ ਤੇ ਚੌਥੀ ਫੋਟੋ ਰਾਮ ਸਿੰਘ ਬਹਾਦਰ ਲੈਫਟੀਨੈਂਟ, ਜਿਨ੍ਹਾਂ ਨੇ ਸਾਰਾਗੜ੍ਹੀ ਦੇ ਸ਼ਹੀਦਾਂ ਦਾ ਬਦਲਾ ਲਿਆ ਸੀ।