ਅੰਮ੍ਰਿਤਸਰ: ਸ਼ਹਿਰ ਦੇ ਬਟਾਲਾ ਰੋਡ 'ਤੇ ਦੇਰ ਰਾਤ ਇਕ ਨੌਜਵਾਨ ਨੂੰ ਖੰਭੇ' ਨਾਲ ਬੰਨ੍ਹਣ ਤੋਂ ਬਾਅਦ ਇਲਾਕਾ ਨਿਵਾਸੀਆਂ ਨੇ ਸ਼ਰੇਆਮ ਉਸਦੀ ਪਿਟਾਈ ਕੀਤੀ ਗਈ ਹੈ। ਉਕਤ ਸ਼ਖ਼ਸ ਉਸੇ ਇਲਾਕੇ ਵਿਚ ਰਹਿਣ ਵਾਲੀ ਇਕ ਔਰਤ ਅਤੇ ਉਸਦੀ ਲੜਕੀ ਦਾ ਪਿੱਛਾ ਕਰ ਰਿਹਾ ਸੀ ਜੋ ਕਿਸੇ ਪ੍ਰੋਗਰਾਮ ਤੋਂ ਆ ਰਹੀਆਂ ਸਨ। ਕੁੱਟਮਾਰ ਤੋਂ ਬਾਅਦ, ਇਲਾਕਾ ਨਿਵਾਸੀਆਂ ਨੇ ਨੌਜਵਾਨਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਮਹਿਲਾ ਨੇ ਦੱਸਿਆ ਕਿ ਉਕਤ ਸ਼ਖ਼ਸ ਨੇ ਉਨ੍ਹਾਂ ਦਾ ਘਰ ਤੱਕ ਪਿੱਛਾ ਕੀਤਾ ਸੀ। ਮਹਿਲਾਵਾਂ ਨੇ ਦੱਸਿਆ ਕਿ ਸ਼ਖ਼ਸ ਦੇ ਪਿੱਛਾ ਕਰਦੇ ਦੇਖ ਉਨ੍ਹਾਂ ਨੇ ਸਕੂਟੀ ਨੂੰ ਤੇਜ਼ੀ ਨਾਲ ਭਜਾ ਲਿਆ ਅਤੇ ਕਿਸੇ ਤਰ੍ਹਾਂ ਘਰ ਪਹੁੰਚ ਗਈਆਂ ਅਤੇ ਘਰ ਆ ਕੇ ਆਪਣੇ ਪਰਿਵਾਰ ਨੂੰ ਦੱਸਿਆ। ਇਸ ਤੋਂ ਬਾਅਦ ਪਰਿਵਾਰ ਇਲਾਕੇ ਦੇ ਲੋਕਾਂ ਦੀ ਸਹਾਇਤਾ ਦੇ ਉਸਨੂੰ ਫੜ੍ਹ ਲਿਆ। ਕਾਬੂ ਕੀਤੇ ਗਏ ਸ਼ਖ਼ਸ ਕੋਲੋਂ ਤੇਜ਼ਧਾਰ ਹਥਿਆਰ ਵੀ ਬਰਾਮਦ ਕੀਤੇ ਗਏ ਸਨ।