ਅੰਮ੍ਰਿਤਸਰ: ਗੈਗਸਟਰ ਲਾਰੈਂਸ਼ ਬਿਸ਼ਨੋਈ (Gagster Laresh Bishnoi) ਨੂੰ ਰਾਣਾ ਕੰਦੋਵਾਲੀਆ ਕਤਲ ਮਾਮਲੇ (Rana Kandowalia murder case) ਵਿੱਚ ਅੰਮ੍ਰਿਤਸਰ ਪੁਲਿਸ ਵੱਲੋਂ ਕੋਰਟ ਵਿੱਚ ਪੇਸ਼ ਕੀਤਾ ਗਿਆ ਹੈ। ਇਸ ਮੌਕੇ ਜਿੱਥੇ ਭਾਰੀ ਸੁਰੱਖਿਆ ਇੰਤਜਾਮ ਕੀਤੇ ਗਏ ਸਨ, ਉਥੇ ਹੀ ਇਨ੍ਹਾਂ ਇੰਤਜਾਮਾ ਦੇ ਚਲਦੇ ਲੋਕ ਖਾਸੇ ਪਰੇਸ਼ਾਨ ਹੋ ਰਹੇ ਹਨ। ਜਿਸ ਦੇ ਚਲਦੇ ਉਨ੍ਹਾਂ ਨੂੰ ਘੰਟਿਆਂ ਦੇ ਹਿਸਾਬ ਨਾਲ ਸੜਕਾਂ ‘ਤੇ ਜਾਮ ਅਤੇ ਕੋਰਟ ਦੇ ਕੰਮਾਂ ਵਿੱਚ ਦੇਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਮੌਕੇ ਪਰੇਸ਼ਾਨ ਲੋਂਕਾਂ ਅਤੇ ਰਿਟਾਇਰ ਸੂਬੇਦਾਰ ਗੁਰਨਾਮ ਸਿੰਘ (Retired Subedar Gurnam Singh) ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸ਼ਨ ਵੱਲੋਂ ਜੇਕਰ ਅਜਿਹੇ ਗੈਗਸਟਰਾਂ ਨੂੰ ਕੋਰਟ ਵਿੱਚ ਪੇਸ਼ ਕਰਨਾ ਹੁੰਦਾ ਹੈ ਤਾਂ ਪੁਲਿਸ ਸਵੇਰੇ ਤੜਕਸਾਰ ਸਿਕਰਟਲੀ ਉਸ ਨੂੰ ਕੋਰਟ ਕੰਪਲੈਕਸ ਵਿੱਚ ਗੱਡੀ ਲਿਜਾ ਚੁੱਪ-ਚਾਪ ਪੇਸ਼ ਕਰਵਾਉਣ, ਉਨ੍ਹਾਂ ਕਿਹਾ ਕਿ ਜਾਣ-ਬੁਝ ਕੇ ਪੁਰਾ ਤਾਮਜਮ ਕਰਨ ਦੀ ਕੀ ਲੋੜ ਹੈ। ਇੱਕ ਮੁਜਰਿਮ ਨੂੰ ਐਨ੍ਹੀ ਸੁਰੱਖਿਆ ਦੇਣੀ ਕਿੰਨਾ ਕੁ ਵਾਜਿਬ ਹੈ।