ਲੋਕਾਂ ਨੇ ਪ੍ਰਸ਼ਾਸਨ ਤੇ ਸਰਕਾਰ ਉੱਤੇ ਚੁੱਕੇ ਸਵਾਲ ਅੰਮ੍ਰਿਤਸਰ: ਇੱਕ ਪਾਸੇ ਲੋਕਾਂ ਨੂੰ ਹੜ੍ਹਾਂ ਦੀ ਤਬਾਹੀ ਨੇ ਪਰੇਸ਼ਾਨ ਕਰ ਰੱਖਿਆ ਹੈ ਤਾਂ ਦੂਜੇ ਪਾਸੇ ਗੰਦਗੀ ਅਤੇ ਗੰਦੇ ਪਾਣੀ ਕਾਰਨ ਲੋਕ ਪਰੇਸ਼ਾਨ ਹੋ ਰਹੇ ਹਨ। ਦਰਾਅਸਰ ਅੰਮ੍ਰਿਤਸਰ ਦੇ ਇੰਦਰਪੁਰੀ ਅਤੇ ਆਦਰਸ਼ ਨਗਰ ਦੇ ਲੋਕ ਗੰਦੇ ਪਾਣੀ ਕਾਰਨ ਕਾਫੀ ਪਰੇਸ਼ਾਨ ਹੋ ਰਹੇ ਹਨ ਤੇ ਉਹਨਾਂ ਨੂੰ ਬਿਮਾਰੀਆਂ ਫੈਸਲਾ ਦਾ ਡਰ ਵੀ ਸਤਾ ਰਿਹਾ ਹੈ। ਲੋਕਾਂ ਨੇ ਇਸ ਸਬੰਧੀ ਪ੍ਰਸ਼ਾਸਨ ਤੇ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ ਹੈ।
ਸੀਵਰੇਜ ਜਾਮ, ਲੋਕ ਪਰੇਸ਼ਾਨ: ਸਥਾਨਕ ਲੋਕਾਂ ਨੇ ਦੱਸਿਆ ਕਿ ਸੀਵਰੇਜ ਦੀ ਸਫ਼ਾਈ ਨਾ ਹੋਣ ਕਾਰਨ ਇਹ ਓਵਰਫੋਲ ਹੋ ਗਏ ਹਨ ਤੇ ਪਾਣੀ ਉਹਨਾਂ ਦੀਆਂ ਦੁਕਾਨਾਂ ਅਤੇ ਘਰਾਂ ਤਕ ਪਹੁੰਚ ਗਿਆ ਹੈ। ਜਿਸ ਕਾਰਨ ਉਹਨਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਥਾਂ-ਥਾਂ ਲੱਗੇ ਕੁੜੇ ਦੇ ਢੇਰ ਚੁੱਕੇ ਨਹੀਂ ਜਾ ਰਹੇ ਹਨ, ਜਿਸ ਕਾਰਨ ਕਾਫੀ ਬਦਬੂਅ ਫੈਲ ਰਹੀ ਹੈ ਤੇ ਬਿਮਾਰੀਆਂ ਫੈਲਣ ਦਾ ਵੀ ਖਤਰਾ ਹੈ।
ਸਮਾਜ ਸੇਵੀ ਦੇ ਵੱਡੇ ਇਲਜ਼ਾਮ: ਸਮਾਜ ਸੇਵੀ ਮਾਸਟਰ ਜਸਵੰਤ ਸਿੰਘ ਨੇ ਦੱਸਿਆ ਕਿ ਜੇਕਰ ਮੀਂਹ ਦੇ ਪਾਣੀ ਦੀ ਨਿਕਾਸੀ ਵਾਲੇ ਚੈਂਬਰਾਂ ਦੀ ਸਫਾਈ ਸਮੇਂ ਸਿਰ ਕਾਰਵਾਈ ਹੁੰਦੀ ਤਾਂ ਅਜਿਹੀ ਨੋਬਤ ਨਹੀਂ ਆਉਂਣੀ ਸੀ। ਸਾਰੇ ਉੱਚ ਅਧਿਕਾਰੀਆਂ ਨਾਲ ਗੱਲ ਕਰਨ 'ਤੇ ਲੇਬਰ ਭੇਜੀ ਗਈ ਅਤੇ 14 ਚੈਂਬਰ ਸਾਫ ਕਰਵਾਏ ਗਏ, ਇਸ ਤੋਂ ਬਾਅਦ ਨਾ ਹੀ ਕਮਿਸ਼ਨਰ ਸਾਬ੍ਹ ਅਤੇ ਨਾ ਹੀ ਕਿਸੇ ਹੋਰ ਅਧਿਕਾਰੀ ਨੇ ਫੋਨ ਚੁੱਕਿਆ, ਜਿਸ ਕਾਰਨ ਉਹਨਾਂ ਦੀ ਸਫਾਈ ਨਹੀਂ ਹੋ ਸਕੀ। ਉਹਨਾਂ ਨੇ ਕਿਹਾ ਕਿ ਪਿਛਲੇ 8 ਮਹੀਨੇ ਤੋਂ ਇੰਦਰਪੁਰੀ ਵਾਰਡ ਨੰਬਰ 77 ਕੋਈ ਸਫ਼ਾਈ ਕਰਮਚਾਰੀ ਨਹੀਂ ਹੈ। ਕੂੜੇ ਦੀ ਗੱਡੀ ਨਾ ਆਉਂਣ ਕਰਕੇ ਖਾਲੀ ਪਲਾਂਟ ਵਿੱਚ ਕੂੜੇ ਦੇ ਢੇਰ ਲੱਗੇ ਹਨ। ਕਾਰਪੋਰੇਸ਼ਨ ਦੀ ਅਜਿਹੀ ਅਣਗਹਿਲੀ ਮੌਨਸੂਨ ਦੇ ਦਿਨਾਂ ਵਿੱਚ ਬਿਮਾਰੀਆਂ ਨੂੰ ਸੱਦਾ ਹੈ।
ਸਰਕਾਰ ਦੇ ਝੂਠੇ ਵਾਅਦੇ:ਉਹਨਾਂ ਕਿਹਾ ਕਿ ਝੂਠੇ ਵਾਅਦੇ ਕਰਕੇ ਸਰਕਾਰ ਨੇ ਸੱਤਾ ਹਾਸਿਲ ਕੀਤੀ, ਪਰ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਸਮਾਜ ਸੇਵੀ ਜਸਵੰਤ ਸਿੰਘ ਨੇ ਕਿਹਾ ਰਣਜੀਤ ਐਵਨਿਓ, ਗਰੀਨ ਐਵਨਿਓ ਇਲਾਕਿਆਂ ਵਿੱਚ ਸਫਾਈ ਹੋ ਸਕਦੀ ਹੈ ਅਤੇ ਇਸ ਗਰੀਬ ਇਲਾਕਿਆਂ ਵਿੱਚ ਸਫਾਈ ਕਿਉਂ ਨਹੀਂ ਹੋ ਸਕਦੀ। ਇਲਾਕੇ ਦੇ ਲੋਕਾਂ ਨੇ ਕਿਹਾ ਕਿ ਗੁਰੂ ਨਗਰੀ ਹੋਣ ਕਰਕੇ ਸਾਨੂੰ ਪ੍ਰਸ਼ਾਦ ਦੇ ਤੌਰ 'ਤੇ ਇੱਥੋਂ ਬਿਮਾਰੀਆਂ ਮਿਲ ਰਹੀਆਂ ਹਨ।