ਅੰਮ੍ਰਿਤਸਰ:ਮਾਮਲਾ ਅੰਮ੍ਰਿਤਸਰ ਦੇ ਹਲਕਾ ਪੂਰਬੀ ਦੇ ਵਲਾ ਇਲਾਕੇ ਦਾ ਹੈ ਜਿਥੇ ਘਰਾਂ ਅਤੇ ਦੁਕਾਨਾਂ ਦੀਆਂ ਛੱਤਾਂ ਉਪਰੋ ਲੰਘ ਰਹੀਆ 11000 ਹਜਾਰ ਵੋਲਟੇਜ ਦੀਆ ਤਾਰਾਂ ਦੇ ਕਾਰਨ ਲੌਕਾ ਦੇ ਘਰਾਂ ਵਿੱਚ ਕਰੰਟ ਆ ਰਿਹਾ ਹੈ। ਘਰਾਂ ਵਿੱਚ ਆ ਰਹੇ ਕਰੰਟ ਦੇ ਚੱਲਦੇ ਇਲਾਕੇ ਦੀ ਛੋਟੀ ਬੱਚੀ ਕਰੰਟ ਦਾ ਸ਼ਿਕਾਰ ਹੋਈ ਜਿਸਦੇ ਚਲਦੇ ਉਸਦੇ ਹੱਥਾ ਦੀਆਂ ਉਗਲੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈ ਹਨ।
ਹਾਈਵੋਲਟੇਜ ਤਾਰਾਂ: ਇਸ ਗੰਭੀਰ ਮਸਲੇ ਨੂੰ ਲੈ ਕੇ ਇਲਾਕਾ ਨਿਵਾਸੀਆ ਵਿਚ ਰੌਸ ਵੇਖਣ ਨੂੰ ਮਿਲਿਆ ਹੈ। ਇਸ ਸੰਬਧੀ ਪੀੜੀਤ ਪਰਿਵਾਰਾਂ ਦੇ ਮੈਂਬਰਾਂ ਨੇ ਦੱਸਿਆ ਕਿ ਵਲਾ ਵਿਖੇ ਘਰਾ ਅਤੇ ਦੁਕਾਨਾਂ ਦੀਆ ਛੱਤਾ ਉਪਰੋਂ ਲੰਘ ਰਹੀਆਂ 11000 ਵੋਲਟੇਜ ਦੀਆ ਤਾਰਾ ਆਏ ਦਿਨ ਹਾਦਸਿਆਂ ਨੂੰ ਸਦਾ ਦੇ ਰਹੀਆ ਹਨ ਅਤੇ ਛੋਟੇ ਬਚੇ ਕਰੰਟ ਲਗਣ ਨਾਲ ਬਾਲ ਬਾਲ ਬਚੇ ਹਨ। ਉਨ੍ਹਾਂ ਕਿਹਾ ਅੱਜ ਵੀ ਇਕ ਛੋਟੀ ਬਚੀ ਦੇ ਕੰਰਟ ਲਗਣ ਨਾਲ ਹਥਾ ਦੀਆ ਹਥੇਲੀਆਂ ਸੜ ਗੲਈਆ ਹਨ।ਉਨ੍ਹਾਂ ਕਿਹਾ ਇੰਨੇ ਗੰਭੀਰ ਮਸਲੇ ਨੂੰ ਲੈਕ ਪ੍ਰਸ਼ਾਸ਼ਨ ਬਿਲਕੁੱਲ ਵੀ ਸੰਜੀਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਦੇ ਨੁਮਾਇੰਦੇ ਵੀ ਇਸ ਵਲ ਧਿਆਨ ਨਹੀ ਦੇ ਰਹੇ। ਉਨ੍ਹਾਂ ਕਿਹਾ ਇਸ ਤੋ ਪਹਿਲਾਂ ਕਾਂਗਰਸ ਦੀ ਸਰਕਾਰ ਸਮੇਂ ਤਤਕਾਲੀ ਮੰਤਰੀ ਨਵਜੋਤ ਕੌਰ ਸਿੱਧੂ ਦੇ ਧਿਆਨ ਵਿੱਚ ਮਾਮਲਾ ਲਿਆਂਦਾ ਗਿਆ ਸੀ ਅਤੇ ਇਸ ਸੰਬਧੀ ਅਲਟੀਮੇਟਮ ਦਿੱਤੇ ਜਾਣ ਤੋਂ ਬਾਅਏਦ ਵੀ ਤਾਰਾਂ ਨੂੰ ਇੱਥੋਂ ਨਹੀਂ ਹਟਾਇਆ ਗਿਆ।