ਪੰਜਾਬ

punjab

ETV Bharat / state

Rahul Gandhi's visit to Darbar Sahib : ਸ਼੍ਰੀ ਦਰਬਾਰ ਸਾਹਿਬ ਪਹੁੰਚੇ ਰਾਹੁਲ ਗਾਂਧੀ ਨਾਲ ਸੰਗਤ ਨੇ ਕਰਵਾਈਆਂ ਸੈਲਫੀਆਂ - ਸ਼੍ਰੀ ਦਰਬਾਰ ਸਾਹਿਬ ਵਿਖੇ ਪਹੁੰਚੇ ਕਾਂਗਰਸੀ ਦੇ ਸੀਨੀਅਰ ਆਗੂ

ਸ਼੍ਰੀ ਦਰਬਾਰ ਸਾਹਿਬ ਵਿਖੇ ਪਹੁੰਚੇ ਕਾਂਗਰਸੀ ਦੇ ਸੀਨੀਅਰ (Rahul Gandhi's visit to Darbar Sahib) ਨੇਤਾ ਰਾਹੁਲ ਗਾਂਧੀ ਨਾਲ ਮੌਕੇ ਉੱਤੇ ਸੰਗਤ ਨੇ ਸੈਲਫੀਆਂ ਲਈਆਂ ਹਨ।

People took selfies with Rahul Gandhi who reached Sri Darbar Sahib
Rahul Gandhi's visit to Darbar Sahib : ਸ਼੍ਰੀ ਦਰਬਾਰ ਸਾਹਿਬ ਪਹੁੰਚੇ ਰਾਹੁਲ ਗਾਂਧੀ ਨਾਲ ਸੰਗਤ ਨੇ ਕਰਵਾਈਆਂ ਸੈਲਫੀਆਂ

By ETV Bharat Punjabi Team

Published : Oct 2, 2023, 9:01 PM IST

ਦਰਬਾਰ ਸਾਹਿਬ ਪਹੁੰਚੇ ਕਾਂਗਰਸੀ ਆਗੂ ਰਾਹੁਲ ਗਾਂਧੀ।

ਅੰਮ੍ਰਿਤਸਰ :ਇੰਡੀਅਨ ਨੈਸ਼ਨਲ ਕਾਂਗਰਸ ਦੇ ਨੇਤਾ ਅਤੇ ਕਾਂਗਰਸ ਦੇ ਯੁਵਰਾਜ ਰਾਹੁਲ ਗਾਂਧੀ ਅੱਜ ਅਲੱਗ ਹੀ ਰੂਪ ਵਿੱਚ ਨਜ਼ਰ ਆ ਰਹੇ ਹਨ। ਬੇਸ਼ਕ ਉਹਨਾਂ ਵੱਲੋਂ ਦਿੱਲੀ ਵਿੱਚ ਲੋਕਾਂ ਦੇ ਨਾਲ ਮੁਲਾਕਾਤ ਕਰ ਉਹਨਾਂ ਦੇ ਕੰਮਾਂ ਦੀ (Rahul Gandhi's visit to Darbar Sahib) ਜਾਣਕਾਰੀ ਲਈ ਜਾਂਦੀ ਹੋਵੇ ਅਤੇ ਉਹਨਾਂ ਦੀਆਂ ਬਹੁਤ ਸਾਰੀਆਂ ਇਸ ਤਰਾਂ ਦੀਆਂ ਵੀ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਜਿਸ ਵਿੱਚ ਉਹ ਲੋਕਾਂ ਨਾਲ ਘੁਲਮਿਲ ਰਹੇ ਹਨ।

ਰਾਹੁਲ ਗਾਂਧੀ ਨੇ ਧੋਤੇ ਜੂਠੇ ਬਰਤਨ : ਰਾਹੁਲ ਗਾਂਧੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ, ਜਿੱਥੇ ਉਹਨਾਂ ਵੱਲੋਂ ਚਾਰੋਂ ਪਾਸੇ ਪਰਿਕਰਮਾ ਕਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਬਾਰੇ ਜਾਣਕਾਰੀ ਹਾਸਿਲ ਕੀਤੀ। ਉੱਥੇ ਹੀ ਉਹਨਾਂ ਵੱਲੋਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਜਲ ਪੀਣ ਵਾਲੀ ਜਗ੍ਹਾ ਦੇ ਉੱਤੇ ਜੂਠੇ ਬਰਤਨ ਵੀ ਮਾਂਜੇ ਗਏ ਗਏ। ਰਾਹੁਲ ਦਾ ਇਹ ਰੂਪ ਦੇਖ ਕੇ ਲੋਕ ਰਾਹੁਲ ਗਾਂਧੀ ਦੇ ਕਾਫੀ ਹੱਕ ਵਿੱਚ ਬੋਲਦੇ ਹੋਏ ਨਜ਼ਰ ਆ ਰਹੇ ਸਨ। ਰਾਹੁਲ ਗਾਂਧੀ ਜਦੋਂ ਸੇਵਾ ਕਰਕੇ ਬਾਹਰ ਆਏ ਤਾਂ ਸੰਗਤ ਨੇ ਉਨ੍ਹਾਂ ਨਾਲ ਸੈਲਫੀਆਂ ਵੀ ਲਈਆਂ ਹਨ।

ਰਾਤ ਵੀ ਬਿਤਾਉਣਗੇ ਦਰਬਾਰ ਸਾਹਿਬ :ਇੱਥੇ ਦੱਸਣ ਯੋਗ ਹੈ ਕਿ ਰਾਹੁਲ ਗਾਂਧੀ ਸਾਰਾ ਦਿਨ ਅੰਮ੍ਰਿਤਸਰ ਵਿੱਚ ਹੀ ਰਹੇ ਹਨ। ਉਹਨਾਂ ਵੱਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਸੇਵਾ ਵੀ ਕੀਤੀ ਗਈ। ਉੱਥੇ ਹੀ ਰਾਤ 8 ਵਜੇ ਤੋਂ ਲੈ ਕੇ ਰਾਤ 12 ਵਜੇ ਤੱਕ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਹੀ ਆਪਣਾ ਸਮਾਂ ਬਤੀਤ ਕੀਤਾ ਜਾਵੇਗਾ।

ABOUT THE AUTHOR

...view details