ਅੰਮ੍ਰਿਤਸਰ: ਬਿਜਲੀ ਵਿਭਾਗ ਵੱਲੋਂ ਆਮ ਲੋਕਾਂ ਨਾਲ ਧੱਕੇਸ਼ਾਹੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਲਾਕੇ 'ਚੋਂ ਧੱਕੇ ਨਾਲ ਹਾਈਵੋਲਟੇਜ ਤਾਰਾਂ ਕੱਢਣ ਨੂੰ ਲੈ ਕੇ ਇਲਾਕਾ ਵਾਸੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਦੀ ਅਗਵਾਈ ਸਾਬਕਾ ਸਰਪੰਚ ਨਿਰਵੈਲ ਸਿੰਘ ਤੇ ਸਰਪੰਚ ਮਨਬੀਰ ਸਿੰਘ ਨੇ ਕੀਤੀ। ਪਿੰਡ ਵਾਸਿਆਂ ਦਾ ਕਹਿਣਾ ਹੈ ਕਿ ਐੱਸਡੀਓ ਜ਼ਬਰਨ ਹਾਈਵੋਲਟੇਜ ਦੀਆਂ ਤਾਰਾਂ ਦਾ ਪ੍ਰੋਜੇਕਟ ਪਾਸ ਕਰਵਾ ਕੇ ਰਿਹਾਇਸ਼ੀ ਇਲਾਕੇ ਵਿੱਚੋਂ ਕੱਢ ਰਿਹਾ ਹੈ।
ਇਹ ਹੈ ਮਾਮਲਾ
ਇਸ ਮੌਕੇ ਸਾਬਕਾ ਸਰਪੰਚ ਨਿਰਵੈਲ ਸਿੰਘ ਨੇ ਦੱਸਿਆ ਕਿ ਪਿੰਡ ਖਾਸਾ ਦੇ ਬਾਹਰੀ ਇਲਾਕੇ ਤੋਂ ਪਿਛਲੇ ਕਈ ਸਾਲਾਂ ਤੋਂ ਹਾਈਵੋਲਟੇਜ ਤਾਰਾਂ ਦੀ ਲਾਈਨ ਲੰਘ ਰਹੀ ਸੀ, ਜਿਸ ਨੂੰ ਬਿਜਲੀ ਵਿਭਾਗ ਦੇ ਐੱਸਡੀਓ ਹਰਗੋਬਿੰਦ ਸਿੰਘ ਵੱਲੋਂ ਬਦਲ ਕੇ ਖਾਸਾ ਅੱਡਾ ਖੁਰਮਣੀਆਂ ਰੋਡ ਵੱਲੋਂ ਧੱਕੇ ਨਾਲ ਕੱਢਿਆ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਜਿਸ ਰਸਤੇ ਤੋਂ ਇਹ ਹਾਈਵੋਲਟੇਜ ਤਾਰਾਂ ਕੱਢੀਆਂ ਜਾ ਰਹੀਆਂ ਹਨ, ਉਹ ਖ਼ਾਸ ਬਜਾਰ ਹੈ, ਜਿਸ 'ਚੋਂ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਅਤੇ ਭਾਰੀ ਵਾਹਨ ਵੀ ਲੰਘਦੇ ਹਨ। ਇਨ੍ਹਾਂ ਬਿਜਲੀ ਦੀ ਤਾਰਾਂ ਦੇ ਨਾਲ ਕਿਸੇ ਵੀ ਸਮੇਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ।