ਬਿਆਸ: ਅੰਮ੍ਰਿਤਸਰ ਦੇ ਬਿਆਸ ਵਿੱਚ ਪੈਂਦੇ ਸੇਕਰਡ ਹਾਰਟ ਸਕੂਲ 'ਚ ਦੂਜੀ ਜਮਾਤ ਵਿੱਚ ਪੜਦੀ 8 ਸਾਲ ਬੱਚੀ ਨਾਲ ਸਕੂਲ ਦੇ ਵਿੱਚ ਹੀ ਕਥਿਤ ਤੌਰ 'ਤੇ ਹੋਏ ਜਬਰ ਜਨਾਹ ਦੇ ਮਾਮਲੇ 'ਚ ਇਲਾਕੇ ਦੇ ਲੋਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਵੱਡੀ ਗਿਣਤੀ ਵਿੱਚ ਲੋਕਾਂ ਨੇ ਇਕੱਤਰ ਹੋ ਕੇ ਸਕੂਲ ਦੇ ਮੂਹਰੇ ਨਾਅਰੇਬਾਜੀ ਕੀਤੀ।
ਬਿਆਸ: ਵਿਦਿਆਰਥਣ ਨਾਲ ਹੋਏ ਜਬਰ ਜਨਾਹ ਦੇ ਰੋਸ ਵਜੋਂ ਲੋਕਾਂ ਨੇ ਨੈਸ਼ਨਲ ਹਾਈਵੇਅ ਕੀਤਾ ਜਾਮ - ਸਕੂਲ ਵਿੱਚ ਵਿਦਿਆਰਥਣ ਨਾਲ ਬਲਾਤਕਾਰ
ਬਿਆਸ 'ਚ ਇੱਕ ਸਕੂਲ ਵਿੱਚ ਵਿਦਿਆਰਥਣ ਨਾਲ ਕਥਿਤ ਤੌਰ 'ਤੇ ਹੋਏ ਜਬਰ ਜਨਾਹ ਦੇ ਰੋਸ 'ਚ ਇਕੱਤਰ ਹੋਏ ਇਲਾਕਾ ਵਾਸੀ ਨੈਸ਼ਨਲ ਹਾਈਵੇਅ ਨੰਬਰ 1 ਉੱਤੇ ਰੋਸ ਮੁਜ਼ਾਹਰਾ ਕਰ ਰਹੇ ਹਨ।
![ਬਿਆਸ: ਵਿਦਿਆਰਥਣ ਨਾਲ ਹੋਏ ਜਬਰ ਜਨਾਹ ਦੇ ਰੋਸ ਵਜੋਂ ਲੋਕਾਂ ਨੇ ਨੈਸ਼ਨਲ ਹਾਈਵੇਅ ਕੀਤਾ ਜਾਮ ਜਬਰ ਜਨਾਹ ਦੇ ਰੋਸ ਵਜੋਂ ਲੋਕਾਂ ਨੇ ਨੈਸ਼ਨਲ ਹਾਈਵੇਅ ਕੀਤਾ ਜਾਮ](https://etvbharatimages.akamaized.net/etvbharat/prod-images/768-512-5388093-thumbnail-3x2-pp.jpg)
ਸਕੂਲ ਮੈਨੇਜਮੈਂਟ ਦੇ ਵਿਰੁੱਧ ਮਾਮਲਾ ਨਾ ਦਰਜ ਹੋਣ ਦੇ ਵਿਰੋਧ 'ਚ ਲੋਕਾਂ ਨੇ ਨੈਸ਼ਨਲ ਹਾਈਵੇਅ ਨੂੰ ਦੋਹਾਂ ਪਾਸਿਆਂ ਤੋਂ ਜਾਮ ਕਰ ਦਿੱਤਾ ਹੈ, ਜਿਸ ਕਾਰਨ ਆਵਾਜਾਈ ਕਾਫ਼ੀ ਪ੍ਰਭਾਵਿਤ ਹੋਈ ਹੈ। ਉੱਥੇ ਹੀ ਮੌਕੇ 'ਤੇ ਵੱਡੀ ਗਿਣਤੀ 'ਚ ਪੁਲਿਸ ਪਹੁੰਚੀ ਹੋਈ ਹੈ।
ਦੱਸਦਈਏ ਕਿ ਸੇਕਰਡ ਹਾਰਟ ਸਕੂਲ ਵਿੱਚ 8 ਸਾਲ ਦੀ ਬੱਚੀ ਜੋ ਕਿ ਦੂਜੀ ਜਮਾਤ ਵਿੱਚ ਪੜਦੀ ਹੈ ਉਸ ਨਾਲ 14 ਸਾਲ ਦੇ ਮੁੰਡੇ ਨੇ ਸਕੂਲ ਦੇ ਵਿੱਚ ਹੀ ਕਥਿਤ ਤੌਰ 'ਤੇ ਜਬਰ ਜਨਾਹ ਕੀਤਾ। ਪੁਲਿਸ ਨੇ ਮੁੰਡੇ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ। ਪਰ ਪੁਲਿਸ ਦੀ ਢੀਲੀ ਕਾਰਵਾਈ 'ਤੇ ਪੀੜਤ ਕੁੜੀ ਦਾ ਮੈਡੀਕਲ ਨਾ ਕਰਵਾਏ ਜਾਣ ਦੇ ਕਾਰਨ ਅੱਜ ਲੜਕੀ ਦੇ ਪਰਿਵਾਰ ਵਾਲਿਆਂ ਅਤੇ ਪਿੰਡ ਵਾਲਿਆਂ ਵਲੋਂ ਸਕੂਲ 'ਤੇ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜੀ ਕੀਤੀ ਜਾ ਰਹੀ ਹੈ।