ਅੰਮ੍ਰਿਤਸਰ: ਇੱਕ ਸਾਲ ਦੇ ਅੰਦਰ ਲੋਕ ਆਮ ਆਦਮੀ ਦੇ ਲਾਰਿਆਂ ਤੋਂ ਅੱਕ ਗਏ ਹਨ। ਇਸੇ ਕਾਰਨ ਹੁਣ ਦਬੁਰਜੀ ਇਲਾਕੇ ਦੇ ਲੋਕਾਂ ਵੱਲੋਂ ਮੰਤਰੀ ਅਤੇ ਵਿਧਾਇਕ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ।ਇਲਾਕੇ ਦੇ ਲੋਕਾਂ ਨੇ ਦੁੱਖੀ ਹੋ ਕੇ ਆਖਿਆ ਕਿ ਸਾਡੇ ਇਲਾਕੇ ਦੀ ਕਿਸੇ ਵੀ ਸਰਕਾਰ ਨੇ ਸਾਰ ਨਹੀਂ ਲਈ। ਹੁਣ ਆਮ ਆਦਮੀ ਪਾਰਟੀ ਨੇ ਵੀ ਫਿਰ ਵੋਟਾਂ ਖਾਤਰ ਸਾਡੇ ਇਲਾਕੇ ਦਾ ਵਿਕਾਸ ਕਰਨ ਦੀ ਗੱਲ ਆਖੀ ਸੀ ਪਰ ਇੱਕ ਸਾਲ ਬੀਤ ਜਾਣ ਦੇ ਬਾਅਦ ਵੀ ਕੋਈ ਬਦਲਾਅ ਨਹੀਂ ਆਇਆ। ਉਨ੍ਹਾਂ ਆਖਿਆ ਕਿ ਇਹ ਸਰਕਾਰ ਤਾਂ ਪਹਿਲੀਆਂ ਸਾਰਕਾਰਾਂ ਨਾਲੋਂ ਵੀ ਨਿਕੰਮੀ ਸਾਬਿਤ ਹੋਈ ਹੈ।
ਵਿਕਾਸ ਤੇ ਨਿਕਾਸ ਤੋਂ ਅੱਕੇ ਲੋਕ ਖੁਦ ਗੰਦੇ ਨਾਲੇ ਸਾਫ ਕਰਨ ਨੂੰ ਮਜ਼ਬਰ, ਖੁਦ ਹੀ ਲਗਾ ਰਹੇ ਨੇ ਪੈਸੇ - ਲੋਕਾਂ ਵੱਲੋਂ ਮੰਤਰੀ ਅਤੇ ਵਿਧਾਇਕ ਦਾ ਬਾਈਕਾਟ ਕਰਨ ਦਾ ਐਲਾਨ
ਦਬੁਰਜੀ ਇਲਾਕੇ ਦੇ ਲੋਕਾਂ ਵੱਲੋਂ ਖੁਦ ਪੈਸੇ ਖਰਚ ਕੇ ਪਿੰਡ ਦੇ ਛੱਪੜ ਅਤੇ ਨਾਲੇ ਸਾਫ਼ ਕਰਵਾਏ ਜਾ ਰਹੇ ਹਨ। ਜਿਸ ਉੱਪਰ ਇੱਕ ਦਿਨ ਦਾ 15 ਤੋਂ 20 ਹਜ਼ਾਰ ਦਾ ਖਰਚ ਆ ਰਿਹਾ ਹੈ।
ਪੰਜਾਬ 'ਚ ਨਹੀਂ ਹੋ ਰਿਹਾ ਵਿਕਾਸ: ਲੋਕਾਂ ਦਾ ਕਹਿਣਾ ਕਿ ਵਿਕਾਸ ਦੇ ਨਾਮ 'ਤੇ ਵੋਟਾਂ ਮੰਗਣ ਵਾਲੀ ਪਾਰਟੀ ਨੂੰ ਸ਼ਾਇਦ ਵਿਕਾਸ ਦਾ ਮਤਲਬ ਹੀ ਪਤਾ ਨਹੀਂ ਹੈ। ਇਸੇ ਕਾਰਨ ਵਿਕਾਸ ਵੱਲੋਂ ਉਨ੍ਹਾਂ ਦਾ ਕੋਈ ਧਿਆਨ ਨਹੀਂ ਹੈ। ਇਥੋਂ ਤੱਕ ਇਲਾਕ਼ੇ ਦੇ ਵਿਧਾਇਕ ਵੀ ਇਲਾਕ਼ਾ ਵਾਸੀਆਂ ਦਾ ਹਾਲ ਜਾਣਨ ਲਈ ਨਹੀਂ ਆਏ। ਉਹਨਾਂ ਵੱਲੋਂ ਅੱਜ ਤੱਕ ਸਾਡੇ ਪਿੰਡ ਵਿਚ ਫੇਰੀ ਤੱਕ ਵੀ ਨਹੀਂ ਪਾਈ ਗਈ। ਉਨ੍ਹਾਂ ਕਿਹਾ ਕਿ ਜੇਕਰ ਬਰਸਾਤ ਆ ਜਾਵੇ ਤਾਂ ਸਾਡੇ ਪਿੰਡ ਦੇ ਛੱਪੜ ਅਤੇ ਨਾਲੇ ਭਰ ਜਾਂਦੇ ਹਨ ਜਿਹੜੇ ਅੱਜ ਤੱਕ ਸਾਫ ਵੀ ਨਹੀਂ ਕਰਵਾਏ ਗਏ। ਇਸੇ ਕਾਰਨ ਸਾਰੇ ਪਿੰਡ ਵਾਲੀਆਂ ਨੇ ਦੁੱਖੀ ਹੋ ਕੇ ਆਪ ਪੈਸੇ ਇੱਕਠੇ ਕਰਕੇ ਪਿੰਡ ਦਾ ਨਾਲਾ ਸਾਫ ਕਰਵਾਇਆ ਜਾ ਰਿਹਾ ਹੈ। ਜਿਸ ਉੱਤੇ ਇੱਕ ਦਿਨ ਦਾ ਖਰਚਾ 15 ਤੋਂ 20 ਹਜ਼ਾਰ ਰੁਪਏ ਆ ਰਿਹਾ ਹੈ । ਇਸ ਨਾਲੇ ਨੂੰ ਸਾਫ਼ ਕਰਨ ਲਈ ਅਜੇ ਚਾਰ ਪੰਜ ਦਿਨ ਹੋਰ ਲੱਗਣਗੇ।
ਲੀਡਰਾਂ ਦਾ ਸਵਾਗਤ: ਸਰਕਾਰ ਦੀ ਘਟੀਆ ਕਾਰਗੁਜ਼ਾਰੀ ਤੋਂ ਲੋਕ ਇਸ ਕਦਰ ਦੁੱਖੀ ਨੇ ਕਿ ਉਨਹਾਂ ਆਖਿਆ ਕਿ ਅਸੀਂ ਕਿਸੇ ਵੀ ਮੰਤਰੀ ਜਾਂ ਵਿਧਾਇਕ ਨੂੰ ਪਿੰਡ 'ਚ ਵੜਨ ਨਹੀਂ ਦੇਵਾਂਗੇ ਅਤੇ ਕਾਲੀਆਂ ਝੰਡੀਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਜਾਵੇਗਾ।