ਪੰਜਾਬ

punjab

ETV Bharat / state

ਛੱਪੜ ਲੋਕਾਂ ਲਈ ਬਣਿਆ ਆਫ਼ਤ, ਬੀਡੀਓ ਨੇ ਮਸਲੇ ਦੇ ਹੱਲ ਦਾ ਦਿੱਤਾ ਭਰੋਸਾ

ਅੰਮ੍ਰਿਤਸਰ ਦੇ ਬਲਾਕ ਜੰਡਿਆਲਾ ਦੇ ਪਿੰਡ ਤਿੰਮੋਵਾਲ ਵਿੱਚ ਪੰਚਾਇਤ ਵੱਲੋਂ ਪੱਟਿਆ ਗਿਆ ਛੱਪੜ ਹੁਣ ਮੀਂਹ ਪੈਣ ਕਾਰਨ ਸਥਾਨਕਵਾਸੀਆਂ ਲਈ ਮੁਸੀਬਤ ਬਣ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਪੰਚਾਇਤ ਨੇ ਉਨ੍ਹਾਂ ਨਾਲ ਪਾਰਟੀਬਾਜ਼ੀ ਦੀ ਰੰਜਿਸ਼ ਕੱਢਦਿਆਂ ਜਾਣਬੁੱਝ ਕੇ ਛੱਪੜ ਵਿੱਚ ਡੂੰਘੀ ਮਿੱਟੀ ਪੁੱਟੀ ਅਤੇ ਅੱਜ ਇੱਕ ਇਮਾਰਤ ਵੀ ਛੱਪੜ ਵਿੱਚ ਰੁੜ ਗਈ।

People in Timmowal village of Amritsar are worried about the pond
ਪੰਚਾਇਤ ਵੱਲੋਂ ਖੁਦਵਾਇਆ ਛੱਪੜ ਲੋਕਾਂ ਲਈ ਬਣਿਆ ਆਫ਼ਤ, ਬੀਡੀਓ ਨੇ ਮਸਲੇ ਦੇ ਹੱਲ ਦਾ ਦਿੱਤਾ ਭਰੋਸਾ

By

Published : Jun 17, 2023, 9:29 AM IST

ਛੱਪੜ ਕਾਰਨ ਲੋਕ ਹੋਏ ਪਰੇਸ਼ਾਨ

ਅੰਮ੍ਰਿਤਸਰ: ਪੰਜਾਬ ਵਿੱਚ ਬੀਤੇ ਸਮੇਂ ਤੋਂ ਲਗਾਤਾਰ ਹੋ ਰਹੀ ਬਰਸਾਤ ਕਾਰਣ ਜੰਡਿਆਲਾ ਦੇ ਪਿੰਡ ਤਿੰਮੋਵਾਲ ਵਿੱਚ ਛੱਪੜ ਕਾਰਣ ਲੋਕ ਪਰੇਸ਼ਾਨ। ਪਿੰਡ ਦੇ ਲੋਕਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਚਾਹੇ ਜ਼ਿਆਦਾ ਬਰਸਾਤ ਹੋਣ ਨਾਲ ਛੱਪੜ ਦਾ ਪਾਣੀ ਗਲੀਆ ਘਰਾਂ ਵਿੱਚ ਆ ਗਿਆ ਹੈ ਪਰ ਇਹ ਸਭ ਦਾ ਕਾਰਣ ਸਿਆਸੀ ਕਿੜ ਬਾਜੀ ਵੀ ਹੈ। ਉਨ੍ਹਾਂ ਕਿਹਾ ਕਿ ਇਹ ਸਾਰਾ ਕਸੂਰ ਕਥਿਤ ਤੌਰ ਉੱਤੇ ਪਿੰਡ ਦੀ ਪੰਚਾਇਤ ਦਾ ਹੈ ਕਿਉਂਕਿ ਉਨ੍ਹਾਂ ਦੇ ਘਰ ਅਤੇ ਨਾਲ ਲੱਗਦੀ ਜ਼ਮੀਨ ਪੂਰੀ ਤਰ੍ਹਾਂ ਛੱਪੜ ਦੇ ਪਾਣੀ ਵਿੱਚ ਡੁੱਬੇ ਹੋਏ ਹਨ।

ਹਰ ਥਾਂ ਭਰਿਆ ਪਾਣੀ: ਸਥਾਨਕਵਾਸੀਆਂ ਦਾ ਕਹਿਣਾ ਹੈ ਕਿ ਛੱਪੜ ਦਾ ਪਾਣੀ ਓਵਰਫਲੋ ਹੋਣ ਕਾਰਨ ਲੋਕਾਂ ਦੇ ਘਰਾਂ, ਪਿੰਡ ਦੇ ਰਸਤਿਆਂ ਅਤੇ ਸ਼ਮਸ਼ਾਨਘਾਟ ਆਦਿ ਸਥਾਨਾਂ ਵਿੱਚ ਆ ਚੁੱਕਾ ਹੈ। ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਦਾ ਦੌਰਾ ਕਰਨ ਉੱਤੇ ਦੇਖਣ ਵਿੱਚ ਆਇਆ ਕਿ ਪਿੰਡ ਦੇ ਜ਼ਿਆਦਾਤਰ ਰਸਤੇ ਪਾਣੀ ਇਕੱਠਾ ਹੋਣ ਕਾਰਨ ਬੰਦ ਹੋ ਚੁੱਕੇ ਹਨ। ਜਿੱਥੋਂ ਪੈਦਲ ਲੰਘਣਾ ਤਾਂ ਦੂਰ ਡੂੰਘੇ ਟੋਇਆ ਕਾਰਨ ਕਿਸੇ ਵਾਹਨ ਰਾਹੀਂ ਲੰਘਣਾ ਵੀ ਮੁਹਾਲ ਲੱਗਦਾ ਹੈ।

ਪਾਰਟੀਬਾਜ਼ੀ ਦੀ ਸਿਆਸਤ:ਪੀੜਤਾਂ ਦਾ ਕਹਿਣਾ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਿਤ ਸਨ ਅਤੇ ਕਾਂਗਰਸ ਸਰਕਾਰ ਸਮੇਂ ਕਾਂਗਰਸੀ ਪੰਚਾਇਤ ਨੇ ਸਿਆਸੀ ਕਿੜ ਕੱਢਣ ਲਈ ਉਨ੍ਹਾਂ ਦੀ ਰਿਹਾਇਸ਼ ਲਾਗੇ ਡੂੰਘੀ ਖੁਦਾਈ ਕਰਵਾਈ। ਉਨ੍ਹਾਂ ਕਿਹਾ ਕਿ ਛੱਪੜ ਦੀ ਖੁਦਾਈ ਅਤੇ ਸਫਾਈ ਵੇਲੇ ਉਨ੍ਹਾਂ ਨਾਲ ਕਥਿਤ ਪੱਖਪਾਤ ਕੀਤਾ ਗਿਆ ਹੈ। ਲੋਕਾਂ ਨੇ ਦੱਸਿਆ ਕੀ ਪਿੰਡ ਵਿੱਚ ਬਣੇ ਛੱਪੜ ਦੀ ਡੂੰਘਾਈ 8 ਤੋ 10 ਫੁੱਟ ਹੋਣੀ ਚਾਹੀਦੀ ਹੈ, ਜਦ ਕਿ ਪਿੰਡ ਦੀ ਪੰਚਾਇਤ ਵੱਲੋਂ ਇਸ ਛੱਪੜ ਦੀ ਡੂੰਘਾਈ ਇਸ ਤੋਂ ਕਈ ਗੁਣਾ ਜ਼ਿਆਦਾ ਕੀਤੀ ਗਈ ਹੈ। ਪਿੰਡ ਵਾਸੀਆਂ ਨੇ ਮਸਲੇ ਦੇ ਹੱਲ ਅਤੇ ਪੰਚਾਇਤ ਉੱਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਮਸਲੇ ਦਾ ਜਲਦ ਹੱਲ: ਇਸ ਦੌਰਾਨ ਜਦੋਂ ਲੋਕਾਂ ਦੀ ਉਕਤ ਸਮੱਸਿਆ ਬਾਰੇ ਬੀਡੀਓ ਬਲਾਕ ਜੰਡਿਆਲਾ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਕਿਹਾ ਕਿ ਫਿਲਹਾਲ ਸਾਨੂੰ ਕੋਈ ਵੀ ਸ਼ਿਕਾਇਤ ਇਸ ਬਾਬਤ ਨਹੀਂ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਸ ਸਾਰੀ ਸਮੱਸਿਆ ਬਾਰੇ ਮੀਡੀਆ ਕੋਲੋਂ ਪਤਾ ਲੱਗਾ ਹੈ। ਉਨ੍ਹਾਂ ਕਿਹਾ ਕਿ ਅੱਜ ਹੀ ਪਿੰਡ ਦਾ ਦੌਰਾ ਕਰਕੇ ਇਸ ਸਮੱਸਿਆ ਦਾ ਹੱਲ ਕੱਢਕੇ ਲੋਕਾਂ ਨੂੰ ਰਾਹਤ ਦੇਵਾਂਗਾ।

ABOUT THE AUTHOR

...view details