ਤੇਲ ਅਤੇ ਡੀਜ਼ਲ ਦੀਆਂ ਘਟੀਆਂ ਕੀਮਤਾਂ ਤੋਂ ਜਿੱਥੇ ਲੋਕ ਖ਼ੁਸ਼ ਹਨ ਉੱਥੇ ਹੀ ਕੁਝ ਲੋਕ ਇਸ ਨੂੰ ਚੁਣਾਵੀ ਸਟੰਟ ਵੀ ਦੱਸ ਰਹੇ ਹਨ। ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਬਹੁਤ ਵਧੀਆ ਗੱਲ ਹੈ ਕਿ ਤੇਲ ਤੇ ਡੀਜ਼ਲ ਦੀਆਂ ਕੀਮਤਾਂ ਘੱਟ ਗਈਆਂ ਹਨ। ਸਰਕਾਰ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਅਤੇ ਲੋਕਾਂ ਨੂੰ ਕੁਝ ਰਾਹਤ ਵੀ ਮਿਲੀ ਹੈ।
ਤੇਲ ਤੇ ਡੀਜ਼ਲ ਦੀਆਂ ਘਟੀਆਂ ਕੀਮਤਾਂ ਤੋਂ ਲੋਕ ਖ਼ੁਸ਼, ਕੁਝ ਨੇ ਦੱਸਿਆ ਚੁਣਾਵੀ ਸਟੰਟ - ਤੇਲ ਤੇ ਡੀਜ਼ਲ ਦੀਆਂ ਕੀਮਤਾਂ ਘਟੀਆਂ
ਅੰਮ੍ਰਿਤਸਰ: ਸੋਮਵਾਰ ਨੂੰ ਖ਼ਜਾਨਾ ਮੰਤਰੀ ਨੇ ਵਿਧਾਨ ਸਭਾ 'ਚ 2019-20 ਦਾ ਬਜਟ ਪੇਸ਼ ਕੀਤਾ। ਇਸ ਬਜਟ ਸੈਸ਼ਨ 'ਚ ਪੰਜਾਬ ਸਰਕਾਰ ਨੇ ਪੈਟਰੋਲ 5 ਰੁਪਏ ਅਤੇ ਡੀਜ਼ਲ 1 ਰੁਪਏ ਘਟਾ ਦਿੱਤਾ ਹੈ। ਤੇਲ ਦੀਆਂ ਘਟੀਆ ਹੋਈਆ ਕੀਮਤਾਂ ਰਾਤ 12 ਵਜੇ ਤੋਂ ਲਾਗੂ ਹੋ ਜਾਣਗੀਆਂ।
ਤੇਲ ਤੇ ਡੀਜ਼ਲ ਦੀਆਂ ਘਟੀਆਂ ਕੀਮਤਾਂ ਤੋਂ ਲੋਕ ਖ਼ੁਸ਼
ਪਰ ਦੂਜੇ ਪਾਸੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਤੇਲ ਤੇ ਡੀਜ਼ਲ ਦੀਆਂ ਕੀਮਤਾਂ ਘਟਾਉਣਾ ਇੱਕ ਚੁਣਾਵੀ ਸਟੰਟ ਹੈ। ਤੇਲ ਤੇ ਡੀਜ਼ਲ ਸਿਰਫ਼ ਚੋਣਾਂ ਤੱਕ ਹੀ ਸਸਤਾ ਹੋਵੇਗਾ ਚੋਣਾਂ ਤੋਂ ਬਾਅਦ ਇਸ ਦੀਆਂ ਕੀਮਤਾਂ ਮੁੜ ਵਧਾ ਦਿੱਤੀਆਂ ਜਾਣਗੀਆਂ।