ਅੰਮ੍ਰਿਤਸਰ:ਦੀਵਾਲੀ ਦੇ ਤਿਉਹਾਰ ਦਾ ਨਾਮ ਜ਼ਹਿਨ ਵਿੱਚ ਆਉਂਦੇ ਹੀ, ਦੀਵਿਆਂ ਦੀਆਂ ਲਾਈਨਾਂ ਵਿੱਚ ਜੱਗਦੀ ਲੋਅ ਦੀ ਤਸਵੀਰ ਦਿਮਾਗ ਵਿੱਚ ਬਣਨੀ ਸ਼ੁਰੂ ਹੋ ਜਾਂਦੀ ਹੈ। ਪਰ, ਅਸਲ ਵਿੱਚ ਹੁਣ ਘਰਾਂ ਦੇ ਚੁਬਾਰਿਆਂ ਵਿੱਚ ਇਨ੍ਹਾਂ ਦੀਵਿਆਂ ਦੀ ਥਾਂ ਚਾਈਨੀਜ਼ ਲਾਈਟਾਂ ਨੇ ਲੈ ਲਈ ਹੈ। ਲੋਕਾਂ ਨੂੰ ਉਹ ਸਸਤੀਆਂ ਲੱਗਦੀਆਂ ਹਨ। ਅਜਿਹੇ ਵਿੱਚ ਦੀਵੇ ਬਣਾਉਣ ਵਾਲਿਆਂ ਦੇ ਮਿਹਨਤ ਨੂੰ ਮੁੱਲ ਵੀ ਨਹੀਂ ਪੈਂਦਾ, ਦੂਜਾ, ਅੱਜ ਲੋਕ ਆਪਣੀ ਇਸ ਦੀਵੇ ਜਗਾ ਕੇ ਘਰ ਰੁਸ਼ਨਾਉਣ ਦੀ ਪੁਰਾਤਨ ਰੀਤਿ ਤੋਂ ਵੀ (Diya On Diwali In Punjab) ਦੂਰ ਜਾ ਰਹੇ ਹਨ।
ਦੀਵੇ ਬਣਾਉਣ ਵਾਲੇ ਨਿਰਾਸ਼ :ਦੀਵੇ ਬਣਾਉਣ ਦਾ ਕੰਮ ਕਰਨ ਵਾਲੀ ਪਿੰਕੀ ਨੇ ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦਿਆ ਕਿਹਾ ਕਿ ਜਿੰਨੀ ਉਹ ਮਿਹਨਤ ਕਰਦੇ ਹਨ, ਉਨ੍ਹਾਂ ਮੁੱਲ ਵੀ ਨਹੀਂ ਪੈਂਦਾ। ਦੀਵਿਆਂ ਨੂੰ ਅਸੀਂ ਮਹਿਜ਼ 60 ਪੈਸੇ ਤੋਂ 2 ਰੁਪਏ ਤੱਕ ਵੇਚਦੇ ਹਾਂ, ਫਿਰ ਅੱਗੇ ਇਸ ਦੀ ਕੀਮਤ 10-15 ਰੁਪਏ ਹੋ ਜਾਂਦੀ ਹੈ। ਜਦਕਿ, ਸਾਨੂੰ ਉੰਨੀਂ ਮਿਹਨਤ ਵੀ ਨਸੀਬ ਨਹੀਂ ਹੁੰਦੀ, ਨਾਲ ਹੀ ਲੋਕ (Deepmala On Diwali) ਦੀਵੇ ਲੈਂਦੇ ਵੀ ਨਹੀਂ ਹਨ। ਉਹ ਚਾਈਨੀਜ਼ ਲੜੀਆਂ ਵਰਤਦੇ ਹਨ ਜਿਸ ਕਾਰਨ ਦੀਵਿਆਂ ਦੀ ਸੇਲ ਘੱਟ ਹੋ ਜਾਂਦੀ ਹੈ।