ਅੰਮ੍ਰਿਤਸਰ:ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਨਾਲ ਲਗਦੇ ਕੁਝ ਪਿੰਡਾਂ ਵਿਚ ਪਿਛਲੇ ਕੁਝ ਦਿਨਾਂ ਤੋਂ ਲੋਕ ਇਕ ਛੋਟੀ ਜਿਹੀ ਜਗ੍ਹਾ ਤੋਂ ਮੂੰਹ ਢੱਕ ਕੇ ਨਿਕਲ ਰਹੇ ਹਨ। ਜਿਸਦਾ ਕਾਰਨ ਕੋਈ ਬਿਮਾਰੀ ਨਹੀਂ ਹੈ ਸੜਕ ਕਿਨਾਰੇ ਇੱਕ ਵੱਡੇ ਪਲਾਂਟ ਚੋ ਉੱਠ ਰਿਹਾ ਧੂੰਆਂ ਹੈ। ਜੋ ਕਿ ਕਾਫੀ ਜ਼ਹਿਰੀਲਾ ਹੋ ਸਕਦਾ ਹੈ ਕਿਉਂਕਿ ਉਸ ਧੂੰਏ ਚੋ ਕਿਸੇ ਕੈਮੀਕਲ ਦੀ ਬਦਬੂ ਆ ਰਹੀ ਹੈ।
ਅੱਗ ਕਾਰਨ ਰਾਹ ਹੋਇਆ ਜਾਮ: ਉਸਦੇ ਨਜ਼ਦੀਕ ਦੇ ਪਿੰਡਾ 'ਚ ਤੇ ਘਰਾਂ 'ਚ ਲੋਕਾਂ ਨੂੰ ਸਾਹ ਲੈਣ ਦੀ ਕਾਫ਼ੀ ਤਕਲੀਫ਼ ਹੋ ਰਹੀ ਹੈ। ਖਾਸ ਕਰਕੇ ਛੋਟੇ ਬੱਚਿਆਂ 'ਤੇ ਬਜ਼ੁਰਗਾਂ ਨੂੰ ਜੋ ਇਸ ਧੂੰਏ ਵਿਚ ਬੜਾ ਹੀ ਔਖਾ ਸਾਹ ਲੈਣ ਲਈ ਮਜ਼ਬੂਰ ਹੋ ਰਹੇ ਹਨ। ਜਿਹਨਾਂ ਨੂੰ ਉਨ੍ਹਾਂ ਦੇ ਘਰਾਂ ਵਾਲੇ ਇਸ ਸਾਹ ਦੀ ਬਿਮਾਰੀ ਤੋਂ ਬਚਾਉਣ ਲਈ ਅਪਣੇ ਰਿਸ਼ਤੇਦਾਰਾਂ ਕੋਲ ਛੱਡਣ ਲਈ ਮਜ਼ਬੂਰ ਹੋ ਰਹੇ ਹਨ। ਲੋਕ ਇਸ ਸੜਕ ਤੋਂ ਵੀ ਡਰ-ਡਰ ਕੇ ਲੰਘ ਰਹੇ ਹਨ। ਧੂੰਆਂ ਇੰਨਾਂ ਜ਼ਿਆਦਾ ਹੈ ਕਿ ਕਿਸੇ ਵੀ ਰਾਹਗੀਰ ਜਾਂ ਗੱਡੀਆਂ ਵਾਲਿਆਂ ਨੂੰ ਇਸ ਚੋ ਲੰਘਦਿਆ ਹੋਇਆ ਅੱਗੇ ਕੁਝ ਵੀ ਨਜ਼ਰ ਨਹੀਂ ਆ ਰਿਹਾ। ਜਿਸ ਕਾਰਣ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ।
ਅੱਗ ਕਾਰਨ ਸਾਹ ਲੈਣਾ ਮੁਸ਼ਕਿਲ: ਬਜ਼ੁਰਗਾਂ 'ਤੇ ਬੱਚਿਆਂ ਨੂੰ ਸਾਹ ਦੀ ਬਿਮਾਰੀ ਵੀ ਲੱਗ ਸਕਦੀ ਹੈ। ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇੱਥੇ ਜੋ ਵੀ ਕੂੜਾ-ਕਰਕਟ ਸੁੱਟਿਆ ਜਾਦਾਂ ਹੈ। ਉਹ ਕਿਸੇ ਕੈਮੀਕਲ ਵਾਲਾ ਹੈ ਜਿਸ ਕਾਰਣ ਇਸ ਚੋ ਅਜੀਬ ਜਿਹੀ ਬਦਬੂ ਆਉਂਦੀ ਹੈ। ਜਿਸ ਕਾਰਣ ਇਸ ਧੂੰਏ ਕੋਲ ਖੜਾ ਹੋਣਾ ਵੀ ਬੜਾ ਮੁਸ਼ਕਿਲ ਹੈ,ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਕਈ ਵਾਰ ਤਾਂ ਇਸ ਚੋ ਛੋਟੇ ਛੋਟੇ ਧਮਾਕਿਆ ਦੀਆ ਅਵਾਜ਼ਾ ਵੀ ਸੁਣਨ ਨੂੰ ਮਿਲਦੀਆਂ ਹਨ ਓਹਨਾ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਪ੍ਰਸ਼ਾਸ਼ਨ ਨੇ ਇਸ ਵੱਲ ਧਿਆਨ ਨਾ ਦਿੱਤਾ ਤਾਂ ਮਜਬੂਰਨ ਸਾਨੂੰ ਵੀ ਸੜਕ ਤੇ ਆਉਣਾ ਪਵੇਗਾ ਤੇ ਸੜਕ ਰੋਕਣੀ ਪਵੇਗੀ ਜਿਸਦਾ ਜਿੰਮੇਵਾਰ ਪ੍ਰਸਾਸ਼ਨ ਹੋਵੇਗਾ।