ਅੰਮ੍ਰਿਤਸਰ: ਮਜੀਠਾ ਇਲਾਕੇ ਵਿੱਚ ਪੈਂਦੇ ਈਦਗਾਹ ਵਿੱਚ ਪਾਣੀ ਦੀ ਨਿਕਾਸੀ ਨਾਂ ਹੋਣ ਕਾਰਨ ਹਲਾਤ ਬਹੁਤ ਬੁਰੇ ਹਨ। ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਾਂ ਹੋਣ ਕਾਰਨ ਪਾਣੀ ਗਲੀਆਂ ਵਿੱਚ ਖੜ੍ਹਾ ਰਹਿੰਦਾ ਹੈ ਜਿਸ ਕਾਰਨ ਲੋਕਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਇਲਾਕੇ ਵਿੱਚ ਕਰੀਬ 80 ਘਰ ਹਨ ਅਤੇ 300 ਵੋਟਰ ਹਨ।
ਖੜ੍ਹਾ ਗੰਦਾ ਪਾਣੀ ਦੇ ਰਿਹਾ ਬਿਮਾਰੀਆਂ ਨੂੰ ਸੱਦਾ: ਲੋਕਾਂ ਦਾ ਕਹਿਣਾ ਹੈ ਕਿ ਗਲੀਆਂ ਬਜ਼ਾਰਾਂ ਵਿੱਚ ਲਗਾਤਾਰ ਇਸ ਗੰਦੇ ਪਾਣੀ ਦੇ ਖੜੇ ਰਹਿਣ ਕਾਰਨ ਲੋਕ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਹੁਣ ਗਰਮੀ ਦਾ ਮੌਸਮ ਹੈ ਅਤੇ ਫਿਰ ਬਰਸਾਤਾਂ ਆਉਣੀਆਂ, ਜਿਸ ਕਾਰਨ ਲੋਕਾਂ ਨੂੰ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਲੋਕਾਂ ਦਾ ਕਹਿਣਾ ਹੈ ਕਿ ਹਰ ਵਾਰ ਇਥੋਂ ਚੋਣ ਲੜਣ ਵਾਲੇ ਉਮੀਦਵਾਰ ਝੂਠੇ ਲਾਰੇ ਲਗਾ ਕੇ ਚਲੇ ਜਾਂਦੇ ਹਨ ਪਰ ਸਾਡੀ ਆਬਾਦੀ ਦੇ ਪਾਣੀ ਦੇ ਨਿਕਾਸ ਦੀ ਸਮੱਸਿਆ ਦਾ ਹੱਲ ਨਹੀਂ ਕਰਦੇ। ਪਿਛਲੀਆਂ ਨਗਰ ਕੌਂਸਲ ਦੀਆਂ ਚੋਣਾਂ ਤੋਂ ਪਹਿਲਾਂ ਮੌਜੂਦਾ ਜੇਤੂ ਰਹੇ ਉਮੀਦਵਾਰ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਉਹ ਇਸ ਮੁਹੱਲੇ ਦੇ ਪਾਣੀ ਦੇ ਨਿਕਾਸ ਦਾ ਪੱਕਾ ਹੱਲ ਕਰਵਾ ਕੇ ਦੇਣਗੇ ਪਰ ਚੋਣ ਜਿੱਤਣ ਤੋਂ ਬਾਅਦ ਮਾਮਲਾ ਫਿਰ ਉਥੇ ਦਾ ਉਥੇ ਹੈ।
ਧਾਰਮਿਕ ਥਾਵਾਂ ਅਤੇ ਸਕੂਲ ਜਾਣ ਵਿੱਚ ਭਾਰੀ ਸਮੱਸਿਆ:ਚੋਣਾਂ ਤੋਂ ਪਹਿਲਾਂ ਸੀਵਰੇਜ ਵਾਸਤੇ ਪੋਰੇ ਸੁਟਵਾਏ ਗਏ ਸਨ ਪਰ ਚੋਣ ਜਿੱਤਣ ਤੋਂ ਬਾਅਦ ਪੋਰੇ ਚੁਕਵਾ ਲਏ ਗਏ। ਇਸ ਈਦਗਾਹ ਪਾਸ ਇਕ ਮੰਦਰ ਹੈ ਅਤੇ ਦੂਸਰੇ ਪਾਸੇ ਗੁਰਦੁਆਰਾ ਸਾਹਿਬ ਹੈ। ਇਸ ਦੇ ਨਾਲ ਹੀ ਇੱਕ ਆਂਗਣਵਾੜੀ ਦਾ ਸਕੂਲ ਹੈ। ਲੋਕਾਂ ਨੂੰ ਮੰਦਰ ਗੁਰਦੁਆਰੇ ਅਤੇ ਸਭ ਤੋਂ ਜਿਆਦਾ ਨੰਨ੍ਹੇ ਮੁੰਨੇ ਬੱਚਿਆਂ ਨੂੰ ਸਕੂਲ ਜਾਣ ਵਿਚ ਭਾਰੀ ਮੁਸ਼ਕਲਾਂ ਆ ਰਹੀਆਂ ਹਨ। ਕਈ ਵਾਰ ਤਾਂ ਬੱਚਿਆ ਦੀਆਂ ਸਕੂਲ ਤੋਂ ਛੁੱਟੀਆਂ ਹੋ ਜਾਂਦੀਆਂ ਹਨ।
- Police Action: ਨਾਜਾਇਜ਼ ਤੌਰ 'ਤੇ ਚੱਲ ਰਹੇ ਹੁੱਕਾ ਬਾਰ 'ਤੇ ਪੁਲਿਸ ਵੱਲੋਂ ਛਾਪੇਮਾਰੀ: 10 ਹੁੱਕੇ ਤੇ 20 ਬੋਤਲਾਂ ਸ਼ਰਾਬ ਬਰਾਮਦ
- Anti-Terrorism Day 2023 : ਇਕ ਧਮਾਕੇ ਨਾਲ ਦਹਿਲ ਗਿਆ ਸੀ ਪੂਰਾ ਦੇਸ਼, ਫਿਰ ਉੱਠੀ ਅੱਤਵਾਦ ਦੇ ਖਿਲਾਫ਼ ਆਵਾਜ਼, ਪੜ੍ਹੋ ਕਿਉਂ ਮਨਾਉਣਾ ਪਿਆ ਇਹ ਦਿਨ...
- ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਆਪਣੇ ਨਾਮ ਅੱਗੇ ਨਹੀਂ ਲਗਾਉਣਗੇ ਡਾਕਟਰ, ਜਾਣੋ ਕਿਉਂ ?