ਅੰਮ੍ਰਿਤਸਰ: ਕਣਕ ਦੇ ਨਾੜ ਨੂੰ ਸਾੜਣ ਵਾਲਿਆਂ ਤੋਂ ਜਿੱਥੇ ਪਹਿਲਾਂ ਸਰਕਾਰ (Government) ਤੰਗ ਸੀ, ਹੁਣ ਇਨ੍ਹਾਂ ਲੋਕਾਂ ਤੋਂ ਕਈ ਰਾਹਗੀਰ ਵੀ ਤੰਗ ਹਨ। ਕਿਉਂਕਿ ਇਸ ਕਾਰਨ ਕਈ ਸੜਕ ਹਾਦਸੇ ਹੋ ਰਹੇ ਹਨ ਅਤੇ ਕਈ ਵੱਡੇ ਸੜਕ ਹਾਦਸਿਆਂ ਨੂੰ ਸੱਦੇ (Invite major road accidents) ਦੇ ਰਹੇ ਹਨ। ਦਰਅਸਲ ਅੰਮ੍ਰਿਤਸਰ (Amritsar) ਵਿੱਚ ਸੜਕ ਕਿਨਾਰੇ ਖੇਤਾਂ ਵਿੱਚ ਕਣਕ ਦੇ ਨਾੜ ਨੂੰ ਅੱਗ ਲਗਾਈ ਗਈ ਹੈ। ਜਿਸ ਕਰਕੇ ਸੜਕ ‘ਤੇ ਧੂੰਆਂ ਹੀ ਧੂੰਆਂ ਹੋ ਗਿਆ ਹੈ। ਇਸ ਦੌਰਾਨ ਸੜਕ ਤੋਂ ਗੁਜਰਨ ਵਾਲੇ ਰਾਹਗੀਰ ਬਹੁਤ ਪ੍ਰੇਸ਼ਾਨ ਹੋ ਰਹੇ ਹਨ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਰਣਦੀਪ ਸਿੰਘ ਨਾਮ ਦੇ ਵਿਅਕਤੀ ਦੇ ਦੱਸਿਆ ਕਿ ਇੱਕ ਵਿਅਕਤੀ ਉਸ ਦੇ ਸਾਹਮਣੇ ਕਣਕ ਦੇ ਨਾੜ ਨੂੰ ਅੱਗ (Fire the wheat stalks) ਲਗਾਕੇ ਮੌਕੇ ਤੋਂ ਫਰਾਰ ਹੋ ਗਿਆ। ਹਾਲਾਂਕਿ ਉਸ ਨੇ ਅੱਗ ਲਗਾਉਣ ਵਾਲੇ ਵਿਅਕਤੀ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਪਰ ਉਹ ਸਫ਼ਲ ਨਾ ਹੋ ਸਕਿਆ। ਉਨ੍ਹਾਂ ਕਿਹਾ ਕਿ ਇਸ ਧੂੰਏ ਕਾਰਨ ਜਿੱਥੇ ਪ੍ਰਦੂਸ਼ਣ ਵੱਧਦਾ ਹੈ, ਉੱਥੇ ਹੀ ਸੜਕ ਤੋਂ ਲੱਗਣ ਵਾਲੇ ਵਾਹਨ ਹਾਦਸੇ ਦਾ ਵੀ ਸ਼ਿਕਾਰ ਹੋ ਸਕਦੇ ਹਨ।