ਪੰਜਾਬ

punjab

ETV Bharat / state

ਨਸ਼ਾ ਤਸਕਰਾਂ ਨਾਲ ਐਸਟੀਐਫ ਦੀ ਮੁਠਭੇੜ, 3 ਤਸਕਰ ਕਾਬੂ - 5 ਏਕੇ 74

ਅੰਮ੍ਰਿਤਸਰ ਦੇ ਜੰਡਿਆਲਾ ਨਜ਼ਦੀਕ ਐਸਟੀਐਫ ਅਤੇ ਨਸ਼ਾ ਤਸਕਰਾਂ ਵਿਚਾਲੇ ਮੁਠਭੇੜ ਤੇ ਹੈਰੋਇਨ ਅਤੇ ਅਸਲੇ ਸਣੇ 3 ਨਸ਼ਾ ਤਸਕਰ ਕਾਬੂ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੀ ਐਸਟੀਐਫ਼ ਤੇ ਬੀਐਸਐਫ਼ ਨੇ ਸਾਂਝੀ ਪ੍ਰੈਸ ਕਾਨਫਰੰਸ ਕੀਤੀ। ਇਸ ਉੱਤੇ ਐਸਟੀਐਫ਼ ਦੇ ਏਆਈਜੀ ਰਛਪਾਲ ਸਿੰਘ ਨੇ ਈਟੀਵੀ ਭਾਰਤ ਨਾਲ ਗੱਲਬਾਤ ਕੀਤੀ।

ਫ਼ੋਟੋ

By

Published : Oct 1, 2019, 2:33 PM IST

Updated : Oct 1, 2019, 3:21 PM IST

ਅੰਮ੍ਰਿਤਸਰ: ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਵਿਚ ਰੇਡ ਮਾਰਨ ਗਈ ਐਸਟੀਐਫ ਦਾ ਡਰੱਗ ਸਮਗਲਰਾਂ ਵਿਚਕਾਰ ਫਾਇਰਿੰਗ ਹੋਈ। ਇਸ ਮਾਮਲੇ ਉੱਤੇ ਐਸਟੀਐਫ਼ ਤੇ ਬੀਐਸਐਫ਼ ਨੇ ਸਾਂਝੀ ਪ੍ਰੈਸ ਕਾਨਫਰੰਸ ਕੀਤੀ। ਐਸਟੀਐਫ ਦੇ ਏਆਈਜੀ ਰਛਪਾਲ ਸਿੰਘ ਨੇ ਈਟੀਵੀ ਭਾਰਤ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ 24 ਸਤੰਬਰ ਨੂੰ ਖੂਫੀਆ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਪੁਲਿਸ ਵੱਲੋਂ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਸੀ। ਇਸ ਦੌਰਾਨ 5 ਏਕੇ 74, 2 ਪਿਸਤੌਲ ਤੇ 10 ਮੈਗਜ਼ੀਨ ਤੇ ਹੋਰ ਅਸਲਾ ਬਰਾਮਦ ਹੋਇਆ ਸੀ।

ਵੇਖੋ ਵੀਡੀਓ

ਏਆਈਜੀ ਰਛਪਾਲ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੇ ਤਹਿਤ ਨਾਕਾਬੰਦੀ ਦੌਰਾਨ ਬੀਤੇ ਦਿਨ ਬੀਐਸਐਫ਼ ਨਾਲ ਮਿਲ ਕੇ ਐਸਟੀਐਫ਼ ਟੀਮ ਨੇ ਅੰਮ੍ਰਿਤਸਰ ਦੇ ਜੰਡਿਆਲਾ ਨਜ਼ਦੀਕ ਐਸਟੀਐਫ ਅਤੇ ਨਸ਼ਾਂ ਤਸਕਰਾਂ ਵਿਚਾਲੇ ਮੁਠਭੇੜ ਦੌਰਾਨ 3 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ।

ਇਹ ਵੀ ਪੜ੍ਹੋ: ਬਿਹਾਰ ਵਿੱਚ ਹੜ੍ਹ ਦਾ ਕਹਿਰ, 40 ਲੋਕਾਂ ਦੀ ਮੌਤ, PM ਮੋਦੀ ਨੇ ਦਿੱਤਾ ਮਦਦ ਦਾ ਭਰੋਸਾ

ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ। ਮਾਮਲੇ ਦੀ ਹੋਰ ਜਾਂਚ ਜਾਰੀ ਹੈ।
ਦੱਸਣਯੋਗ ਹੈ ਕਿ 3 ਨਸ਼ਾ ਤਸਕਰਾਂ ਕੋਲੋਂ ਫ਼ਿਰੋਜ਼ਪੁਰ ਤੋਂ 5 ਏਕੇ 74, 2 ਪਿਸਤੌਲ ਅਤੇ 4 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਸੀ। ਇਸ ਦੇ ਤਹਿਤ ਉਸ ਮਾਮਲੇ ਨਾਲ ਜੁੜੇ ਹੋਰ ਮੁਲਜ਼ਮ ਬੀਤੇ ਦਿਨ ਕਾਬੂ ਕੀਤੇ ਗਏ ਹਨ।

Last Updated : Oct 1, 2019, 3:21 PM IST

ABOUT THE AUTHOR

...view details