ਅੰਮ੍ਰਿਤਸਰ:ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਸਿਹਤ ਸਹੂਲਤਾਂ ਨੂੰ ਲੈਕੇ ਵੱਡੇ-ਵੱਡੇ ਵਾਅਦੇ ਕੀਤੇ ਸਨ, ਪਰ ਜਿਵੇਂ ਹੀ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਪੰਜਾਬ ਦੀ ਸੱਤਾ ‘ਤੇ ਕਾਬਜ਼ ਹੁੰਦੀ ਹੈ ਉਦੋਂ ਹੀ ਉਹ ਆਪਣੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਭੁੱਲਦੀ ਨਜ਼ਰ ਆਉਦੀ ਹੈ। ਜਿਸ ਦੀ ਤਸਵੀਰ ਅੰਮ੍ਰਿਤਸਰ ਦੇ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ (Sri Guru Nanak Dev Hospital, Amritsar) ਤੋਂ ਸਾਹਮਣੇ ਆਈਆ ਹੈ। ਜਿੱਥੇ ਸਿਹਤ ਸਹੂਲਤਾਂ ਦੇ ਦਾਅਵੇ ਖੋਖਲੇ ਸਾਬਿਤ ਹੋ ਰਹੇ ਹਨ।
ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ (Sri Guru Nanak Dev Hospital, Amritsar) ਦੇ ਹਾਲਾਤ ਜੋ ਬਿਆਨ ਕਰ ਰਹੇ ਹਨ, ਉਹ ਤੁਸੀਂ ਇਨ੍ਹਾਂ ਤਸਵੀਰਾਂ ਵਿੱਚ ਵੇਖ ਹੀ ਸਕਦੇ ਹੋ। ਹਸਪਤਾਲ ਵਿੱਚ ਸੁਰੱਖਿਆ ਨੂੰ ਲੈਕੇ ਕੋਈ ਪ੍ਰਬੰਧ ਨਹੀਂ ਹੈ। ਇੱਕ ਪਾਸੇ ਜਿੱਥੇ ਹਸਪਤਾਲ (Hospital) ਵਿੱਚ ਗੰਦਗੀ ਦੇ ਵੱਡੇ-ਵੱਡੇ ਢੇਰ ਲੱਗੇ ਹੋਏ ਹਨ, ਉੱਥੇ ਹੀ ਆਵਾਰਾ ਕੁੱਤਿਆ ਦੀ ਐਟਰੀ ਵੀ ਹਸਪਤਾਲ ਦੀ ਐਮਰਜੈਂਸੀ (Hospital Emergency) ਤੱਕ ਹੈ। ਇੱਥੇ ਆਵਾਰਾ ਕੁੱਤੇ ਵੱਡੀ ਗਿਣਤੀ ਵਿੱਚ ਹਸਪਤਾਲ (Hospital) ਦੇ ਅੰਦਰ ਹੀ ਰਹਿੰਦੇ ਹਨ, ਜਿਸ ਕਰਕੇ ਇੱਥੇ ਇਲਾਜ ਕਰਵਾਉਣ ਦੇ ਲਈ ਆਉਣ ਵਾਲੇ ਮਰੀਜ਼ਾ ਨੂੰ ਹਰ ਸਮੇਂ ਜਾਨ ਦਾ ਖ਼ਤਰਾਂ ਬਣਿਆ ਰਹਿੰਦਾ ਹੈ।