ਪੰਜਾਬ

punjab

ETV Bharat / state

ਨਿੱਜੀ ਹਸਪਤਾਲ ’ਚ ਚੱਲੀਆਂ ਸ਼ਰੇਆਮ ਗੋਲੀਆਂ, ਦੇਖੋ ਵੀਡੀਓ - ਨੌਜਵਾਨ ਹਥਿਆਰਾਂ ਸਮੇਤ

5 ਤੋਂ 6 ਨੌਜਵਾਨ ਹਥਿਆਰਾਂ ਸਮੇਤ ਹਸਪਤਾਲ ਵਿੱਚ ਦਾਖਲ ਹੋ ਗਏ ਤੇ ਉਹਨਾਂ ਦੇ ਪੁੱਤਰ ਤੇ ਉਸ ਦੇ ਸਾਥੀ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ 3 ਵਿਅਕਤੀ ਗੰਭੀਰ ਜਖਮੀ ਹੋ ਗਏ ਹਨ ਜੋ ਹਸਪਤਾਲ ਵਿੱਚ ਜੇਰੇ ਇਲਾਜ ਹਨ।

ਨਿਜੀ ਹਸਪਤਾਲ ’ਚ ਚੱਲੀਆਂ ਸ਼ਰੇਆਮ ਗੋਲੀਆਂ
ਨਿਜੀ ਹਸਪਤਾਲ ’ਚ ਚੱਲੀਆਂ ਸ਼ਰੇਆਮ ਗੋਲੀਆਂ

By

Published : Aug 4, 2021, 11:32 AM IST

ਅੰਮ੍ਰਿਤਸਰ:ਜ਼ਿਲ੍ਹੇ ਦੇ ਨਿਜੀ ਹਸਪਤਾਲ ਵਿੱਚ ਸ਼ਰੇਆਮ ਗੋਲੀਆਂ ਚੱਲੀਆਂ ਹਨ, ਜਿਸ ਕਾਰਨ ਇਲਾਕੇ ਵਿੱਚ ਸਹਿਮ ਦਾ ਮਾਹੌਲ ਹੈ। ਗੋਲੀਆਂ ਲੱਗਣ ਕਾਰਨ 3 ਵਿਅਕਤੀ ਜਖਮੀ ਹੋ ਗਏ ਹਨ, ਜੋ ਕਿ ਹਸਪਤਾਲ ਵਿੱਚ ਜੇਰੇ ਇਲਾਜ਼ ਹਨ। ਜਖਮੀ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੀ ਲੜਕੀ ਸਰਕੂਲਰ ਰੋਡ ਦੇ ਇੱਕ ਨਿਜੀ ਹਸਪਤਾਲ ਵਿੱਚ ਦਾਖਲ ਹੈ ਜਿਸ ਦਾ ਪਤਾ ਲੈਣ ਲਈ ਉਹ ਆਇਆ ਸੀ ਤੇ ਉਹਨਾਂ ਦਾ ਪੁੱਤਰ ਤੇ ਦੋਸਤ ਵੀ ਕੁਝ ਸਮੇਂ ਬਾਅਦ ਲੜਕੀ ਦਾ ਪਤਾ ਲੈਣ ਆ ਗਏ।

ਇਹ ਵੀ ਪੜੋ: ਪਠਾਨਕੋਟ ’ਚ ਕ੍ਰੈਸ਼ ਹੋਏ ਹੈਲੀਕਾਪਟਰ ਦੇ ਪਾਇਲਟ ਤੇ ਸਹਿ-ਪਾਇਲਟ ਅਜੇ ਲਾਪਤਾ

ਪੀੜਤ ਦੇ ਪਿਤਾ ਨੇ ਕਿਹਾ ਕਿ ਕੁਝ ਸਮੇਂ ਬਾਅਦ 5 ਤੋਂ 6 ਨੌਜਵਾਨ ਹਥਿਆਰਾਂ ਸਮੇਤ ਹਸਪਤਾਲ ਵਿੱਚ ਦਾਖਲ ਹੋ ਗਏ ਤੇ ਉਹਨਾਂ ਦੇ ਪੁੱਤਰ ਤੇ ਉਸ ਦੇ ਸਾਥੀ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਜਦੋਂ ਸਕਿਓਟਰੀ ਗਾਰਡ ਨੇ ਉਹਨਾਂ ਨੂੰ ਰੋਕਣ ਲਈ ਦਰਵਾਜਾ ਬੰਦ ਕੀਤਾ ਤਾਂ ਉਹਨਾਂ ਨੇ ਉਸ ’ਤੇ ਵੀ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ 3 ਵਿਅਕਤੀ ਗੰਭੀਰ ਜਖਮੀ ਹੋ ਗਏ ਹਨ ਜੋ ਹਸਪਤਾਲ ਵਿੱਚ ਜੇਰੇ ਇਲਾਜ ਹਨ।

ਉਥੇ ਹੀ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ ਤੇ ਪੁਲਿਸ ਨੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜੋ: ਮਿਲੋ ਭਾਰਤ ਦੇ ਇਸ ਵੱਡੇ ਠੱਗ ਨੂੰ ਜਿਸ ਨੇ ਕੈਪਟਨ ਦੇ ਸਮੇਤ ਵੱਡੇ ਸਿਆਸਤਦਾਨ ਠੱਗੇ

ABOUT THE AUTHOR

...view details