ਅੰਮ੍ਰਿਤਸਰ: ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹਜ਼ਾਰਾਂ ਗੁਰਦੁਆਰਾ ਸਾਹਿਬ ਆਉਂਦੇ ਹਨ, ਜਿਸ ਵਿੱਚ ਕਈ ਹਜ਼ਾਰ ਪਾਠੀ ਸਿੰਘ ਆਪਣੀ ਸੇਵਾ ਵੀ ਨਿਭਾਉਂਦੇ ਹਨ। ਬਾਬਾ ਬਕਾਲਾ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਲੈ ਕੇ ਪਾਠ ਦੀ ਲੜੀ ਸ਼ੁਰੂ ਕੀਤੀ ਗਈ ਹੈ ਅਤੇ ਉਸਦੇ ਵਿੱਚ ਪਾਠੀ ਸਿੰਘਾਂ ਨੂੰ ਦੀਆਂ ਡਿਊਟੀ ਕੱਟੇ ਜਾਣ ਤੋਂ ਬਾਅਦ ਇੱਕ ਵਾਰ ਫਿਰ ਤੋਂ ਪਾਠੀ ਸਿੰਘਾਂ ਵੱਲੋਂ ਐੱਸਜੀਪੀਸੀ ਦੇ ਮੁੱਖ ਦਫਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ।
ਐਸਜੀਪੀਸੀ ਖ਼ਿਲਾਫ਼ ਪਾਠੀ ਸਿੰਘਾਂ ਨੇ ਲਾਇਆ ਧਰਨਾ ਇਹ ਵੀ ਪੜੋ: 5 ਸਰੋਵਰਾਂ ਨੂੰ ਜਾਂਦੀ ਹੰਸਲੀ ਨਹਿਰ ਦੀ ਕਾਰਸੇਵਾ 31 ਮਾਰਚ ਨੂੰ ਹੋਵੇਗੀ ਆਰੰਭ
ਇਸ ਮੌਕੇ ਦੀਦਾਰ ਦਾ ਕਹਿਣਾ ਹੈ ਕਿ ਨਾਂ ਤਾਂ ਉਨ੍ਹਾਂ ਨੂੰ ਕੋਈ ਵੀ ਭੱਤਾ ਦਿੱਤਾ ਜਾ ਰਿਹਾ ਹੈ ਅਤੇ ਨਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਪੱਕੇ ਤੌਰ ’ਤੇ ਕੰਮ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲੰਬੇ ਸਮੇਂ ਤੋਂ ਸਾਡੇ ਵੱਲੋਂ ਮੰਗ ਕੀਤੀ ਜਾ ਰਹੀ ਹੈਕਿ ਸਾਡੀ ਡਿਊਟੀ ਨਾ ਕੱਟੀ ਜਾਵੇ ਤਾਂ ਜੋ ਕਿ ਅਸੀਂ ਆਪਣੇ ਪਰਿਵਾਰ ਦਾ ਢਿੱਡ ਭਰ ਸਕੀਏ।
ਉਨ੍ਹਾਂ ਨੇ ਕਿਹਾ ਕਿ ਜੇਕਰ ਸਾਡੀ ਹੁਣ ਵੀ ਮੰਗ ਨਾ ਮੰਨੀ ਗਈ ਤਾਂ ਅਸੀਂ ਆਪਣੇ ਪਰਿਵਾਰਾਂ ਸਹਿਤ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਾਂਗੇ।
ਇਹ ਵੀ ਪੜੋ: ਬਰਨਾਲਾ 'ਚ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਲਈ ਸਕੂਲ ਮੁਖੀ ਅਤੇ ਅਧਿਆਪਕ ਆਏ ਅੱਗੇ