ਅੰਮ੍ਰਿਤਸਰ: ਵਾਲਮੀਕਿ ਸ਼ਕਤੀ ਦਲ ਦੇ ਆਗੂ ਲੱਕੀ ਵੈਦ (Valmiki Shakti Dal leader Lucky Vaid) ਅਤੇ ਰਾਜਕੁਮਾਰ ਸ਼ਰਮਾ ਨੇ ਦੱਸਿਆ ਕਿ ਈਸਾਈ ਧਰਮ ਦੇ ਪ੍ਰਚਾਰਕ ਅਖੌਤੀ ਪਾਸਟਰ ਅੰਕੁਰ ਨਰੂਲਾ ਵੱਲੋ ਆਪਣੀ ਸਭਾ ਦੋਰਾਨ ਮਾਤਾ ਵੈਸ਼ਨੋ ਦੇਵੀ ਬਾਰੇ ਬਹੁਤ ਹੀ ਮਾੜੀ (Rude words about Mother Vaishnu Devi) ਅਤੇ ਅਪਮਾਨਜਨਕ ਸ਼ਬਦਾਵਲੀ ਵਰਤੀ ਗਈ ਹੈ।ਜਿਸ ਵਿੱਚ ਅੰਕੁਰ ਨਰੂਲਾ ਭੋਲੇ ਭਾਲੇ ਲੋਕਾਂ ਨੂੰ ਹਿੰਦੂ ਧਰਮ ਅਤੇ ਹਿੰਦੂ ਦੇਵੀ ਦੇਵਤਾਵਾ ਪ੍ਰਤੀ ਨਿੰਦਣਯੋਗ ਸ਼ਬਦ ਬੋਲ ਰਿਹਾ,ਉਹਨਾਂ ਦੱਸਿਆ ਕਿ ਅਖੌਤੀ ਪਾਸਟਰ ਆਪਣੀ ਸਭਾ ਦੌਰਾਨ ਕਹਿ ਰਿਹਾ ਹੈ ਕਿ ਤੁਸੀ ਪਹਾੜਾਂ ਵਿੱਚ ਵੋਸ਼ਣੋ ਦੇਵੀ ਦੇ ਦਰਸ਼ਨ ਕਰਨ ਲਈ ਜਾਂਦੇ ਹੋ ਅਤੇ ਵਾਪਸੀ ਵਿੱਚ ਤੁਹਾਡੀ ਬਸ ਖੱਡ ਵਿੱਚ ਡਿੱਗ ਜਾਂਦੀ ਹੈ ਉਹ ਦੇਵੀ ਨਹੀ ਸ਼ੈਤਾਨ ਹੈ।
ਵਰਗਲਾ ਕੇ ਧਰਮ ਪਰਿਵਰਤਨ:ਉਹ ਕਹਿੰਦਾ ਹੈ ਕਿ ਸਭ ਸ਼ੈਤਾਨ ਹਨ,ਸਿਰਫ ਪ੍ਰਭੂ ਯਿਸ਼ੂ ਮਸੀਹ ਹੀ ਰੱਬ (Only Lord Jesus Christ is God) ਹੈ ਤੁਸੀ ਚਰਚ ਆਇਆ ਕਰੋ,ਉਹਨਾਂ ਕਿਹਾ ਕਿ ਅਸੀਂ ਸਭ ਧਰਮਾਂ ਦਾ ਸਤਿਕਾਰ ਕਰਦੇ ਹਨ, ਪਰ ਕੁੱਝ ਸ਼ਰਾਰਤੀ ਅਨਸਰ ਆਏ ਦਿਨ ਹੀ ਸਮਾਜ ਵਿਰੋਧੀ ਬਿਆਨ ਦੇ ਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ।