ਅੰਮ੍ਰਿਤਸਰ: ਵਿਸਾਖੀ ਮੌਕੇ ਹਰ ਸਾਲ ਐੱਸਜੀਪੀਸੀ ਵੱਲੋਂ ਭਾਰਤੀ ਸ਼ਰਧਾਲੂਆਂ ਦੇ ਜੱਥੇ ਨੂੰ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਭੇਜਿਆ ਜਾਂਦਾ ਹੈ। ਇਸ ਸਾਲ ਵਿਸਾਖੀ ਮੌਕੇ ਐੱਸਜੀਪੀਸੀ ਵੱਲੋਂ ਪਾਕਿਸਤਾਨ ਭੇਜੇ ਜਾਣ ਵਾਲੇ ਜੱਥੇ ਦੇ ਵੀਜ਼ੇ ਆ ਚੁੱਕੇ ਹਨ। ਅੱਜ ਐਸਜੀਪੀਸੀ ਵੱਲੋਂ ਮੁੱਖ ਦਫ਼ਤਰ ਤੇਜਾ ਸਿੰਘ ਵਿਖੇ ਸ਼ਰਧਾਲੂਆਂ ਨੂੰ ਪਾਸਪੋਰਟ ਦਿੱਤੇ ਗਏ। ਜਿਨ੍ਹਾਂ ਦੀ ਗਿਣਤੀ 437 ਹੈ।
ਵਿਸਾਖੀ ਮੌਕੇ ਪਾਕਿ ਜਾ ਰਹੇ ਸ਼ਰਧਾਲੂਆਂ ਦੇ ਜਥੇ ਨੂੰ ਐੱਸਜੀਪੀਸੀ ਨੇ ਦਿੱਤੇ ਪਾਸਪੋਰਟ - ਪਾਕਿਸਤਾਨ ਸਥਿਤਾਂ ਗੁਰਧਾਮਾਂ
ਵਿਸਾਖੀ ਮੌਕੇ ਐੱਸਜੀਪੀਸੀ ਵੱਲੋਂ ਪਾਕਿਸਤਾਨ ਭੇਜੇ ਜਾਣ ਵਾਲੇ ਜੱਥੇ ਦੇ ਵੀਜ਼ੇ ਆ ਚੁੱਕੇ ਹਨ। ਅੱਜ ਐਸਜੀਪੀਸੀ ਵੱਲੋਂ ਮੁੱਖ ਦਫ਼ਤਰ ਤੇਜਾ ਸਿੰਘ ਵਿਖੇ ਸ਼ਰਧਾਲੂਆਂ ਨੂੰ ਪਾਸਪੋਰਟ ਦਿੱਤੇ ਗਏ। ਜਿਨ੍ਹਾਂ ਦੀ ਗਿਣਤੀ 437 ਹੈ।
ਪਾਕਿਸਤਾਨ ਸਥਿਤਾਂ ਗੁਰਧਾਮਾਂ ਦੇ ਦਰਸ਼ਨ ਕਰਨ ਜਾ ਰਹੇ ਸ਼ਰਧਾਲੂਆਂ ਨੇ ਕਿਹਾ ਕਿ ਉਹ ਖੁਸ਼ ਹਨ ਕਿ ਉਹ ਪਾਕਿਸਤਾਨ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਜਾ ਰਹੇ ਹਨ ਅਤੇ ਆਪਣੇ ਆਪ ਨੂੰ ਭਾਗਸ਼ਾਲੀ ਸਮਝਣਗੇ।
ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ 437 ਸ਼ਰਧਾਲੂਆਂ ਦੇ ਪਾਕਿਸਤਾਨ ਲਈ ਵੀਜ਼ੇ ਆਏ ਹਨ ਅਤੇ ਜਿਨ੍ਹਾਂ ਸ਼ਰਧਾਲੂਆਂ ਦੇ ਵੀਜ਼ੇ ਨਹੀਂ ਆਏ ਉਨ੍ਹਾਂ ਤੋਂ ਅਸੀਂ ਮਾਫੀ ਮੰਗਦਿਆਂ ਨਾਲੇ ਉਨ੍ਹਾਂ ਕਿਹਾ ਕਿ ਪਾਕਿਸਤਾਨ ਗੁਰਧਾਮਾਂ ਦੇ ਦਰਸ਼ਨਾਂ ਤੋਂ ਜਾਣ ਤੋਂ ਪਹਿਲੇ ਸ਼ਰਧਾਲੂ ਆਪਣੀ ਕੋਰੋਨਾ ਦੀ ਨੈਗੇਟਿਵ ਰਿਪੋਰਟ ਜ਼ਰੂਰ ਲੈ ਗਿਆ ਅਤੇ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿੱਚ ਫਰੀ ਕੋਰੋਨਾ ਟੈਸਟ ਵੀ ਕਰਵਾ ਸਕਦੇ ਹਨ।