ਅੰਮ੍ਰਿਤਸਰ: ਜੰਡਿਆਲਾ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ 169 ਦਿਨਾਂ ਤੋਂ ਚਲਿਆ ਆ ਰਿਹਾ ਰੇਲ ਮੋਰਚਾ ਚੁੱਕ ਦਿੱਤਾ ਗਿਆ, ਜਿਸ ਕਾਰਨ ਫਿਰੋਜਪੁਰ ਮੰਡਲ ਦੇ ਉਚ ਅਧਿਕਾਰੀ ਵੱਲੋਂ ਮਿਲੇ ਆਦੇਸ਼ਾਂ ਤੋਂ ਬਾਅਦ ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ। ਅੱਜ ਤੋਂ ਅੰਮ੍ਰਿਤਸਰ ਲਈ ਅੰਬਾਲਾ, ਚੰਡੀਗੜ੍ਹ ਅਤੇ ਹੋਰ ਸਟੇਸ਼ਨ ਤੋਂ ਟ੍ਰੇਨਾਂ ਸਿੱਧੀਆਂ ਆ ਜਾ ਸਕਣਗੀਆਂ।
ਉਧਰ ਕਿਸਾਨਾਂ ਦਾ ਕਹਿਣਾ ਹੈ ਕਿ ਹਾੜੀ ਦੀ ਫ਼ਸਲ ਨੂੰ ਲੈ ਕੇ ਮੋਰਚਾ ਫ਼ਿਲਹਾਲ ਮੁਲਤਵੀ ਕੀਤਾ ਗਿਆ ਹੈ ਨਾ ਕਿ ਮੋਰਚਾ ਪੱਕੇ ਤੌਰ ਉਤੇ ਚੁੱਕ ਦਿੱਤਾ ਗਿਆ। ਕੱਲ੍ਹ ਤੋਂ ਸਾਰੇ ਰੇਲ ਟਰੈਕ ਤੇ ਚਲਣ ਗਈਆਂ ਗੱਡੀਆਂ, ਯਾਤਰੀਆਂ ਦੇ ਚੇਹਰੇ ਤੇ ਖੁਸ਼ੀ ਦੀ ਲਹਿਰ ਦੇਖੀ ਜਾ ਰਹੀ ਹੈ।
ਕਿਸਾਨਾਂ ਵੱਲੋਂ ਧਰਨਾ ਚੁੱਕਣ ਤੋਂ ਯਾਤਰੀ ਖ਼ੁਸ਼ ਫ਼ਿਰੋਜ਼ਪੁਰ ਮੰਡਲ ਤੋਂ ਡੀਆਰਐਮ ਰਾਜੇਸ਼ ਅਗਰਵਾਲ ਨੇ ਰੇਲ ਗੱਡੀਆਂ ਦੀ ਜਾਂਚ ਪਰਖ ਕਰ ਚਲਾਉਣ ਦੇ ਆਦੇਸ਼ ਦਿੱਤੇ ਹਨ। ਪਹਿਲਾਂ ਇੱਥੇ ਕਿਸਾਨਾਂ ਦੇ ਰੇਲ ਰੋਕੋ ਮੋਰਚੇ ਦੇ ਚਲਦੇ ਅੰਮ੍ਰਿਤਸਰ ਆਉਣ ਵਾਲੇ ਯਾਤਰੀਆਂ ਨੂੰ ਬਾਇਆ ਤਰਨਤਾਰਨ ਆਉਣਾ ਪੈਂਦਾ ਸੀ।
ਯਾਤਰੀਆਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਪਿਛਲੇ ਕਾਫੀ ਪ੍ਰੇਸ਼ਾਨੀ ਝੱਲ ਰਹੇ ਸਨ। ਪਹਿਲਾਂ ਜੰਡਿਆਲਾ ਤੋਂ ਰੇਲ ਟਰੈਕ ਬੰਦ ਹੋਣ ਕਰ ਕੇ ਉਨ੍ਹਾਂ ਨੂੰ ਸਫ਼ਰ ਕਰਨ ਵਿਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਪਰ ਹੁਣ ਜਨ ਸ਼ਤਾਬਦੀ ਤੇ ਸੱਚਖੰਡ ਅਤੇ ਇਸ ਤੋਂ ਇਲਾਵਾ ਹੋਰ ਕਈ ਟ੍ਰੇਨਾਂ ਚੱਲਣ ਕਾਰਨ ਉਨ੍ਹਾਂ ਦਾ ਸਫ਼ਰ ਸੌਖਾ ਹੋਵੇਗਾ, ਜਿਸ ਲਈ ਉਨ੍ਹਾਂ ਕਿਸਾਨਾਂ ਦਾ ਤੇ ਸਰਕਾਰ ਦਾ ਧੰਨਵਾਦ ਕੀਤਾ।