ਪੰਜਾਬ

punjab

ETV Bharat / state

ਕੌਮਾਂਤਰੀ ਨਗਰ ਕੀਰਤਨ ਦਾ ਹਿੱਸਾ ਜ਼ਰੂਰ ਬਨਣ ਲੋਕ- ਪਰਮਜੀਤ ਸਿੰਘ ਸਰਨਾ - international nagar kirtan

ਸ਼੍ਰੀ ਗੁਰੂ ਨਾਨਾਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੌਮਾਂਤਰੀ ਨਗਰ ਕੀਰਤਨ 'ਚ ਦਿੱਲੀ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਨਗਰ ਕੀਰਤਨ 'ਚ ਸ਼ਾਮਲ ਹੋਣ ਲਈ ਸਾਰੀਆ ਹੀ ਧਾਰਮਿਕ , ਰਾਜਨੀਤਕ ਤੇ ਸਮਾਜਿਕ ਪਾਰਟੀਆ ਨੂੰ ਸੱਦਾ ਦੇ ਦਿੱਤਾ ਹੈ ਅਤੇ ਉਨ੍ਹਾਂ ਅਪੀਲ ਕੀਤੀ ਹੈ ਕਿ ਜੇ ਅਣਜਾਣੇ ਵਿੱਚ ਕੋਈ ਰਹਿ ਗਿਆ ਹੋਵੇ ਤਾਂ ਉਹ ਵੀ ਗੁਰੂ ਦੇ ਨਗਰ ਕੀਤਰਨ 'ਚ ਸ਼ਮੂਲੀਅਤ ਕਰ ਗੁਰੂ ਸਾਹਿਬ ਦੀਆਂ ਅਸੀਸਾਂ ਲੈਣ।

ਫੋਟੋ

By

Published : Aug 28, 2019, 7:01 PM IST

ਅੰਮ੍ਰਿਤਸਰ: ਸ਼੍ਰੀ ਗੁਰੂ ਨਾਨਾਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੌਮਾਂਤਰੀ ਨਗਰ ਕੀਰਤਨ ਜਿੱਥੇ ਵੱਖ ਵੱਖ ਰਾਜਨੀਤਕ ਆਗੂਆਂ ਵੱਲੋਂ ਸਵਾਗਤ ਕੀਤਾ ਜਾ ਰਿਹਾ ਹੈ ਉੱਥੇ ਹੀ ਲੋਕਾਂ ਵੱਲੋਂ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜਾਣਕਾਰੀ ਦਿੰਦਿਆਂ ਦਿੱਲੀ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਨਗਰ ਕੀਰਤਨ 'ਚ ਸ਼ਾਮਲ ਹੋਣ ਲਈ ਸਾਰੀਆ ਹੀ ਧਾਰਮਿਕ , ਰਾਜਨੀਤਕ ਤੇ ਸਮਾਜਿਕ ਪਾਰਟੀਆ ਨੂੰ ਸੱਦਾ ਦੇ ਦਿੱਤਾ ਗਿਆ ਹੈ ਅਤੇ ਉਨ੍ਹਾਂ ਅਪੀਲ ਕੀਤੀ ਹੈ ਕਿ ਜੇਕਰ ਅਣਜਾਣੇ ਵਿੱਚ ਕੋਈ ਰਹਿ ਗਿਆ ਹੋਵੇ ਤਾਂ ਉਹ ਵੀ ਗੁਰੂ ਦੇ ਨਗਰ ਕੀਤਰਨ 'ਚ ਸ਼ਮੂਲੀਅਤ ਕਰ ਗੁਰੂ ਸਾਹਿਬ ਦੀਆਂ ਅਸੀਸਾਂ ਲੈਣ।

ਵੇਖੋ ਵੀਡੀਓ

ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਲਈ 1500 ਯਾਤਰੀਆਂ ਨੂੰ ਵੀਜ਼ੇ ਮੁਹੱਈਆ ਹੋਣਗੇ ਤੇ ਉਹਨਾਂ ਦੇ ਵੀਜ਼ੇ 12 ਨਵੰਬਰ ਤੱਕ ਹੋਣਗੇ ਕਿਉਕਿ ਜਿਹੜੀਆ ਸੰਗਤਾਂ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੇ ਸਮਾਗਮਾਂ 'ਚ ਵੀ ਭਾਗ ਲੈ ਸਕਣਗੇ ਪਰ ਉਹਨਾਂ ਦਾ ਜੱਥਾ 4 ਨਵੰਬਰ ਨੂੰ ਕਰਤਾਰਪੁਰ ਸਾਹਿਬ ਵਿਖੇ ਪਾਲਕੀ ਸਾਹਿਬ ਸ਼ਸ਼ੋਭਿਤ ਕਰਕੇ ਵਾਪਸ ਵਤਨ ਪਰਤ ਆਵੇਗਾ। ਉਹਨਾਂ ਦੱਸਿਆ ਕਿ ਨਗਰ ਕੀਰਤਨ 28 ਅਕਤੂਬਰ ਨੂੰ ਗੁਰਦੁਆਰਾ ਨਾਨਕ ਪਿਆਉ ਦਿੱਲੀ ਤੋਂ ਰਵਾਨਾ ਹੋਵੇਗਾ ਤੇ ਰਾਤ ਦਾ ਪੜਾਅ ਲੁਧਿਆਣਾ ਵਿਖੇ ਹੋਵੇਗਾ। 29 ਅਕਤੂਬਰ ਨੂੰ ਲੁਧਿਆਣਾ ਤੋਂ ਸੁਲਤਾਨਪੁਰ ਲੋਧੀ ਵਿਖੇ ਪੁੱਜੇਗਾ ਤੇ ਰਾਤ ਦੇ ਪੜਾਅ ਤੋਂ ਬਾਅਦ ਅਗਲੇ ਦਿਨ 30 ਅਕਤੂਬਰ ਨੂੰ ਸੁਲਤਾਨਪੁਰ ਲੋਧੀ ਤੋਂ ਚੱਲ ਕੇ ਅੰਮ੍ਰਿਤਸਰ ਪੁੱਜੇਗਾ ਜਿੱਥੋਂ 31 ਅਕਤੂਬਰ ਨੂੰ ਵਾਹਗਾ ਸਰਹੱਦ ਰਾਹੀਂ ਨਨਕਾਣਾ ਸਾਹਿਬ ਲਈ ਰਵਾਨਾ ਹੋਵੇਗਾ।

ਇਹ ਵੀ ਪੜ੍ਹੋ-ਆਪਣਾ ਬਿਆਨ ਵਾਪਸ ਲੈਣ ਸੁਬਰਾਮਨੀਅਮ ਸੁਆਮੀ : ਚੰਦੂਮਾਜਰਾ

ਸਾਹਨਾ ਨੇ ਪੰਜਾਬ ਅਤੇ ਕੇਂਦਰ ਸਰਕਾਰ ਦੇ ਨਾਲ ਨਾਲ ਪਾਕਿਸਤਾਨ ਸਰਕਾਰ ਦਾ ਵੀ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਪਾਤਸ਼ਾਹ ਦੇ ਦੁਨੀਆ ਭਰ ਵਿੱਚ 15 ਕਰੋੜ ਪੈਰੋਕਾਰ ਹਨ ਜਿਹੜੇ ਚਾਹੁੰਦੇ ਹਨ ਕਿ ਕਰਤਾਰਪੁਰ ਲਾਂਘਾ ਬਿਨਾਂ ਕਿਸੇ ਦੇਰੀ ਤੋ ਖੁੱਲੇ ਤੇ ਜਦੋ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਲਾਂਘਾ ਦੇਣ ਦੀ ਗੱਲ ਕਹੀ ਸੀ ਤਾਂ ਬਾਬੇ ਨਾਨਕ ਦੇ ਪੈਰੋਕਾਰਾਂ ਨੇ ਖੁਸ਼ੀ ਮਨਾਈ ਸੀ। ਅੱਜ ਕਰਤਾਰਪੁਰ ਲਾਂਘੇ ਲਈ ਪਾਕਿਸਤਾਨ , ਭਾਰਤ ਸਰਕਾਰ ਤੇ ਪੰਜਾਬ ਸਰਕਾਰ ਪੂਰੀ ਤਰ੍ਹਾ ਦ੍ਰਿੜ ਹੈ ਕਿ ਲਾਂਘਾ ਨਿਰਧਾਰਤ ਸਮੇਂ ਤੇ ਖੁੱਲੇਗਾ।

ABOUT THE AUTHOR

...view details