ਅੰਮ੍ਰਿਤਸਰ:ਜ਼ਿਲ੍ਹਾ ਅੰਮ੍ਰਿਤਸਰ ਵਿੱਚ ਪੰਚਾਇਤ ਮੰਤਰੀ ਕੁਲਦੀਪ ਸਿੰਘ (Panchayat Minister Kuldeep Singh Dhaliwal) ਧਾਲੀਵਾਲ ਵੱਲੋਂ 21 ਨੌਕਰੀਆਂ ਨੌਜਵਾਨਾਂ ਨੂੰ ਦਿੱਤੀਆਂ ਗਈਆਂ। ਪੰਚਾਇਤੀ ਵਿਭਾਗ (Panchayat Department) ਦੇ ਵਿੱਚ ਧਾਲੀਵਾਲ ਨੇ ਨੌਕਰੀਆਂ ਦਿੰਦਿਆਂ ਨਿਯੁਕਤੀ ਪੱਤਰ ਵੰਡੇ।
ਕਾਨੂੰਨ ਵਿਵਸਥਾ ਕਾਇਮ:ਧਾਲੀਵਾਲ ਨੇ ਪੰਜਾਬ ਵਿੱਚ ਆਏ ਦਿਨ ਜੋ ਕਤਲ ਹੋ ਰਹੇ ਹਨ ਉਸ ਸਬੰਧੀ ਬੋਲਦਿਆਂ ਪੰਜਾਬ ਵਾਸੀ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਾਂਤੀ ਬਣਾਈ ਰੱਖਣ ਅਤੇ ਸਰਕਾਰ ਤੇ ਪੁਲਸ ਪ੍ਰਸ਼ਾਸਨ ਅਜਿਹੇ ਗਲਤ ਅਨਸਰਾਂ ਖ਼ਿਲਾਫ਼ ਸਖ਼ਤੀ ਨਾਲ ਕਾਰਵਾਈ ਕਰ ਰਿਹਾ ਹੈ।
NRI ਦੇ ਨਾਲ ਸਰਕਾਰ: ਇਸ ਦੇ ਨਾਲ ਹੀ ਉਨ੍ਹਾਂ ਨੇ ਬੋਲਦੇ ਹੋਏ ਕਿਹਾ ਕਿ ਪਿਛਲੇ ਦਿਨੀਂ ਜੋ ਅੰਮ੍ਰਿਤਸਰ ਵਿਚ ਐਨ ਆਰ ਆਈ ਪਰਿਵਾਰ (NRI family in Amritsar) ਵੱਲੋਂ ਵਿਆਹ ਸਮਾਗਮ ਕਰਵਾਇਆ ਜਾ ਰਿਹਾ ਸੀ ਜਿਸ ਵਿੱਚ ਕੁਝ ਸ਼ਰਾਬ ਦੇ ਠੇਕੇਦਾਰ ਦੇ ਕਰਿੰਦਿਆਂ ਵੱਲੋਂ ਆ ਕੇ ਹਮਲਾ ਕੀਤਾ ਗਿਆ ਉਸ ਮਾਮਲੇ ਵਿੱਚ ਪੁਲਿਸ ਨਿਰਪੱਖਤਾ ਨਾਲ ਜਾਂਚ ਕਰ ਰਹੀ ਹੈ ਅਤੇ ਕਿਸੇ ਵੀ ਐਨਆਰਆਈ ਪਰਿਵਾਰ ਦੇ ਨਾਲ ਧੱਕਾ ਨਹੀਂ ਹੋਵੇਗਾ।