ਅੰਮ੍ਰਿਤਸਰ: ਅਜਨਾਲਾ ਦੇ ਪਿੰਡ ਕੋਟਲੀ ਸਕਿਆਂ ਵਾਲੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਕੇਂਦਰ ਸਰਕਾਰ ਵਲੋਂ ਫਰੈਂਡਲੀ ਐਵਾਰਡ ਤਹਿਤ ਮਿਲੀ ਪੰਜ ਲੱਖ ਦੀ ਰਾਸ਼ੀ ਨੂੰ ਸਕੂਲ ਦੀ ਜਗ੍ਹਾ ਪਿੰਡ 'ਚ ਲਗਾਉਣ 'ਤੇ ਪਿੰਡ ਦੇ ਪੰਚਾਇਤ ਮੈਂਬਰ ਵਲੋਂ ਸਰਪੰਚ ਖਿਲਾਫ਼ ਵਿਰੋਧ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਾਰਵਾਈ ਦੀ ਮੰਗ ਕਰਦਿਆਂ ਸਕੂਲ ਦੀ ਰਾਸ਼ੀ ਸਕੂਲ ਦੇ ਕੰਮਾਂ 'ਚ ਲਾਉਣ ਦੀ ਮੰਗ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੈਂਬਰ ਪੰਚ ਦਾ ਕਹਿਣਾ ਹੈ ਕਿ 2019 'ਚ ਉਨ੍ਹਾਂ ਦੇ ਸਕੂਲ ਨੂੰ ਕੇਂਦਰ ਸਰਕਾਰ ਵਲੋਂ ਇਨਾਮ ਵਜੋਂ 5 ਲੱਖ ਦੀ ਰਾਸ਼ੀ ਮਿਲੀ ਸੀ। ਜਿਸ ਨੂੰ ਪਿੰਡ ਦੇ ਸਰਪੰਚ ਵਲੋਂ ਸਕੂਲ ਜਾਂ ਬਚਿਆ 'ਤੇ ਲਗਾਉਣ ਦੀ ਬਜਾਏ ਪਿੰਡ ਦੀਆਂ ਗਲੀਆਂ ਨਾਲੀਆਂ 'ਤੇ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਕਿ ਇਹ ਬਿਲਕੁਲ ਗਲਤ ਹੈ ਅਤੇ ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਪੈਸਿਆਂ ਨੂੰ ਸਕੂਲ 'ਤੇ ਲਗਾਇਆ ਜਾਏ।