ਅੰਮ੍ਰਿਤਸਰ: ਕੋਰੋਨਾ ਵਾਇਰਸ ਨੂੰ ਲੈ ਕੇ ਦੇਸ਼ ਭਰ ਵਿੱਚ ਤਾਲਾਬੰਦੀ ਕੀਤੀ ਗਈ ਸੀ ਜਿਸ ਦੌਰਾਨ ਪਾਕਿਸਤਾਨ ਦੇ ਬਹੁਤ ਸਾਰੇ ਲੋਕ ਇੱਥੇ ਫਸ ਗਏ ਸਨ। ਅੱਜ 198 ਪਾਕਿਸਤਾਨੀ ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਲਈ ਰਵਾਨਾ ਹੋ ਗਏ ਹਨ।
ਤਾਲਾਬੰਦੀ ਕਾਰਨ ਭਾਰਤ 'ਚ ਫਸੇ 198 ਪਾਕਿਸਤਾਨੀਆਂ ਦੀ ਹੋਈ ਵਤਨ ਵਾਪਸੀ - 198 ਪਾਕਿਸਤਾਨੀਆਂ ਦੀ ਹੋਈ ਵਤਨ ਵਾਪਸੀ
ਤਾਲਾਬੰਦੀ ਕਾਰਨ ਭਾਰਤ ਵਿੱਚ ਫਸੇ 198 ਪਾਕਿਸਤਾਨੀ ਅੱਜ ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਲਈ ਰਵਾਨਾ ਹੋ ਗਏ। ਆਪਣੇ ਵਤਨ ਪਰਤਣ ਉੱਤੇ ਉਨ੍ਹਾਂ ਨੂੰ ਕਾਫ਼ੀ ਖੁਸ਼ੀ ਹੈ।
ਫ਼ੋਟੋ।
ਜਾਣਕਾਰੀ ਮੁਤਾਬਕ ਹੁਣ ਤੱਕ 503 ਪਾਕਿਸਤਾਨੀ ਲੋਕ ਅਟਾਰੀ ਵਾਹਘਾ ਸਰਹੱਦ ਰਾਹੀਂ ਪਾਕਿਸਤਾਨ ਜਾ ਚੁੱਕੇ ਹਨ ਅਤੇ 792 ਭਾਰਤੀ ਨਾਗਰਿਕ ਪਾਕਿਸਤਾਨ ਤੋਂ ਭਾਰਤ ਆ ਚੁੱਕੇ ਹਨ।
ਆਪਣੇ ਵਤਨ ਪਰਤ ਰਹੇ ਪਾਕਿਸਤਾਨੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਉਹ ਲੰਮੇ ਸਮੇਂ ਬਾਅਦ ਆਪਣੇ ਘਰ ਜਾ ਰਹੇ ਹਨ ਅਤੇ ਪਰਿਵਾਰਕ ਮੈਂਬਰਾਂ ਨੂੰ ਮਿਲਣਗੇ।
Last Updated : Sep 3, 2020, 1:08 PM IST
TAGGED:
ਕੋਰੋਨਾ ਵਾਇਰਸ