ਅੰਮ੍ਰਿਤਸਰ :ਪਾਕਿਸਤਾਨ ਦੇ ਕਰਾਚੀ ਦੀ ਰਹਿਣ ਵਾਲੀ 21 ਸਾਲਾਂ ਜਾਵੇਰਿਆ ਖ਼ਾਨਮ ਦੀ ਮਿਹਨਤ ਆਖਿਰਕਾਰ ਸਫਲ ਹੋਈ ਹੈ ਅਤੇ ਭਾਰਤ ਦਾ ਵੀਜ਼ਾ ਪ੍ਰਾਪਤ ਕਰਕੇ ਭਾਰਤ ਪਹੁੰਚ ਗਈ ਹੈ। ਭਾਰਤ ਪਹੁੰਚਣ 'ਤੇ ਜਾਵੇਰਿਆ ਦਾ ਸਹੁਰੇ ਪਰਿਵਾਰ ਵੱਲੋਂ ਢੋਲ ਧਮਾਕੇ ਦੇ ਨਾਲ ਨਿੱਘਾ ਸਵਾਗਤ ਕੀਤਾ ਗਿਆ। ਦੱਸਦਈਏ ਕਿ ਜਾਵੇਰਿਆ ਪੁੱਤਰੀ ਅਜ਼ਮਤ ਇਸਮਾਈਲ ਖ਼ਾਂ ਨੂੰ ਭਾਰਤ ਦਾ 45 ਦਿਨਾਂ ਦਾ ਵੀਜ਼ਾ ਮਿਲਿਆ ਹੈ। ਜਾਵੇਰਿਆ ਖਾਨਮ ਨੇ ਕਿਹਾ ਕਿ ਮੈਨੂੰ ਵੀਜ਼ਾ ਸਾਢੇ ਪੰਜ ਸਾਲ ਬਾਅਦ ਮਿਲਿਆ ਹੈ,ਮੈਨੂੰ ਬਹੁਤ ਖੁਸ਼ੀ ਹੈ,ਵਿਸ਼ਵਾਸ ਨਹੀਂ ਹੋ ਰਿਹਾ ਕਿ ਮੈਂ ਇੱਥੇ ਆਈ ਹਾਂ। ਭਾਰਤ ਸਰਕਾਰ ਨੇ ਮੈਨੂੰ 45 ਦਿਨਾਂ ਦਾ ਵੀਜ਼ਾ ਦਿੱਤਾ ਹੈ। ਅਰਦਾਸ ਕੀਤੀ ਸੀ ਜੋ ਕਬੂਲ ਹੋਈ। ਅਸੀਂ ਜਨਵਰੀ ਦੇ ਪਹਿਲੇ ਹਫ਼ਤੇ ਕੋਲਕਾਤਾ 'ਚ ਵਿਆਹ ਕਰਾਂਗੇ। ਪਾਕਿਸਤਾਨ 'ਚ ਵੀ ਹਰ ਕੋਈ ਖੁਸ਼ ਹੈ। ਪਤੀ ਸਮੀਰ ਨੇ ਕਿਹਾ ਕਿ ਖਾਨਮ ਨੂੰ ਮਿਲ ਕੇ ਮੇਰਾ ਸੁਪਨਾ ਪੂਰਾ ਹੋ ਗਿਆ ਹੈ। ਮੈਂ ਸਾਢੇ ਪੰਜ ਸਾਲ ਇੰਤਜ਼ਾਰ ਕੀਤਾ ਹੈ। ਹੁਣ ਜਲਦੀ ਹੀ ਵਿਆਹ ਹੋਵੇਗਾ।
Pakistani Girl Arrived India: ਵਿਆਹ ਕਰਵਾਉਣ ਲਈ ਭਾਰਤ ਪਹੁੰਚੀ ਪਾਕਿਸਤਾਨੀ ਲੜਕੀ ਜਾਵੇਰਿਆ, ਸਹੁਰਾ ਪਰਿਵਾਰ ਨੇ ਢੋਲ ਧਮਾਕੇ ਨਾਲ ਕੀਤਾ ਨਿੱਘਾ ਸਵਾਗਤ - atari wagha boder
ਪਾਕਿਸਤਾਨ ਨਾਗਰਿਕ ਜਾਵੇਰਿਆ ਖ਼ਾਨਮ ਨੂੰ ਭਾਰਤ ਵਿੱਚ ਵਿਆਹ ਕਰਵਾਉਣ ਲਈ ਵੀਜ਼ਾ ਮਿਲ ਗਿਆ ਹੈ ਅਤੇ ਅੱਜ ਉਹ ਅਟਾਰੀ ਵਾਹਘਾ ਸਰਹੱਦ ਰਾਹੀਂ ਭਾਰਤ ਪਹੁੰਚੀ ਜਿੱਥੇ ਉਸ ਦਾ ਸਹੁਰੇ ਪਰਿਵਾਰ ਨੇ ਢੋਲ ਧਮਾਕੇ ਨਾਲ ਸਵਾਗਤ ਕੀਤਾ। ਪਰਿਵਾਰ ਨੇ ਆਪਣੇ ਨੂੰਹ ਦਾ ਨਿੱਘਾ ਸਵਾਗਤ ਕਰਦਿਆਂ ਖੁਸ਼ੀ ਦਾ ਇਜ਼ਹਾਰ ਕੀਤਾ ਤੇ ਭਾਰਤ ਸਰਕਾਰ ਦਾ ਧੰਨਵਾਦ ਵੀ ਕੀਤਾ। (Pakistani Girl warmly welcomed by her fiance at the Attari border)
Published : Dec 5, 2023, 3:15 PM IST
ਪਹਿਲਾਂ ਦੋ ਵਾਰੀ ਭਾਰਤ ਨੇ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਸੀ: ਇਸ ਦੌਰਾਨ ਖੁਸ਼ੀ ਜ਼ਾਹਿਰ ਕਰਦਿਆਂ ਕੁੜੀ ਦੇ ਮੰਗੇਤਰ ਸਮੀਰ ਖ਼ਾਂ ਨੇ ਦੱਸਿਆ ਕਿ ਉਸ ਦੀ ਜਾਵੇਰਿਆ ਨੂੰ ਪਹਿਲਾਂ ਦੋ ਵਾਰੀ ਭਾਰਤ ਨੇ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਸੀ। ਪਰ ਮਕਬੂਲ ਅਹਿਮਦ ਨੇ ਉਹਨਾਂ ਦੀ ਇਸ ਮਾਮਲੇ 'ਚ ਕਾਫ਼ੀ ਮਦਦ ਕੀਤੀ ਅਤੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਉਸ ਦੀ ਮੰਗੇਤਰ ਨੂੰ ਭਾਰਤ ਸਰਕਾਰ ਨੇ ਵੀਜ਼ਾ ਦੇ ਦਿੱਤਾ। ਉਨ੍ਹਾਂ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਹੈ ਕਿ ਜਾਵੇਰਿਆ ਖ਼ਾਨਮ ਨੂੰ ਵੀਜ਼ਾ ਦੇ ਕੇ ਦੋ ਪਰਿਵਾਰਾਂ ਨੂੰ ਆਪਸ 'ਚ ਮਿਲਾਉਣ ਵਿਚ ਮਦਦ ਕੀਤੀ ਹੈ। ਇਸ ਨਾਲ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤਿਆਂ ਨੂੰ ਮਜਬੂਤੀ ਮਿਲੇਗੀ।
- ਪ੍ਰਕਾਸ਼ ਪੁਰਬ ਮਨਾਉਣ ਲਈ ਪਾਕਿਸਤਾਨ ਗਏ ਸਿੱਖ ਸ਼ਰਧਾਲੂ ਦੀ ਮੌਤ, ਹਰਿਆਣਾ ਤੋਂ ਜਥੇ ਦੇ ਨਾਲ ਗਿਆ ਸੀ ਮੱਥਾ ਟੇਕਣ
- ਐੱਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਬਲਵੰਤ ਸਿੰਘ ਰਾਜੋਆਣਾ ਨੂੰ ਭੁੱਖ ਹੜਤਾਲ ਵਾਪਸ ਲੈਣ ਲਈ ਲਿਖਿਆ ਪੱਤਰ
- ਖਾਲਿਸਤਾਨੀ ਲਖਬੀਰ ਸਿੰਘ ਰੋਡੇ ਦੀ ਪਾਕਿਸਤਾਨੀ 'ਚ ਦਿਲ ਦਾ ਦੌਰਾ ਪੈਣ ਕਾਰਣ ਮੌਤ, ਐੱਨਆਈਏ ਦੀ ਲਿਸਟ 'ਚ ਮੋਸਟ ਵਾਂਟੇਡ ਸੀ ਲਖਬੀਰ ਰੋਡੇ
ਫਲਾਈਟ ਲੈਕੇ ਕਲਕੱਤਾ ਜਾਵੇਗਾ ਪਰਿਵਾਰ :ਪਾਕਿਸਤਾਨੀ ਲੜਕੀ ਨੂੰ ਅਟਾਰੀ ਸਰਹੱਦ ਤੋਂ ਲੈ ਕੇ ਜਾਣ ਲਈ ਸਮੀਰ ਖ਼ਾਂ ਅਤੇ ਉਸ ਦੇ ਪਿਤਾ ਯੂਸਫ਼ਜ਼ਈ ਪੁੱਜੇ।ਉਨ੍ਹਾਂ ਦੱਸਿਆ ਕਿ ਅਟਾਰੀ ਸਰਹੱਦ ਤੋਂ ਉਹ ਸ੍ਰੀ ਗੁਰੂ ਰਾਮ ਦਾਸ ਅੰਤਰ-ਰਾਸ਼ਟਰੀ ਹਵਾਈ ਅੱਡੇ ਤੋਂ ਕੋਲਕਾਤਾ ਦੀ ਫਲਾਈਟ ਲੈਣਗੇ। ਲੜਕੇ ਦੇ ਪਿਤਾ ਨੇ ਦੱਸਿਆ ਕਿ ਕੁਝ ਦਿਨਾਂ 'ਚ ਹੀ ਸਮੀਰ ਅਤੇ ਜਾਵੇਰਿਆ ਖ਼ਾਨਮ ਦਾ ਵਿਆਹ ਹੋਵੇਗਾ, ਜਿਸ ਤੋਂ ਬਾਅਦ ਜਾਵੇਰਿਆ ਦੇ ਵੀਜ਼ਾ ਦੀ ਮਿਆਦ ਵਿੱਚ ਵਾਧੇ ਲਈ ਅਪੀਲ ਕੀਤੀ ਜਾਵੇਗੀ।ਪਰਿਵਾਰ ਨੇ ਕਿਹਾ ਕਿ ਸਾਨੂ ਪੂਰੀ ਉਮੀਦ ਹੈ ਕਿ ਇਸ ਰਿਸ਼ਤੇ ਨਾਲ ਚੰਗੀ ਸ਼ੁਰੂਆਤ ਹੋਵੇਗੀ ਅਤੇ ਸਰਕਾਰ ਵੀਜ਼ੇ ਦੀ ਮਿਆਦ ਵੀ ਵਧ ਦੇਵੇਗੀ।