ਅੰਮ੍ਰਿਤਸਰ: ਬੀਤੇ ਦਿਨ ਜ਼ਿਲ੍ਹੇ ਦੇ ਪਿੰਡ ਮਹਾਵਾ ਦੇ ਖੇਤਾਂ ਵਿੱਚੋਂ ਬਾਰਡਰ ਸਿਕਿਓਰਿਟੀ ਫੋਰਸ (Border Security Force) ਅਤੇ ਜ਼ਿਲ੍ਹਾ ਪੁਲਿਸ ਨੇ ਸਰਚ ਆਪਰੇਸ਼ਨ ਦੌਰਾਨ ਇੱਕ ਪਾਕਿਸਤਾਨੀ ਡਰੋਨ ਬਰਾਮਦ ਕੀਤਾ ਸੀ। ਅੱਜ ਮੁੜ ਤੋਂ ਇੱਕ ਹੋਰ ਪਾਕਿਸਤਾਨੀ ਡਰੋਨ ਅੰਮ੍ਰਿਤਸਰ ਦੇ ਪਿੰਡ ਧੌਨੇ ਖੁਰਦ ਦੇ ਝੋਨੇ ਵਾਲੇ ਖੇਤਾਂ ਵਿੱਚੋਂ ਬਰਾਮਦ ਹੋਇਆ ਹੈ।
Pakistani Drone Recovered: ਅੰਮ੍ਰਿਤਸਰ ਦੇ ਪਿੰਡ ਧੌਨੇ ਖੁਰਦ 'ਚੋਂ ਪਾਕਿਸਤਾਨੀ ਡਰੋਨ ਬਰਾਮਦ, ਬੀਐੱਸਐੱਫ ਨੇ ਸਾਂਝੀ ਕੀਤੀ ਜਾਣਕਾਰੀ - High tech Pakistani drone recovered
ਬਾਰਡਰ ਸਿਕਿਓਰਿਟੀ ਫੋਰਸ ਨੇ ਮੁੜ ਤੋਂ ਪਾਕਿਸਤਾਨ ਦੀ ਨਾਪਾਕ ਸਾਜ਼ਿਸ਼ ਨੂੰ ਨਾਕਾਮ ਕਰਦਿਆਂ ਅੰਮ੍ਰਿਤਸਰ ਦੇ ਪਿੰਡ ਧੌਨੇ ਖੁਰਦ ਦੇ ਖੇਤਾਂ ਵਿੱਚੋਂ ਡਰੋਨ ਬਰਾਮਦ (Drone recovered) ਕੀਤਾ ਹੈ। ਇਹ ਡਰੋਨ ਜਾਂਚ ਲਈ ਫੋਰੈਂਸਿਕ ਨੂੰ ਸੌਂਪਿਆ ਗਿਆ ਹੈ।
Published : Sep 26, 2023, 12:07 PM IST
ਹਾਈਟੈੱਕ ਪਾਕਿਸਤਾਨੀ ਡਰੋਨ ਬਰਾਮਦ:ਬੀਐੱਸਐੱਫ ਨੇ ਡਰੋਨ ਦੀ ਬਰਾਮਦਗੀ ਸਬੰਧੀ ਜਾਣਕਾਰੀ ਸੋਸ਼ਲ ਮੀਡੀਆ ਪਲੇਟਫਾਰਮ X ਰਾਹੀਂ ਸਾਂਝੀ ਕੀਤੀ ਹੈ। ਬੀਐੱਸਐੱਫ ਪੰਜਾਬ ਫਰੰਟੀਅਰ (BSF Punjab Frontier) ਮੁਤਾਬਿਕ ਸੁਰੱਖਿਆ ਬਲਾਂ ਨੂੰ ਹਵਾ ਵਿੱਚ ਡਰੋਨ ਦੀ ਹਰਕਤ ਵਿਖਾਈ ਦਿੱਤੀ, ਜਿਸ ਤੋਂ ਮਗਰੋਂ ਡਰੋਨ ਉੱਤੇ ਫਾਇਰਿੰਗ ਕੀਤੀ ਗਈ। ਇਸ ਤੋਂ ਬਾਅਦ ਡਰੋਨ ਲਾਪਤਾ ਹੋ ਗਿਆ ਅਤੇ ਜਦੋਂ ਅੰਮ੍ਰਿਤਸਰ ਪੁਲਿਸ ਨਾਲ ਮਿਲ ਕੇ ਸਰਚ ਆਪ੍ਰੇਸ਼ਨ ਚਲਾਇਆ ਗਿਆ ਤਾਂ ਪਿੰਡ ਧੌਨੇ ਖੁਰਦ ਦੇ ਖੇਤਾਂ ਵਿੱਚੋਂ ਇਹ ਹਾਈਟੈੱਕ ਪਾਕਿਸਤਾਨੀ ਡਰੋਨ ਬਰਾਮਦ ਕੀਤਾ ਗਿਆ। (High tech Pakistani drone recovered)
- Lookout circular against Manpreet Badal: ਮਨਪ੍ਰੀਤ ਬਾਦਲ ਖ਼ਿਲਾਫ਼ ਲੁਕਆਊਟ ਨੋਟਿਸ ਜਾਰੀ, ਸਾਬਕਾ ਮੰਤਰੀ ਨੇ ਅਗਾਊਂ ਜ਼ਮਾਨਤ ਦੀ ਅਰਜ਼ੀ ਲਈ ਵਾਪਿਸ
- Canada-India Dispute: ਕੈਨੇਡਾ ਅਤੇ ਭਾਰਤ ਦੇ ਰਿਸ਼ਤੇ ਨੂੰ ਲੈ ਕੇ ਸਾਂਸਦ ਰਵਨੀਤ ਬਿੱਟੂ ਦਾ ਬਿਆਨ, ਕਿਹਾ-ਕੈਨੇਡਾ ਤੋਂ ਹੀ ਆਉਂਦੇ ਨੇ ਫਿਰੌਤੀਆਂ ਲਈ ਫੋਨ
- Interpol Red Corner Notice: 13 ਸਾਲ ਪਹਿਲਾਂ ਫਰਾਰ ਹੋਏ ਖਾਲਿਸਤਾਨੀ ਕਰਣਵੀਰ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ, ਕਤਲ ਮਗਰੋਂ ਪਾਕਿਸਤਾਨ 'ਚ ਲਈ ਪਨਾਹ
ਬੀਤੇ ਦਿਨ ਵੀ ਬਰਾਮਦ ਹੋਇਆ ਡਰੋਨ:ਦੱਸ ਦਈਏ ਬੀਤੇ ਦਿਨਅੰਮ੍ਰਿਤਸਰ ਦੇ ਪਿੰਡ ਮਹਾਵਾ ਨੇੜੇ ਇੱਕ ਸ਼ੱਕੀ ਡਰੋਨ ਦੀ ਹਰਕਤ ਵੇਖਣ ਨੂੰ ਮਿਲੀ ਸੀ। ਇਸ ਤੋਂ ਬਾਅਦ ਬੀਐੱਸਐੱਫ ਰੇਂਜਰਾਂ ਨੇ ਅੰਮ੍ਰਿਤਸਰ ਪੁਲਿਸ ਨਾਲ ਮਿਲ ਕੇ ਸਰਚ ਅਭਿਆਨ (Search campaign) ਚਲਾਇਆ ਤਾਂ ਖੇਤਾਂ ਵਿੱਚੋਂ ਇੱਕ ਕਵਾਡਕਾਰਪਟਰ ਡਰੋਨ ਬਰਾਮਦ ਹੋਇਆ ਸੀ। ਬੀਐੱਸਐੱਫ ਮੁਤਬਿਕ ਇਹ ਕਵਾਡਕਾਰਪਟਰ ਡਰੋਨ ਚੀਨ ਵਿੱਚ ਬਣਾਇਆ ਗਿਆ ਹੈ ਅਤੇ ਇਸ ਨੂੰ ਪਾਕਿਸਤਾਨ ਤੋਂ ਭਾਰਤ ਵੱਲ ਘੱਲਿਆ ਗਿਆ ਸੀ। ਡਰੋਨ ਦੀ ਵਾਧੂ ਜਾਂਚ ਲਈ ਫੋਰੈਂਸਿਕ ਕੋਲ ਭੇਜਿਆ ਗਿਆ ਸੀ। ਇਸ ਤੋਂ ਇਲਾਵ ਬੀਤੇ ਮਹੀਨੇ ਅੰਮ੍ਰਿਤਸਰ ਅਤੇ ਤਰਨ ਤਾਰਨ ਦੇ ਪਿੰਡਾਂ ਵਿੱਚੋਂ ਵੀ ਦੋ ਵੱਖ-ਵੱਖ ਥਾਵਾਂ ਉੱਤੇ 2 ਪਾਕਿਸਤਾਨੀ ਡਰੋਨ ਬਰਾਮਦ ਕੀਤੇ ਗਏ ਸਨ। ਇਹ ਡਰੋਨ 6 ਅਗਸਤ ਨੂੰ ਸਵੇਰੇ 10 ਵਜੇ ਦੇ ਕਰੀਬ ਸਰਹੱਦ 'ਤੇ ਤਾਇਨਾਤ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੂੰ ਬਰਾਮਦ ਹੋਏ ਸਨ। ਜਿੱਥੇ ਬੀਐੱਸਐਫ ਵੱਲੋਂ ਸਥਾਨਕ ਪੁਲਿਸ ਨਾਲ ਮਿਲ ਕੇ ਤਲਾਸ਼ੀ ਅਭਿਆਨ ਚਲਾਇਆ ਗਿਆ। ਇਸ ਦੌਰਾਨ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਰਤਨ ਖੁਰਦ ਨੇੜੇ ਇਲਾਕੇ 'ਚ ਪਾਕਿਸਤਾਨ ਤੋਂ ਭਾਰਤੀ ਖੇਤਰ 'ਚ ਦਾਖਲ ਹੋਣ ਵਾਲੇ ਇੱਕ ਸ਼ੱਕੀ ਉਡਣ ਵਾਲੇ ਡਰੋਨ ਦੀ ਆਵਾਜ਼ ਸੁਣੀ। ਮੌਕੇ 'ਤੇ ਜਵਾਨਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ, ਇਸ ਦੌਰਾਨ ਇੱਕ ਖੇਤ ਵਿੱਚੋਂ ਬੈਟਰੀ ਸਮੇਤ 01 ਡਰੋਨ ਬਰਾਮਦ ਕੀਤਾ