ਅੰਮ੍ਰਿਤਸਰ: ਪਾਕਿਸਤਾਨ ਇੰਡਸ ਜਲ ਸੁਰੱਖਿਆ ਕਮਿਸ਼ਨ ਦਾ 7 ਮੈਂਬਰੀ ਵਫ਼ਦ ਵੀਰਵਾਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚਿਆ, ਜਿੱਥੇ ਸ੍ਰੀ ਦਰਬਾਰ ਸਾਹਿਬ ਦੇ ਇਨਫਰਮੇਸ਼ਨ ਵਿਭਾਗ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਹ ਵਫ਼ਦ 22 ਮਾਰਚ ਨੂੰ ਵਾਹਗਾ ਸਰਹੱਦ ਰਾਹੀ ਭਾਰਤ ਪਹੁੰਚਿਆ ਸੀ, ਜਿਸਦੀ ਦਿੱਲੀ ਵਿੱਚ ਹਾਈਕਮਾਨ ਨਾਲ ਜਲ ਸਰੋਤਾਂ ਦੀ ਸੁਰੱਖਿਆ ਬਾਰੇ ਮੀਟਿੰਗ ਹੋਈ। ਵੀਰਵਾਰ ਨੂੰ ਵਾਪਸੀ ਮੌਕੇ ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ।
ਇੰਡਸ ਜਲ ਸੁਰੱਖਿਆ ਕਮਿਸ਼ਨ ਦਾ ਪਾਕਿਸਤਾਨੀ ਵਫ਼ਦ ਦਰਬਾਰ ਸਾਹਿਬ ਵਿਖੇ ਹੋਇਆ ਨਤਮਸਤਕ
ਪਾਕਿਸਤਾਨ ਇੰਡਸ ਜਲ ਸੁਰੱਖਿਆ ਕਮਿਸ਼ਨ ਦਾ 7 ਮੈਂਬਰੀ ਡੈਲੀਗੇਸ਼ਨ ਵੀਰਵਾਰ ਨੂੰ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚਿਆ ਜਿੱਥੇ ਸ੍ਰੀ ਦਰਬਾਰ ਸਾਹਿਬ ਦੇ ਇਨਫਰਮੇਸ਼ਨ ਵਿਭਾਗ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।
ਇਸ ਮੌਕੇ ਇਸ ਵਫ਼ਦ ਦੇ ਆਗੂ ਮੇਹਰ ਅਲੀ ਸ਼ਾਹ ਅਤੇ ਹੋਰ ਮੈਬਰਾਂ ਨੇ ਕਿਹਾ ਕਿ ਅੱਜ ਰੂਹਾਨੀਅਤ ਦੇ ਕੇਂਦਰ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਦਾ ਮੌਕਾ ਮਿਲਿਆ ਹੈ ਜਿਸ ਨਾਲ ਮੰਨ ਨੂੰ ਬਹੁਤ ਸ਼ਾਂਤੀ ਮਿਲੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਹੋਈ ਮੀਟਿੰਗ ਭਾਰਤ ਪਾਕਿ ਜਲ ਟਰੀਟੀ ਦੀ ਗਵਾਹ ਹੈ ਕਿ ਅਤੇ ਅਗਾਂਹ ਵੀ ਅਸੀ ਇਸ ਟਰੀਟੀ ਤਹਿਤ ਅਜਿਹੀ ਮੀਟਿੰਗ ਵਿੱਚ ਸ਼ਿਰਕਤ ਕਰਾਗੇ।
ਇਸ ਵਫ਼ਦ ਵਿੱਚ ਪਾਕਿਸਤਾਨ ਇੰਡਸ ਜਲ ਸੁਰੱਖਿਆ ਕਮਿਸ਼ਨਰ ਮੇਹਰ ਅਲੀ ਸ਼ਾਹ, ਸੇਜ ਅੰਜਾਮ ਸੈਕਟਰੀ, ਸਇਅਦ ਮੁਹੰਮਦ, ਮੁਹੰਮਦ ਰਿਆਜ, ਅਬਦੂਲ ਜਾਹਿਰ ਖਾਨ ਧਾਰੂਨੀ, ਮੁਹੰਮਦ ਆਫਤਾਬ ਡਾਇਰੈਕਟਰ ਵਿਦੇਸ਼ ਮੰਤਰੀ ਪਾਕਿਸਤਾਨ ਆਦਿ ਮੌਜੂਦ ਸਨ।