ਪੰਜਾਬ

punjab

ETV Bharat / state

ਭਾਰਤ ਸਰਕਾਰ ਨੇ 1 ਪਾਕਿਸਤਾਨੀ ਕੈਦੀ ਕੀਤਾ ਰਿਹਾਅ - ਕਾਲਾ ਮਸੀਹ ਦੀ 10 ਸਾਲ ਦੀ ਸਜ਼ਾ ਪੂਰੀ

ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ ਪਾਕਿਸਤਾਨ ਦੇ ਰਹਿਣ ਵਾਲਾ ਕਾਲਾ ਮਸੀਹ Pakistan resident Kala Masih released ਜੋ ਕਿ 10 ਸਾਲ ਦੀ ਸਜ਼ਾ ਪੂਰੀ ਕਰਕੇ ਅੱਜ ਮੰਗਲਵਾਰ ਨੂੰ ਆਪਣੇ ਵਤਨ ਪਾਕਿਸਤਾਨ ਜਾ ਰਿਹਾ ਹੈ। Kala Masih released from Amritsar Central Jail

Kala Masih released from Amritsar Central Jail
Kala Masih released from Amritsar Central Jail

By

Published : Nov 22, 2022, 4:02 PM IST

ਅੰਮ੍ਰਿਤਸਰ:ਅੰਮ੍ਰਿਤਸਰ ਵਿੱਚ ਭਾਰਤ ਸਰਕਾਰ ਵੱਲੋਂ ਅੱਜ ਮੰਗਲਵਾਰ ਨੂੰ ਇਕ ਪਾਕਿਸਤਾਨੀ ਕੈਦੀ Pakistan resident Kala Masih released ਰਿਹਾਅ ਕੀਤਾ ਗਿਆ, ਜੋ ਸਮਗਲਿੰਗ ਦੇ ਕੇਸ ਵਿੱਚ ਕਾਬੂ ਕੀਤਾ ਗਿਆ ਸੀ। ਇਹ ਕੈਦੀ ਕਾਲਾ ਮਸੀਹ ਪਾਕਿਸਤਾਨ ਦੇ ਪਿੰਡ ਨਾਰੋਵਾਲ ਦਾ ਰਹਿਣ ਵਾਲਾ ਹੈ, ਜੋ ਕਿ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ 10 ਸਾਲ ਦੀ ਸਜ਼ਾ ਕੱਟ ਅੱਜ ਵਤਨ ਪਾਕਿਸਤਾਨ ਜਾ ਰਿਹਾ ਹੈ। Kala Masih released from Amritsar Central Jail

ਇਸ ਦੌਰਾਨ ਕੈਦੀ ਕਾਲਾ ਮਸੀਹ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਹੈ ਮੈਂ ਸਮਗਲਿੰਗ ਦੇ ਚੱਕਰ ਦੇ ਵਿਚ ਪਾਕਿਸਤਾਨ ਦੇ ਰਸਤੇ ਰਾਮਦਾਸ ਦੇ ਰਾਹੀਂ ਭਾਰਤ ਪੁੱਜਾ, ਜਿੱਥੇ ਮੈਨੂੰ ਥਾਣਾ ਰਮਦਾਸ ਦੀ ਪੁਲਸ ਵੱਲੋਂ ਕਾਬੂ ਕਰ ਲਿਆ ਗਿਆ ਅਤੇ ਮੇਰੇ ਕੋਲ ਇਕ ਪਿਸਤੌਲ ਵੀ ਬਰਾਮਦ ਕੀਤਾ ਗਿਆ ਅਤੇ ਮੈਨੂੰ 10 ਸਾਲ ਦੀ ਸਜ਼ਾ ਹੋਈ ਹੈ, ਜੋ ਮੈਂ ਅੱਜ ਪੂਰੀ ਕਰ ਆਪਣੇ ਵਤਨ ਪਾਕਿਸਤਾਨ ਰਵਾਨਾ ਹੋ ਰਿਹਾ ਹਾਂ। ਮੈ 9-05-2011 ਦੇ ਵਿੱਚ ਭਾਰਤ ਦੀ ਸਰਹੱਦ ਦੇ ਅੰਦਰ ਗਲਤ ਤਰੀਕੇ ਦੇ ਨਾਲ ਦਾਖਿਲ ਹੋਣ ਦੇ ਚੱਕਰ ਵਿਚ ਫੜਿਆ ਗਿਆ ਸੀ, ਉਸ ਨੇ ਦੱਸਿਆ ਕਿ ਉਸਦੀ ਉਮਰ 57 ਸਾਲ ਦੇ ਕਰੀਬ ਹੈ।

ਭਾਰਤ ਸਰਕਾਰ ਨੇ 1 ਪਾਕਿਸਤਾਨੀ ਕੈਦੀ ਕੀਤਾ ਰਿਹਾਅ

ਇਸ ਮੌਕੇ ਅਟਾਰੀ ਵਾਘਾ ਬਾਰਡਰ ਪ੍ਰੋਟੋਕੋਲ ਅਧੀਕਾਰੀ ਅਰੁਣ ਮਾਹਲ ਨੇ ਮੀਡੀਆ ਨੂੰ ਦੱਸਿਆ ਕਿ ਅੱਜ ਮੰਗਲਵਾਰ ਨੂੰ ਇਕ ਪਾਕਿਸਤਾਨੀ ਕੈਦੀ ਕਾਲਾ ਮਸੀਹ ਨੂੰ ਭਾਰਤ ਸਰਕਾਰ ਵੱਲੋਂ ਰਿਹਾ ਕੀਤਾ ਜਾ ਰਿਹਾ ਹੈ ਜੋ ਕਿ ਆਪਣੇ 10 ਸਾਲ ਦੀ ਸਜ਼ਾ ਪੂਰੀ ਕਰਕੇ ਆਪਣੇ ਵਤਨ ਪਾਕਿਸਤਾਨ ਜਾ ਰਿਹਾ ਹੈ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਰਮਦਾਸ ਦੇ ਰਸਤੇ ਭਾਰਤ ਪੁੱਜਾ ਸੀ, ਥਾਣਾ ਮਜੀਠਾ ਦੀ ਪੁਲਿਸ ਨੂੰ ਕਾਬੂ ਕੀਤਾ, ਇਸ ਦੇ ਨਾਲ ਹੀ 1 ਪਿਸਤੌਲ ਵੀ ਬਰਾਮਦ ਕੀਤੀ ਗਈ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਨੂੰ 10 ਸਾਲ ਦੀ ਸਜ਼ਾ ਅਤੇ 2 ਲੱਖ 40 ਹਜ਼ਾਰ ਰੁਪਏ ਜੁਰਮਾਨਾ ਵੀ ਹੋਇਆ ਸੀ ਅਤੇ ਅਜੇ ਸਜ਼ਾ ਪੂਰੀ ਹੋਣ ਤੋਂ ਬਾਅਦ ਅਟਾਰੀ ਵਾਘਾ ਸਰਹੱਦ ਰਾਹੀਂ ਆਪਣੇ ਵਤਨ ਪਾਕਿਸਤਾਨ ਜਾ ਰਿਹਾ ਹੈ।

ਇਹ ਵੀ ਪੜੋ:-ਸ਼ਰਧਾ ਕਤਲ ਕਾਂਡ: ਸਾਕੇਤ ਅਦਾਲਤ ਨੇ ਆਫਤਾਬ ਅਮੀਨ ਦਾ 4 ਦਿਨ ਹੋਰ ਵਧਾਇਆ ਪੁਲਿਸ ਰਿਮਾਂਡ

ABOUT THE AUTHOR

...view details